ਯੁਨਾਇਟਡ ਸਿੱਖ ਮਿਸ਼ਨ ਵਲੋਂ 29 ਨਵੰਬਰ ਨੂੰ ਭਲੋਜਲਾ ਵਿੱਚ ਅੱਖਾਂ ਦਾ ਮੁਫਤ ਆਪ੍ਰੇਸ਼ਨ ਅਤੇ ਚੈਕਅਪ ਕੈਂਪ ਲੱਗੇਗਾ

ਯੁਨਾਇਟਡ ਸਿੱਖ ਮਿਸ਼ਨ ਵਲੋਂ 29 ਨਵੰਬਰ ਨੂੰ ਭਲੋਜਲਾ ਵਿੱਚ ਅੱਖਾਂ ਦਾ ਮੁਫਤ ਆਪ੍ਰੇਸ਼ਨ ਅਤੇ ਚੈਕਅਪ ਕੈਂਪ ਲੱਗੇਗਾ

ਨਜ਼ਰ ਵਾਲੀਆਂ ਐਨਕਾਂ, ਲੈਂਜ, ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ

ਬਿਆਸ-27 ਨਵੰਬਰ : (ਅਰੁਣ ਕੁਮਾਰ) : ਅਮਰੀਕਾ ਦੀ ਸਮਾਜ ਸੇਵਾ ਸੰਸਥਾ ਯੁਨਾਇਟਡ ਸਿੱਖ ਮਿਸ਼ਨ ਵਲੋਂ ਪਿੰਡ ਭਲੋਜਲਾ ਨੇੜੇ ਰੇਲਵੇ ਲਾਈਨ ਗੁਰਦੁਆਰਾ ਸਾਹਿਬ ਵਿਖੇ 29 ਨਵੰਬਰ ਨੂੰ ਸਵੇਰੇ 9 ਵਜੇ ਤੋਂ ਇੱਕ ਵਜੇ ਤੱਕ ਅੱਖਾਂ ਦਾ ਮੁਫਤ ਆਪ੍ਰੇਸ਼ਨ ਅਤੇ ਚੈੱਕਅਪ ਕੈਂਪ ਲਗਾਇਆ ਜਾਵੇਗਾ।ਜਿਸ ਵਿੱਚ ਪ੍ਰਿਸ਼ਾ ਅੱਖਾਂ ਦਾ ਹਸਪਤਾਲ ਦੇ ਮਾਹਿਰ ਡਾ. ਮਨਮੋਹਨ ਭਨੋਟ ਮਰੀਜਾਂ ਦੀ ਅੱਖਾਂ ਦਾ ਚੈੱਕਅਪ ਅਤੇ ਇਲਾਜ ਕਰਨਗੇ।

ਇਸ ਦੌਰਾਨ ਮਰੀਜਾਂ ਨੂੰ ਹਸਪਤਾਲ ਲਿਜਾਣ ਅਤੇ ਵਾਪਸੀ ਦੇ ਮੁਫਤ ਪ੍ਰਬੰਧਾਂ ਤੋਂ ਇਲਾਵਾ ਨਜ਼ਰ ਵਾਲੀਆਂ ਐਨਕਾਂ, ਲੈਂਜ਼ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ।ਉਕਤ ਜਾਣਕਾਰੀ ਸਾਂਝੇ ਕਰਦਿਆਂ ਸ ਅਵਤਾਰ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਲੋਕ ਇਸ ਕੈਂਪ ਦਾ ਲਾਹਾ ਲੈਣ ਅਤੇ ਆਪ੍ਰੇਸ਼ਨ ਕਰਵਾਉਣ ਵਾਲੇ ਮਰੀਜ ਆਪਣੇ ਪਛਾਣ ਪੱਤਰ ਦੀ ਫੋਟੋ ਕਾਪੀ ਨਾਲ ਜਰੂਰ ਲੈ ਕੇ ਆਉਣ।

error: Content is protected !!