ਭੁੱਲ ਤਾਂ ਨਹੀਂ ਗਏ ਸ਼ੈਰੀ ਨੂੰ, ਵਿਰੋਧੀ ਤਾਂ ਦੂਰ ਆਪਣੇ ਵੀ ਨਹੀਂ ਕਰਦੇ ਜ਼ਿਕਰ, ਗੁੱਡੀ ਸਿਖਰਾਂ ‘ਤੇ ਸੀ ਤਾਂ ਵੜਿੰਗ ਸਾਬ ਆਪ ਚਲਾਉਂਦੇ ਸੀ ਗੱਡੀ, ਹੁਣ ਚਿੱਤ-ਚੇਤੇ ਵੀ ਨਾ!

ਭੁੱਲ ਤਾਂ ਨਹੀਂ ਗਏ ਸ਼ੈਰੀ ਨੂੰ, ਵਿਰੋਧੀ ਤਾਂ ਦੂਰ ਆਪਣੇ ਵੀ ਨਹੀਂ ਕਰਦੇ ਜ਼ਿਕਰ, ਗੁੱਡੀ ਸਿਖਰਾਂ ‘ਤੇ ਸੀ ਤਾਂ ਵੜਿੰਗ ਸਾਬ ਆਪ ਚਲਾਉਂਦੇ ਸੀ ਗੱਡੀ, ਹੁਣ ਚਿੱਤ-ਚੇਤੇ ਵੀ ਨਾ!

ਜਲੰਧਰ (ਸੁੱਖ ਸੰਧੂ) ਸਾਬਕਾ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਆਪਣੇ ਬੇਧੜਕ ਭਾਸ਼ਣ ਤੇ ਬੇਬਾਕੀ ਕਰ ਕੇ ਜਾਣੇ ਜਾਂਦੇ ਸਨ। ਪੰਜਾਬ ਵਿਧਾਨ ਸਭਾ ਚੋਣਾਂ -2022 ਤੋਂ ਪਹਿਲਾਂ ਤਾਂ ਇਕ ਸਮਾਂ ਇਹ ਸੀ ਕਿ ਹਰ ਪਾਸੇ ਨਵਜੋਤ ਸਿੰਘ ਸਿੱਧੂ ਦਾ ਹੀ ਜਿਕਰ ਸੀ। ਆਪਣੇ ਤਾਂ ਛੱਡੋ ਵਿਰੋਧੀਆਂ ਦੀ ਜ਼ੁਬਾਨ ‘ਤੇ ਵੀ ਸਿੱਧੂ-ਸਿੱਧੂ ਹੀ ਸੀ। ਆਪਣੇ ਸਮੇਂ ਦੇ ਧਾਕੜ ਸਿਆਸਤਦਾਨ ਅਤੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਪੱਕੀ ਕੁਰਸੀ ਹਿਲਾ ਕੇ ਉਨ੍ਹਾਂ ਨੇ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਸੀ। ਧਾਕੜਾਂ ਦੀ ਪਾਰਟੀ ਅਤੇ ਉਸ ਸਮੇਂ ਦੀ ਸਰਕਾਰ ਵਿਚ ਆਪਣੇ ਦਮ ‘ਤੇ ਵੱਡਾ ਅਹੁਦਾ ਲੈਣਾ ਅਤੇ ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਰਿਹੈ ਨਵਜੋਤ ਸਿੱਧੂ ਲਈ 2022 ਚੰਗਾ ਨਹੀਂ ਰਿਹਾ।

ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੌਰਾਨ ਹੀ ਉਨ੍ਹਾਂ ਦੀ ਪਾਰਟੀ ਨੇ ਤਾਂ ਵਿਧਾਨ ਸਭਾ ਵਿਚ ਕਰਾਰੀ ਹਾਰ ਦਾ ਸਾਹਮਣਾ ਕੀਤਾ ਹੀ, ਨਾਲ ਹੀ ਉਨ੍ਹਾਂ ਕੋਲੋਂ ਆਪਣੀ ਸੀਟ ਵੀ ਬਚਾ ਨਾ ਹੋਈ। ਇਸ ਹਾਰ ਦਾ ਗਮ ਅਜੇ ਦਿਲ ਵਿਚ ਹੀ ਸੀ ਕਿ ਉਨ੍ਹਾਂ ਨੂੰ 32 ਸਾਲ ਪੁਰਾਣੇ ਇਕ ਰੋਡਰੇਜ ਮਾਮਲੇ ਵਿਚ ਸੁਪਰੀਮ ਕੋਰਟ ਨੇ ਇਕ ਸਾਲ ਦੀ ਸਜ਼ਾ ਸੁਣਾ ਦਿੱਤੀ। ਅਦਾਲਤ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਅਤੇ ਪੰਜਾਬ ਕਾਂਗਰਸ ਨੂੰ ਮੁੜ ਤੋਂ ਪੰਜਾਬ ਵਿਚ ਸੁਰਜੀਤ ਕਰਨ ਦੀ ਜਿੰਮੇਵਾਰੀ ਹਾਈਕਮਾਂਡ ਨੇ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੰਭਾਲ ਦਿੱਤੀ। ਇਹ ਉਹ ਰਾਜਾ ਵੜਿੰਗ ਨੇ ਜੋ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਮਿਲਣ ਸਮੇਂ ਬਹੁਤ ਖੁਸ਼ ਨਜ਼ਰ ਆ ਰਹੇ ਸਨ ਅਤੇ ਉਨ੍ਹਾਂ ਦੀ ਗੱਡੀ ਨੀ ਕਈ ਜਗ਼੍ਹਾ ਆਪ ਹੀ ਚਲਾ ਕੇ ਜਾਂਦੇ ਸਨ।

ਹਰ ਸਮੇਂ ਨਵਜੋਤ ਸਿੰਘ ਸਿੱਧੂ ਦੇ ਨਾਲ-ਨਾਲ ਰਹਿਣ ਵਾਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੀ ਚੋਣਾਂ ਤੋਂ ਬਾਅਦ ਅਤੇ ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਹੋਣ ਤੋਂ ਬਾਅਦ ਮੂੰਹ ਉਪਰ ਨਾਮ ਤਕ ਨਹੀਂ ਆਇਆ। ਉਹ ਤਾਂ ਨਵਜੋਤ ਸਿੰਘ ਸਿੱਧੂ ਦਾ ਹਾਲ ਜਾਣਨ ਲਈ ਉਨ੍ਹਾਂ ਦੇ ਮੁਲਾਕਾਤੀ ਬਣ ਕੇ ਵੀ ਨਹੀਂ ਗਏ। ਇਹ ਵੀ ਇਕ ਪਾਸੇ ਉਨ੍ਹਾਂ ਕਦੇ ਨਵਜੋਤ ਸਿੰਘ ਸਿੱਧੂ ਦਾ ਜਿਕਰ ਤਕ ਵੀ ਨਾ ਕੀਤਾ। ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਭ੍ਰਿਸ਼ਟਾਚਾਰ ਦੇ ਦੋਸ਼ੀ ਵਿਚ ਗ੍ਰਿਫ਼ਤਾਰ ਕੀਤੇ ਗਏ ਕਈ ਕਾਂਗਰਸੀ ਆਗੂਆਂ ਦੇ ਹੱਕ ਵਿਚ ਪ੍ਰਚਾਰ ਕਰਦੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਕਰਦੇ ਜ਼ਰੂਰ ਦੇਖੇ ਗਏ।

ਫਿਲਹਾਲ ਜੋ ਵੀ ਹੈ ਨਵਜੋਤ ਸਿੰਘ ਸਿੱਧੂ ਦੀ ਵੀ ਅੱਧੀ ਦੇ ਕਰੀਬ ਲੰਘ ਗਈ ਤੇ ਕੁਝ ਰਹਿ ਗਈ। ਬਾਹਰ ਆਉਣਗੇ ਤਾਂ ਕੀ ਆਪਣੇ ਫਿਰ ਦੁਬਾਰਾ ਆਉਣਗੇ ਜਾਂ ਨਹੀਂ ਇਹ ਸਮਾਂ ਦੱਸੇਗਾ ਪਰ ਇੰਨਾ ਜ਼ਰੂਰ ਹੈ ਕਿ ਜਦ ਗੁੱਡੀ ਸਿਖਰਾਂ ‘ਤੇ ਹੁੰਦੀ ਹੈ ਤਾਂ ਹਰ ਕੋਈ ਆਪਣਾ ਹੁੰਦਾ ਹੈ ਪਰ ਜਦ ਦੌਰ ਜਦ ਦੌਰ ਮਾੜਾ ਆਉਂਦਾ ਹੈ ਤਾਂ ਫਿਰ ਪਤਾ ਲੱਗਦੇ ਆਪਣੇ ਕੌਣ ਹਨ ਤੇ ਪਰਾਏ ਕੌਣ। ਇਸ ਤਰ੍ਹਾਂ ਪਤੀ ਲੱਗਦੇ ਕਿ ਸਮਾਂ ਬਹੁਤ ਬਲਵਾਨ ਹੈ ਤੇ ਸਮਾਂ ਹੀ ਹੈ ਜੋ ਕਿ ਆਪਣੇ ਤੋ ਪਰਾਇਆਂ ਦੀ ਸਮਝ ਕਰਵਾ ਦਿੰਦੇ। ਬਾਕੀ ਅਸੀ ਇਹ ਹੀ ਉਮੀਦ ਕਰਦੇ ਹਾਂ ਕਿ ਨਵਜੋਤ ਸਿੱਧੂ ਜਦ ਬਾਹਰ ਆਉਣ ਦਾ ਲੋਕ ਭਲਾਈ ਲਈ ਕਾਰਜ ਕਰਨ ਅਤੇ ਆਪਣੇ ਸਾਥੀਆਂ ਨਾਲ ਪਹਿਲਾ ਦੀ ਤਰ੍ਹਾਂ ਹੀ ਰਹਿਣ ਤੇ ਸਾਥੀ ਵੀ ਉਨ੍ਹਾਂ ਨਾਲ ਪਹਿਲਾਂ ਵਾਂਗ ਹੀ ਰਹਿਣ।

error: Content is protected !!