ਰਾਮ ਰਹੀਮ ਨੂੰ ਜੇਲ੍ਹ ਦੇ ਗੇਟ ਤਕ ਛੱਡਣ ਆਈ ਹਨੀਪ੍ਰੀਤ , ਜੇਲ੍ਹਰ ਨੇ ਸੌਂਪਿਆ ਸਬਜ਼ੀਆਂ ਉਗਾਉਣ ਦਾ ਕੰਮ

ਰਾਮ ਰਹੀਮ ਨੂੰ ਜੇਲ੍ਹ ਦੇ ਗੇਟ ਤਕ ਛੱਡਣ ਆਈ ਹਨੀਪ੍ਰੀਤ , ਜੇਲ੍ਹਰ ਨੇ ਸੌਂਪਿਆ ਸਬਜ਼ੀਆਂ ਉਗਾਉਣ ਦਾ ਕੰਮ

ਰੋਹਤਕ (ਵੀਓਪੀ ਬਿਊਰੋ) ਬੀਤੇ ਦਿਨੀਂ ਜਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਖਤਮ ਹੋਈ ਤਾਂ ਉਸ ਨੂੰ ਭਾਰੀ ਸੁਰਖਿਆ ਦੇ ਵਿੱਚ ਮੁੜ ਤੋਂ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਪਹੁੰਚਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਉਸ ਦੀ ਚੇਲੀ ਹਨੀਪ੍ਰੀਤ ਮੌਜੂਦ ਰਹੀ। ਹਨੀਪ੍ਰੀਤ ਡੇਰਾ ਮੁਖੀ ਨੂੰ ਜੇਲ੍ਹ ਦੇ ਗੇਟ ਤਕ ਨਾਲ ਛੱਡਣ ਆਈ। ਇਸ ਦੌਰਾਨ ਹਨੀਪ੍ਰੀਤ ਤੋਂ ਇਲਾਵਾ ਉਸ ਦੇ ਮੁੱਖ ਚੇਲੇ ਪ੍ਰੀਤਮ ਸਿੰਘ, ਹਰਸ਼ ਅਰੋੜਾ ਅਤੇ ਛਤਰਪਾਲ ਅਰੋੜਾ ਵੀ ਨਾਲ ਹੀ ਸਨ। ਸਿਰਸਾ ਡੇਰਾ ਮੁਖੀ ਰਾਮ ਰਹੀਮ 40 ਦਿਨਾਂ ਦੀ ਪੈਰੋਲ ਕੱਟਣ ਤੋਂ ਬਾਅਦ ਸ਼ੁੱਕਰਵਾਰ ਸ਼ਾਮ 5.30 ਵਜੇ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਪਹੁੰਚ ਗਿਆ।
ਇਸ ਦੌਰਾਨ ਜੇਲ੍ਹ ਦੇ ਗੇਟ ‘ਤੇ ਆ ਕੇ ਹਨੀਪ੍ਰੀਤ ਨੇ ਰਾਮ ਰਹੀਮ ਨੂੰ ਗੁੱਡ ਬਾਏ ਕਿਹਾ ਅਤੇ ਇਸ ਤੋਂ ਬਾਅਦ ਜੇਲ੍ਹ ਦੇ ਗੇਟ ‘ਤੇ ਚੈਕਿੰਗ ਕਰਨ ਤੋਂ ਬਾਅਦ ਰਾਮ ਰਹੀਮ ਨੂੰ ਉਸ ਦੀ ਵਿਸ਼ੇਸ਼ ਬੈਰਕ ‘ਚ ਲਿਜਾਇਆ ਗਿਆ। 15 ਅਕਤੂਬਰ ਨੂੰ ਰਾਮ ਰਹੀਮ ਨੂੰ ਸੂਬਾ ਸਰਕਾਰ ਤੋਂ 40 ਦਿਨਾਂ ਦੀ ਪੈਰੋਲ ਮਿਲੀ ਸੀ। ਉਦੋਂ ਤੋਂ ਉਹ ਯੂਪੀ ਦੇ ਬਾਗਪਤ ਸਥਿਤ ਆਸ਼ਰਮ ਵਿੱਚ ਪੈਰੋਲ ਦੀ ਮਿਆਦ ਪੂਰੀ ਕਰ ਰਿਹਾ ਸੀ। ਸ਼ੁੱਕਰਵਾਰ ਨੂੰ ਕਾਰਜਕਾਲ ਖਤਮ ਹੋਣ ਕਾਰਨ ਡੀਐੱਸਪੀ ਹੈੱਡਕੁਆਰਟਰ ਡਾ: ਰਵਿੰਦਰਾ ਦੀ ਅਗਵਾਈ ‘ਚ ਪੁਲਿਸ ਟੀਮ ਸਵੇਰੇ ਬਾਗਪਤ ਆਸ਼ਰਮ ਪਹੁੰਚੀ ਅਤੇ ਰਾਮ ਰਹੀਮ ਨੂੰ ਸਖ਼ਤ ਸੁਰੱਖਿਆ ਵਿਚਕਾਰ ਰੋਹਤਕ ਦੀ ਸੁਨਾਰੀਆ ਜੇਲ੍ਹ ਲਿਆਂਦਾ ਗਿਆ | ਚਾਰ ਗੱਡੀਆਂ ਦਾ ਕਾਫਲਾ ਸ਼ਾਮ ਸਾਢੇ ਪੰਜ ਵਜੇ ਸੁਨਾਰੀਆ ਜੇਲ੍ਹ ਦੇ ਗੇਟ ’ਤੇ ਪੁੱਜਾ।

2017 ਵਿੱਚ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ ਸੀਬੀਆਈ ਅਦਾਲਤ ਵੱਲੋਂ 20 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਰਾਮ ਰਹੀਮ ਨੂੰ ਜੇਲ੍ਹ ਵਿੱਚ ਸਬਜ਼ੀਆਂ ਉਗਾਉਣ ਦਾ ਕੰਮ ਸੌਂਪਿਆ ਗਿਆ ਹੈ। ਇਸ ਤੋਂ ਪਹਿਲਾਂ ਏਐਸਪੀ ਕ੍ਰਿਸ਼ਨ ਕੁਮਾਰ ਲੋਹਚਾਬ ਨੇ ਜੇਲ੍ਹ ਕੰਪਲੈਕਸ ਵਿੱਚ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।

error: Content is protected !!