Skip to content
Friday, December 20, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
November
25
10 ਸਾਲ ਦੇ ਬੱਚੇ ‘ਤੇ ਪਾ ਦਿੱਤਾ ਪੁਲਿਸ ਨੇ ਪਰਚਾ, ਪਿਓ ਨੇ ਹੱਥ ਵਿੱਚ ਬੰਦੂਕ ਫੜਾ ਕੇ ਸੋਸ਼ਲ ਮੀਡੀਆ ਪ੍ਰੋਫਾਈਲ ‘ਤੇ ਲਾਈ ਸੀ ਫੋਟੋ…
Latest News
Punjab
10 ਸਾਲ ਦੇ ਬੱਚੇ ‘ਤੇ ਪਾ ਦਿੱਤਾ ਪੁਲਿਸ ਨੇ ਪਰਚਾ, ਪਿਓ ਨੇ ਹੱਥ ਵਿੱਚ ਬੰਦੂਕ ਫੜਾ ਕੇ ਸੋਸ਼ਲ ਮੀਡੀਆ ਪ੍ਰੋਫਾਈਲ ‘ਤੇ ਲਾਈ ਸੀ ਫੋਟੋ…
November 25, 2022
Voice of Punjab
10 ਸਾਲ ਦੇ ਬੱਚੇ ‘ਤੇ ਪਾ ਦਿੱਤਾ ਪੁਲਿਸ ਨੇ ਪਰਚਾ, ਪਿਓ ਨੇ ਹੱਥ ਵਿੱਚ ਬੰਦੂਕ ਫੜਾ ਕੇ ਸੋਸ਼ਲ ਮੀਡੀਆ ਪ੍ਰੋਫਾਈਲ ‘ਤੇ ਲਾਈ ਸੀ ਫੋਟੋ…
ਅੰਮ੍ਰਿਤਸਰ (ਵੀਓਪੀ ਬਿਊਰੋ) ਕਾਠੂਨਲਗ ਥਾਣੇ ਵਿੱਚ ਇੱਕ 10 ਸਾਲ ਦੇ ਬੱਚੇ ਉੱਪਰ ਪੁਲਿਸ ਨੇ ਪਰਚਾ ਪਾ ਦਿੱਤਾ ਹੈ। ਦੋਸ਼ ਹੈ ਕਿ 10 ਸਾਲ ਦੇ ਬੱਚੇ ‘ਤੇ ਬੰਦੂਕ ਕਲਚਰ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ। ਐੱਫਆਈਆਰ ਨਾਬਾਲਗ ਹੋਣ ਕਾਰਨ ਅੰਮ੍ਰਿਤਸਰ ਦਿਹਾਤੀ ਪੁਲਿਸ ਫਿਲਹਾਲ ਮਾਮਲੇ ਬਾਰੇ ਹੋਰ ਜਾਣਕਾਰੀ ਨਹੀਂ ਦੇ ਰਹੀ ਹੈ। ਐੱਫਆਈਆਰ ਨਾਬਾਲਗ ਉਪਰ ਹੋਣ ਕਾਰਨ ਅੰਮ੍ਰਿਤਸਰ ਦਿਹਾਤੀ ਪੁਲਿਸ ਫਿਲਹਾਲ ਮਾਮਲੇ ਬਾਰੇ ਹੋਰ ਜਾਣਕਾਰੀ ਨਹੀਂ ਦੇ ਰਹੀ ਹੈ। ਅੰਮ੍ਰਿਤਸਰ ਪੁਲਿਸ ਨੇ ਬੱਚੇ ਦੇ ਨਾਲ-ਨਾਲ ਉਸ ਦੇ ਪਿਤਾ ਅਤੇ ਦੋ ਹੋਰਾਂ ਖਿਲਾਫ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਬੱਚੇ ਦੇ ਪਿਤਾ ਭੁਪਿੰਦਰ ਸਿੰਘ ਨੇ ਆਪਣੇ ਫੇਸਬੁੱਕ ਪ੍ਰੋਫਾਈਲ ‘ਤੇ ਆਪਣੇ ਬੇਟੇ ਦੀ ਬੰਦੂਕ ਲੈ ਕੇ ਖੜ੍ਹੇ ਅਤੇ ਮੋਢਿਆਂ ‘ਤੇ ਗੋਲੀਆਂ ਦੀ ਪੱਟੀ ਬੰਨ੍ਹੀ ਹੋਈ ਫੋਟੋ ਪੋਸਟ ਕੀਤੀ ਸੀ। ਇਹ ਫੋਟੋ ਪੁਲਸ ਦੇ ਸਾਈਬਰ ਸੈੱਲ ਦੀ ਨਜ਼ਰ ‘ਚ ਆ ਗਈ। ਜਾਂਚ ਤੋਂ ਬਾਅਦ ਪੁਲਿਸ ਨੇ ਬੱਚੇ, ਉਸਦੇ ਪਿਤਾ ਭੁਪਿੰਦਰ ਨੂੰ ਟਰੇਸ ਕਰ ਲਿਆ। ਇਸ ਤੋਂ ਬਾਅਦ ਇਸੇ ਮਾਮਲੇ ਵਿੱਚ ਦੋ ਹੋਰ ਵਿਕਰਮਜੀਤ ਅਤੇ ਵਿਸਾਰਤ ਖ਼ਿਲਾਫ਼ ਵੀ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਅਜੇ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਨਾਬਾਲਗ ਹੋਣ ਕਾਰਨ ਪੁਲਿਸ ਬੱਚੇ ਬਾਰੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਹੈ।
Post navigation
ਜੇਲ੍ਹ ਜਾਣ ਤੋਂ ਪਹਿਲਾਂ ਰਾਮ ਰਹੀਮ ਨੇ ਭਗਤਾਂ ਨੂੰ ਦਿੱਤੇ ਖਾਸ ਉਪਦੇਸ਼, ਕਹਿੰਦਾ ਭੁੱਲ਼ ਨਾ ਜਾਇਓ, ਜੇ ਕੋਈ ਮੇਰੇ ਬਾਰੇ ਗਲਤ ਕਹੇ ਤਾਂ ਸਮਝ ਲਿਓ ਉਹ ਆਪ ਵੀ ਗਲਤ ਹੀ ਹੁਣਾ
ਭਾਈ ਕੁਲਵਿੰਦਰ ਸਿੰਘ ਖਾਨਪੁਰੀ ਨੂੰ ਐਨਆਈਏ ਅਦਾਲਤ ਅੰਦਰ ਕੀਤਾ ਗਿਆ ਪੇਸ਼
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us