ਮੁੱਖ ਮੰਤਰੀ ਮਾਨ ਨੇ ਆਪਣੀ ਹੀ ਪਾਰਟੀ ਦੀ ਤਾਰੀਫ ‘ਚ ਕੀਤਾ ਟਵੀਟ ਤਾਂ ਹੋਏ ਟਰੋਲ, ਯੂਜ਼ਰਜ਼ ਨੇ ਲਿਖਿਆ ਇਨ ਕਾ ਲਾਭ ਜਿੰਦਾਬਾਦ…

ਮੁੱਖ ਮੰਤਰੀ ਮਾਨ ਨੇ ਆਪਣੀ ਹੀ ਪਾਰਟੀ ਦੀ ਤਾਰੀਫ ‘ਚ ਕੀਤਾ ਟਵੀਟ ਤਾਂ ਹੋਏ ਟਰੋਲ, ਯੂਜ਼ਰਜ਼ ਨੇ ਲਿਖਿਆ ਇਨ ਕਾ ਲਾਭ ਜਿੰਦਾਬਾਦ…


ਚੰਡੀਗੜ੍ਹ (ਵੀਓਪੀ ਬਿਊਰੋ) ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾ ਇਕ ਟਵੀਟ ਕਰ ਦੇ ਆਪਣੀ ਹੀ ਪਾਰਟੀ ਦੀ ਤਰੀਫ ਕੀਤੀ ਤੇ 10 ਪੂਰੇ ਹੋਂ ਦੀ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਦੇ ਹੋਏ ਕਿਹਾ ਕਿ ਅੱਜ ਇਮਾਨਦਾਰ,ਵਿਕਾਸ-ਪੱਖੀ ਤੇ ਸੱਚੀ-ਨੇਕ ਨੀਅਤ ਵਾਲੀ ਰਾਜਨੀਤੀ ਨੂੰ ਦੇਸ਼ ‘ਚ 10 ਸਾਲ ਪੂਰੇ ਹੋ ਗਏ ਨੇ..ਆਮ ਆਦਮੀ ਪਾਰਟੀ ਦੇ ਹਰ ਵਲੰਟੀਅਰ, ਜਿਨ੍ਹਾਂ ਦੀ ਮਿਹਨਤ ਸਦਕਾ ਦੇਸ਼ ਨੂੰ ਨਵੀਂ ਉਮੀਦ ਤੇ ਬਦਲਾਅ ਮਿਲਿਆ,ਮੁਬਾਰਕ ਘੜੀ ਦੀਆਂ ਸਭ ਨੂੰ ਵਧਾਈਆਂ..ਆਓ ਤਕੜੇ ਹੋ ਕੇ ਦੇਸ਼ ਨੂੰ ਦੁਨੀਆ ਦਾ ਮੋਹਰੀ ਦੇਸ਼ ਬਣਾਉਣ ਲਈ ਕੰਮ ਕਰੀਏ-ਇਨਕਲਾਬ ਜ਼ਿੰਦਾਬਾਦ- ।

ਇਸ ਦੌਰਾਨ ਕਈ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਵੀ ਕੀਤਾ ਅਤੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਆਪਣੀ ਆਪ ਹੀ ਤਾਰੀਫ ਛੱਡ ਕੇ ਪੰਜਾਬ ਦੇ ਮੁੱਦਿਆਂ ਵੱਲ ਵੀ ਧਿਆਨ ਦੇਵੋ ਜੀ। ਇਕ ਵਿਅਕਤੀ ਨੇ ਲਿਖਿਆ ਕਿ ਮਾਨ ਸਾਬ, ਆਪ ਨੂੰ ਵੋਟ ਪੰਜਾਬੀਆਂ ਨੂੰ ਬਹੁਤ ਹੀ ਮਹਿੰਗੀ ਪਈ ਹੈ, ਤੁਹਾਡੇ ਸਪੀਚ ਸੁਣ ਕੇ ਵੋਟ ਦਿੱਤਾ ਲੋਕਾਂ ਨੇ ਤੇ ਤੁਸੀਂ ਸਾਨੂੰ ਪਛਤਾਵਾ ਦਿੱਤਾ, ਨਾ ਹੀ ਤੁਹਾਡੀ ਟੀਮ ਕੋਈ reply ਕਰਦੀ ਕਿਸੇ ਸਵਾਲਾਂ ਦਾ, ਤੁਸੀਂ ਦੱਸ ਦਿੱਤਾ ਕਿ ਪੰਜਾਬੀਓ ਕਿਸੇ ਤੇ ਵੀ ਭਰੋਸਾ ਨਹੀਂ ਕਰਨਾ।

ਅਭੀਪੁੰਨੂ ਯੂਜ਼ਰ ਨੇ ਕਿਹਾ ਕਿ ਸਿੱਖ ਵਿਤਕਰੇ ਤੇ ਗੁਲਾਮੀ ਦਾ ਮਜਾਕ ਉਡਾਉਣ ਆਲੇ ਦੱਸ ਸਕਦੇ ਕਿ ਆਹ ਜੋ ਹਥਿਆਰਾ ਦੀ ਫੋਟੋ ਤੇ ਪਰਚੇ ਕਰਨ ਦਾ ਦੌਰ ਪਿਛਲੀ ਸਰਕਾਰ ਨੇ ਫੜਿਆ, ਇਸ ਚ ਸਿੱਖਾ ਤੋ ਇਲਾਵਾ ਹੋਰ ਕੌਮਾਂ ਦੇ ਕਿੰਨੇ ਕੁ ਲੋਕਾ ਤੇ ਪਰਚੇ ਕੀਤੇ ਗਏ ਹੁਣ ਤੱਕ? ਸਿੱਖਾ ਦੇ ਤਾ ਬੱਚੇ ਵੀ ਬਖਸ਼ੇ ਨੀ ਜਾ ਰਹੇ, ਲੱਭ ਲੱਭ ਪਰਚੇ ਕੀਤੇ ਜਾ ਰਹੇ”।
ਲਵਪ੍ਰੀਤ ਨਾਮ ਦੇ ਯੂਜ਼ਰ ਨੇ ਕਿਹਾ ਕਿ ਸੀਐਮ ਸਾਬ ਪੰਜਾਂਬ ਕਦੋਂ ਮੁੜਣਾ / ਸਾਵਲ ਮੋੜ ਮੁਹਾਰਾ। ਅੰਬਰ ਕੌਰ ਨਾਮ ਦੀ ਯੂਜ਼ਰ ਨੇ ਲਿਖਿਆ ਕਿ ਇਨ ਕਾ ਲਾਭ ਜਿੰਦਾਬਾਦ। ਇਸ ਤਰ੍ਹਾਂ ਹੀ ਹੋਰ ਵੀ ਕਈ ਲੋਕ ਟਰੋਲ ਕਰ ਰਹੇ ਹਨ।

error: Content is protected !!