Skip to content
Friday, December 20, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
November
25
ਭਾਜਪਾ ਨੇ ਕੇਜਰੀਵਾਲ ਨੂੰ ਮਰਵਾ ਦੇਣਾ!… ਸਿਸੋਦੀਆ ਬੋਲਿਆ-ਰਚੀ ਜਾ ਰਹੀ ਹੈ ਵੱਡੀ ਸਾਜਿਸ਼, ਭਾਜਪਾ ਦੇ ਇਸ ਟਵੀਟ ਤੋਂ ਬਾਅਦ ਸ਼ੁਰੂ ਹੋਇਆ ਮਸਲਾ…
Latest News
National
Politics
ਭਾਜਪਾ ਨੇ ਕੇਜਰੀਵਾਲ ਨੂੰ ਮਰਵਾ ਦੇਣਾ!… ਸਿਸੋਦੀਆ ਬੋਲਿਆ-ਰਚੀ ਜਾ ਰਹੀ ਹੈ ਵੱਡੀ ਸਾਜਿਸ਼, ਭਾਜਪਾ ਦੇ ਇਸ ਟਵੀਟ ਤੋਂ ਬਾਅਦ ਸ਼ੁਰੂ ਹੋਇਆ ਮਸਲਾ…
November 25, 2022
Voice of Punjab
ਭਾਜਪਾ ਨੇ ਕੇਜਰੀਵਾਲ ਨੂੰ ਮਰਵਾ ਦੇਣਾ!… ਸਿਸੋਦੀਆ ਬੋਲਿਆ-ਰਚੀ ਜਾ ਰਹੀ ਹੈ ਵੱਡੀ ਸਾਜਿਸ਼, ਭਾਜਪਾ ਨੇ ਕੀਤਾ ਸੀ ਇਹ ਟਵੀਟ…
ਦਿੱਲੀ (ਵੀਓਪੀ ਬਿਊਰੋ) ਇਲੈਕਸ਼ਨ ਆਉਂਦੇ ਹੀ ਸਿਆਸਤਦਾਨ ਕਈ ਤਰ੍ਹਾਂ ਦੇ ਬਿਆਨ ਦਿੰਦੇ ਰਹਿੰਦੇ ਹਨ। ਇਹਨਾਂ ਬਿਆਨਾਂ ਵਿੱਚ ਸੱਚਾਈ ਕਿੰਨੀ ਹੈ ਇਹ ਤਾਂ ਉਹ ਹੀ ਜਾਣਨ। ਅਜਿਹਾ ਹੀ ਹੁਣ ਹੋ ਰਿਹਾ ਹੈ ਗੁਜਰਾਤ ਚੋਣਾਂ ਨੂੰ ਲੈ ਕੇ ਜਿੱਥੇ ਭਾਜਪਾ ਅਤੇ ਆਮ ਆਦਮੀ ਪਾਰਟੀ ਇਸ ਸਮੇਂ ਇਕ ਦੂਜੇ ਦੇ ਖਿਲਾਫ ਕਈ ਤਰਹਾਂ ਦੇ ਬਿਆਨ ਦੇ ਰਹੇ ਹਨ। ਇਸ ਦੌਰਾਨ ਹੀ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਵੱਡਾ ਦੋਸ਼ ਲਗਾਇਆ ਹੈ। ਸਿਸੋਦੀਆ ਨੇ ਕਿਹਾ, ਭਾਜਪਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੀ ਹੈ।
ਉਹਨਾਂ ਦਾ ਇਹ ਬਿਆਨ ਉਸ ਸਮੇ ਆਇਆ ਹੈ, ਜਦੋਂ ਉਹਨਾਂ ਤੋਂ ਪਹਿਲਾਂ ਹੀ ਭਾਜਪਾ ਨੇਤਾ ਮਨੋਜ ਤਿਵਾੜੀ ਨੇ ਇਕ ਟਵੀਟ ਕਰ ਕੇ ਬਿਆਨ ਦਿੱਤਾ ਸੀ। ਭਾਜਪਾ ਨੇਤਾ ਮਨੋਜ ਤਿਵਾੜੀ ਨੇ ਕਿਹਾ ਸੀ ਕਿ ਮੈਂ ਅਰਵਿੰਦ ਕੇਜਰੀਵਾਲ ਜੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ, ਕਿਉਂਕਿ ‘ਆਪ’ ਵਰਕਰ ਅਤੇ ਜਨਤਾ ਲਗਾਤਾਰ ਭ੍ਰਿਸ਼ਟਾਚਾਰ, ਟਿਕਟਾਂ ਦੀ ਵਿਕਰੀ ਅਤੇ ਜੇਲ੍ਹ ‘ਚ ਬਲਾਤਕਾਰੀਆਂ ਨਾਲ ਦੋਸਤੀ ਅਤੇ ਮਾਲਸ਼ ਕਾਰਨ ਨਾਰਾਜ਼ ਹੈ।” ਉਨ੍ਹਾਂ ਦੇ ਵਿਧਾਇਕ ਦੀ ਵੀ ਕੁੱਟਮਾਰ ਹੋਈ ਹੈ, ਇਸ ਲਈ ਦਿੱਲੀ ਦੇ ਸੀਐਮ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ.. ਅਦਾਲਤ ਸਜ਼ਾ ਦੇਵੇ।
ਇਸ ਟਵੀਟ ਤੋਂ ਬਾਅਦ ਸਿਸੋਦੀਆ ਨੇ ਕਿਹਾ ਹੈ ਕਿ ”ਗੁਜਰਾਤ ਅਤੇ MCD ਚੋਣਾਂ ‘ਚ ਹਾਰ ਦੇ ਡਰ ਨੇ ਭਾਜਪਾ ਨੂੰ ਡਰਾ ਦਿੱਤਾ ਹੈ। ਉਹ ਅਰਵਿੰਦ ਕੇਜਰੀਵਾਲ ਨੂੰ ਮਾਰਨ ਦੀ ਸਾਜਿਸ਼ ਰਚ ਰਹੀ ਹੈ। ਉਨ੍ਹਾਂ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਖੁੱਲ੍ਹੇਆਮ ਆਪਣੇ ਗੁੰਡਿਆਂ ਨੂੰ ਅਰਵਿੰਦ ਕੇਜਰੀਵਾਲ ‘ਤੇ ਹਮਲਾ ਕਰਨ ਲਈ ਕਹਿ ਰਹੇ ਹਨ ਅਤੇ ਇਸ ਲਈ ਪੂਰੀ ਯੋਜਨਾਬੰਦੀ ਕਰ ਲਈ ਹੈ। ‘ਆਪ’ ਆਪਣੀ ਘਟੀਆ ਰਾਜਨੀਤੀ ਤੋਂ ਡਰਦੀ ਨਹੀਂ, ਹੁਣ ਜਨਤਾ ਇਨ੍ਹਾਂ ਦੀ ਗੁੰਡਾਗਰਦੀ ਦਾ ਜਵਾਬ ਦੇਵੇਗੀ।
Post navigation
ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਨੂੰ ਖੇਤੀਬਾੜੀ ਮੰਤਰੀ ਨੇ ਜੂਸ ਪਿਲਾ ਕੇ ਤੋੜਿਆ ਵਰਤ, ਕਿਸਾਨਾਂ ਨੇ ਕਿਹਾ ਮੁੱਖ ਮੰਤਰੀ ਮਾਨ ਮੰਗੇ ਸਾਡੇ ਤੋਂ ਮਾਫੀ
ਮੁੱਖ ਮੰਤਰੀ ਮਾਨ ਗੁਜਰਾਤ ‘ਚ ਮਸਤ, ਪੰਜਾਬ ਦੇ ਲੋਕ ਸਮੱਸਿਆਵਾਂ ‘ਚ ਗ੍ਰਸਤ, ਬਾਜਵਾ ਤੇ ਮਜੀਠੀਆ ਨੇ ਕਿਹਾ- ਇਹ ਹੀ ਤਾਂ ਹੈ ਰੰਗਲਾ ਪੰਜਾਬ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us