ਨੌਕਰਾਣੀ ਨਾਲ ਸਰੀਰਕ ਸਬੰਧ ਬਣਾਉਂਦਿਆ 70 ਸਾਲ ਦੇ ਬੁੱਢੇ ਦੀ ਹੋ ਗਈ ਮੌਤ, ਹਫਰਾ-ਤਫਰੀ ‘ਚ ਨੌਕਰਾਣੀ ਨੇ ਕਰ’ਤਾ ਆ ਕੰਮ

ਨੌਕਰਾਣੀ ਨਾਲ ਸਰੀਰਕ ਸਬੰਧ ਬਣਾਉਂਦਿਆ 70 ਸਾਲ ਦੇ ਬੁੱਢੇ ਦੀ ਹੋ ਗਈ ਮੌਤ, ਹਫਰਾ-ਤਫਰੀ ‘ਚ ਨੌਕਰਾਣੀ ਨੇ ਕਰ’ਤਾ ਆ ਕੰਮ

ਕਰਨਾਟਕ (ਵੀਓਪੀ ਬਿਊਰੋ) ਬੀਤੇ ਹਫਤੇ ਦੀ ਕਰਨਾਟਕ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਕਿ ਹਰ ਕਿਸੇ ਦੇ ਲੂ-ਕੰਢੇ ਖੜ੍ਹੇ ਹੋ ਗਏ। ਦਰਅਸਲ ਇੱਥੇ ਦੇ ਜੇਪੀ ਨਗਰ 6ਵੇਂ ਫੇਜ਼ ਨੇੜੇ ਪੁਲਿਸ ਨੂੰ ਸਵੇਰ ਦੇ ਸਮੇਂ ਇਕ ਬਜੁਰਗ ਦੀ ਲਾਸ਼ ਮਿਲੀ। ਜਦ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਉਹ ਹੀ ਬਜੁਰਗ ਹੈ, ਜਿਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਬੀਤੀ ਰਾਤ ਹੀ ਉਸ ਦੇ ਮੁੰਡੇ ਤੇ ਨੂੰਹ ਨੇ ਲਿਖਵਾਈ ਸੀ। ਬੈੱਡਸ਼ੀਟ ਅਤੇ ਪੌਲੀਥੀਨ ਵਿੱਚ ਲਿਪਟੀ ਆਪਣੇ ਪਿਓ ਦੀ ਲਾਸ਼ ਦੇਖ ਕੇ ਪੁੱਤਰ ਦੇ ਵੀ ਸਾਹ ਸੁੱਕ ਗਏ ਕਿ ਆਖਿਰ ਕਿਸ ਦੀ ਦੁਸ਼ਮਣੀ ਹੋਵੇਗੀ ਉਸ ਦੇ ਪਰਿਵਾਰ ਨਾਲ ਜੋ ਉਸ ਦੇ 70 ਸਾਲ ਦੇ ਬਜੁਰਗ ਪਿਓ ਨੂੰ ਹੀ ਮਾਰ ਦਿੱਤਾ ਗਿਆ। ਪਰ ਜਦ ਪੋਸਟਮਾਰਟਮ ਕਰਵਾਇਆ ਗਿਆ ਤਾਂ ਬਜੁਰਗ ਦੀ ਮੌਤ ਹਾਰਟ ਅਟੈਕ ਨਾਲ ਦੱਸੀ ਗਈ ਤਂ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ। ਇਸ ਤੋਂ ਬਾਅਦ ਜਦ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਤਾਂ ਮਾਮਲਾ ਕੁੱਝ ਹੋਰ ਹੀ ਨਿਕਲਿਆ।

ਦਰਅਸਲ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ 70 ਸਾਲ ਦੇ ਕਰੀਬ ਬਜੁਰਗ ਬਾਲਾ ਸੁਬਰਾਮਨੀਅਨ ਦੇ ਆਪਣੀ ਹੀ ਨੌਕਰਾਣੀ ਦੇ ਨਾਲ ਨਾਜਾਇਜ਼ ਸੰਬੰਧ ਸਨ। 16 ਨਵੰਬਰ ਨੂੰ ਉਹ ਆਪਣੇ ਪੋਤੇ ਨੂੰ ਬੈਡਮਿੰਟਨ ਦੀ ਕਲਾਸ ਲਈ ਛੱਡਣ ਲਈ ਘਰੋਂ ਨਿਕਲੀ ਸੀ। ਸ਼ਾਮ ਕਰੀਬ 4.55 ਵਜੇ ਬਾਲਾ ਨੇ ਆਪਣੀ ਨੂੰਹ ਨੂੰ ਫੋਨ ਕਰਕੇ ਕਿਹਾ ਕਿ ਉਸ ਨੂੰ ਘਰ ਪਰਤਣ ‘ਚ ਦੇਰ ਹੋ ਜਾਵੇਗੀ ਕਿਉਂਕਿ ਕੋਈ ਕੰਮ ਆ ਗਿਆ ਸੀ। ਇਸ ਦੌਰਾਨ ਉਹ ਆਪਣੀ ਨੌਕਰਾਣੀ ਦੇ ਘਰ ਚਲਾ ਗਿਆ ਅਤੇ ਉੱਥੇ ਆਪਣੀ ਹਵਸ ਮਿਟਾਉਣ ਦੇ ਲਈ ਨੌਕਰਾਣੀ ਦੇ ਨਾਲ ਸਰੀਰਕ ਸਬੰਧ ਬਣਾਉਣ ਲੱਗ ਪਿਆ। ਪਰ ਨੌਕਰਾਣੀ ਦੇ ਨਾਲ ਸੈਕਸ ਦੌਰਾਨ ਉਸ ਨੂੰ ਹਾਰਟ ਅਟੈਕ ਆ ਗਿਆ ਅਤੇ ਮੌਕੇ ਉੱਪਰ ਹੀ ਉਸ ਦੀ ਮੌਤ ਹੋ ਗਈ। ਬਾਲਾ ਸੁਬਰਾਮਣੀਅਮ ਦੇ ਲੰਬੇ ਸਮੇਂ ਤੋਂ ਨੌਕਰਾਣੀ ਨਾਲ ਨਾਜਾਇਜ਼ ਸਬੰਧ ਸਨ ਅਤੇ ਜਦੋਂ ਵੀ ਉਸ ਦੇ ਘਰ ਕੋਈ ਨਹੀਂ ਹੁੰਦਾ ਸੀ ਤਾਂ ਉਹ ਉਸ ਦੇ ਘਰ ਆ ਜਾਂਦਾ ਸੀ। ਬਜ਼ੁਰਗ ਬਾਲਾ ਦੀ ਪਿਛਲੇ ਸਾਲ ਹੀ ਐਂਜੀਓਪਲਾਸਟੀ ਦੀ ਸਰਜਰੀ ਹੋਈ ਸੀ।

ਦੂਜੇ ਪਾਸੇ ਉਸ ਦੇ ਘਰ ਵਾਲੇ ਉਸ ਦੀ ਰਾਤ ਤਕ ਉਡੀਕ ਕਰਦੇ ਰਹੇ ਅਤੇ ਪਰ ਉਸ ਦਾ ਮੋਬਾਈਲ ਨੰਬਰ ਬੰਦ ਸੀ। ਉਹ ਦੇਰ ਰਾਤ ਤੱਕ ਘਰ ਵਿੱਚ ਹੀ ਉਡੀਕ ਕਰਦਾ ਰਿਹਾ। ਆਖਰਕਾਰ ਪੁੱਤਰ ਨੇ ਸੁਬਰਾਮਣਿਆ ਨਗਰ ਥਾਣੇ ਜਾ ਕੇ ਆਪਣੇ ਬਜ਼ੁਰਗ ਪਿਤਾ ਦੀ ਗੁੰਮਸ਼ੁਦਗੀ ਦਾ ਪਰਚਾ ਦਰਜ ਕਰਵਾਇਆ। ਉੱਧਰ ਨੌਕਰਾਣੀ ਆਪਣੇ ਉਪਰ ਲਾਸ਼ ਦੇਖ ਕੇ ਇੰਨੀ ਡਰ ਗਈ ਕਿ ਉਸ ਨੇ ਉਸ ਬੁੱਢੇ ਨੂੰ ਬੈੱਡਸ਼ੀਟ ਅਤੇ ਪੌਲੀਧੀਨ ਵਿੱਚ ਪਾ ਕੇ ਸੜਕ ਕਿਨਾਰੇ ਸੁੱਟ ਦਿੱਤਾ। ਮਾਮਲੇ ਦੀ ਜਾਂਚ ਚੱਲ ਰਹੀ ਸੀ, ਜਦੋਂ ਪੁੱਛ-ਗਿੱਛ ਦੌਰਾਨ ਮ੍ਰਿਤਕ ਬਾਲਾ ਸੁਬਰਾਮਨੀਅਨ ਦੀ 35 ਸਾਲਾ ਨੌਕਰਾਣੀ ਨੇ ਪੁਲਿਸ ਕੋਲ ਕਬੂਲ ਕੀਤਾ ਸੀ ਕਿ ਬਾਲਾ ਨੂੰ ਉਸ ਨਾਲ ਸੰਭੋਗ ਦੌਰਾਨ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ। ਨੌਕਰਾਣੀ ਨੂੰ ਡਰ ਸੀ ਕਿ ਪੁਲਸ ਉਸ ਖਿਲਾਫ ਕਤਲ ਦੀ ਸ਼ਿਕਾਇਤ ਦਰਜ ਕਰ ਦੇਵੇਗੀ, ਇਸ ਲਈ ਉਸ ਨੇ ਲਾਸ਼ ਨੂੰ ਪਾਲੀਥੀਨ ਅਤੇ ਚਾਦਰ ਵਿਚ ਲਪੇਟ ਕੇ ਸੜਕ ਕਿਨਾਰੇ ਸੁੱਟ ਦਿੱਤਾ। ਉਸਨੇ ਲਾਸ਼ ਨੂੰ ਪੈਕਿੰਗ ਅਤੇ ਸੁੱਟਣ ਵਿੱਚ ਆਪਣੇ ਪਤੀ ਅਤੇ ਭਰਾ ਦੀ ਮਦਦ ਲਈ।

error: Content is protected !!