Skip to content
Friday, December 20, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
November
28
2 ਬੱਚਿਆਂ ਦੀ ਮਾਂ ਘਰਵਾਲਾ ਤੇ ਬੱਚੇ ਛੱਡ ਕੇ ਆ ਗਈ ਪ੍ਰੇਮੀ ਦੇ ਘਰ, ਕਹਿੰਦੀ ਮੈਂ ਤਾਂ ਕਰਵਾਉਣਾ ਹੁਣ ਤੇਰੇ ਨਾਲ ਹੀ ਵਿਆਹ
Latest News
Punjab
2 ਬੱਚਿਆਂ ਦੀ ਮਾਂ ਘਰਵਾਲਾ ਤੇ ਬੱਚੇ ਛੱਡ ਕੇ ਆ ਗਈ ਪ੍ਰੇਮੀ ਦੇ ਘਰ, ਕਹਿੰਦੀ ਮੈਂ ਤਾਂ ਕਰਵਾਉਣਾ ਹੁਣ ਤੇਰੇ ਨਾਲ ਹੀ ਵਿਆਹ
November 28, 2022
Voice of Punjab
2 ਬੱਚਿਆਂ ਦੀ ਮਾਂ ਘਰਵਾਲਾ ਤੇ ਬੱਚੇ ਛੱਡ ਕੇ ਆ ਗਈ ਪ੍ਰੇਮੀ ਦੇ ਘਰ, ਕਹਿੰਦੀ ਮੈਂ ਤਾਂ ਕਰਵਾਉਣਾ ਹੁਣ ਤੇਰੇ ਨਾਲ ਹੀ ਵਿਆਹ
ਜਲੰਧਰ (ਵੀਓਪੀ ਬਿਊਰੋ) ਅਜਬ-ਗਜਬ ਦੁਨੀਆਂ ਵਿੱਚ ਅਜਬ-ਗਜਬ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਇਸ ਦੌਰਾਨ ਕਈ ਮਾਮਲੇ ਅਜਿਹੇ ਹੁੰਦੇ ਹਨ ਜੋ ਕਿ ਜਿਨ੍ਹਾਂ ਉੱਪਰ ਬੀਤ ਰਹੀ ਹੈ, ਉਹ ਤਾਂ ਦੁਖੀ ਹੁੰਦੇ ਹਨ ਪਰ ਜੋ ਤਮਾਸ਼ਾ ਦੇਖ ਰਹੇ ਹਨ ਉਹਨਾਂ ਦੇ ਲਈ ਹਾਸੋਹੀਣਾ ਹੁੰਦਾ ਹੈ। ਅਜਿਹੇ ਹੀ ਕਈ ਪ੍ਰੇਮ ਪ੍ਰਸੰਗ ਦੇ ਮਾਮਲ ਵੀ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਅਜਿਹਾ ਹੀ ਇਕ ਮਾਮਲਾ ਹੁਣ ਸਾਹਮਣੇ ਆਇਆ ਹੈ ਸ਼ਹਿਰ ਜਲੰਧਰ ਤੋਂ, ਜਿੱਥੇ ਇਕ ਵਿਆਹੁਤਾ ਔਰਤ ਦੇ ਨਾਲ ਪਹਿਲਾਂ ਤਾਂ ਇਕ ਨੌਜਵਾਨ ਪ੍ਰੇਮ ਦੀ ਪੀਂਘ ਚੜਾਉਂਦਾ ਰਿਹਾ ਪਰ ਜਦ ਮਨ ਭਰ ਗਿਆ ਤਾਂ ਚੁੱਪ-ਚਾਪ ਘਰ ਆ ਕੇ ਬੈਠ ਗਿਆ। ਦੂਜੇ ਪਾਸੇ ਉਸ ਦੇ ਪਿਆਰ ਵਿੱਚ ਪਾਗਲ ਹੋਈ 2 ਬੱਚਿਆਂ ਦੀ ਮਾਂ ਉਸ ਦੇ ਘਰ ਤਕ ਪਹੁੰਚ ਗਈ ਅਤੇ ਵਿਆਹ ਲਈ ਜਿੱਦ ਕਰਨ ਲੱਗੀ ਤਾਂ ਉਸ ਦੇ ਘਰ ਵਾਲਿਆਂ ਨੇ ਉਸ ਦੀ ਹਲਕੀ ਜਿਹੀ ਸਰਵਿਸ ਵੀ ਕਰ ਦਿੱਤੀ। ਫਿਲਹਾਲ ਸਾਰਾ ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ ਹੈ।
ਜਾਣਕਾਰੀ ਮੁਤਾਬਕ ਥਾਣਾ ਭਾਰਗਵ ਕੈਂਪ ਅਧੀਨ ਇਲਾਕੇ ਵਿੱਚ ਔਰਤ ਨੇ ਦੱਸਿਆ ਕਿ ਉਹ ਇਸ ਨੌਜਵਾਨ ਨਾਲ ਇੱਕ ਫੈਕਟਰੀ ਵਿੱਚ ਕੰਮ ਕਰਦੀ ਸੀ ਅਤੇ ਉੱਥੇ ਹੀ ਗੱਲਬਾਤ ਸ਼ੁਰੂ ਹੋ ਗਈ। ਇਸ ਦੌਰਾਨ ਨੌਜਵਾਨ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਪਿਆਰ ਕਰਦਾ ਹੈ ਅਤੇ ਜੇਕਰ ਉਸ ਨੇ ਉਸ ਨਾਲ ਵਿਆਹ ਨਾ ਕੀਤਾ ਤਾਂ ਉਹ ਮਰ ਜਾਵੇਗਾ। ਇਸ ’ਤੇ ਉਹ ਆਪਣੇ ਦੋ ਬੱਚਿਆਂ ਨੂੰ ਪਤੀ ਕੋਲ ਛੱਡ ਕੇ ਕਿਰਾਏ ਦੇ ਮਕਾਨ ’ਚ ਰਹਿਣ ਲੱਗ ਪਈ। ਪਰ ਜਦ ਉਸ ਦਾ ਮਨ ਭਰ ਗਿਆ ਤਾਂ ਉਹ ਉਸ ਨੂੰ ਛੱਡ ਕੇ ਆ ਗਿਆ। ਔਰਤ ਦਾ ਦੋਸ਼ ਹੈ ਕਿ ਦੋਸ਼ੀ ਲੜਕੇ ਨੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦਿੱਤਾ। ਇਸ ਕਾਰਨ ਉਹ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਵਿਆਹ ਲਈ ਆਈ ਹੈ। ਔਰਤ ਨੇ ਨੌਜਵਾਨ ‘ਤੇ ਸਰੀਰਕ ਸਬੰਧ ਬਣਾਉਣ ਦਾ ਵੀ ਦੋਸ਼ ਲਗਾਇਆ ਹੈ।
ਉਸ ਨੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਕੀਤੀ ਤਾਂ ਨੌਜਵਾਨ ਦੇ ਪਰਿਵਾਰਕ ਮੈਂਬਰ ਉਸ ਨੂੰ ਵਿਆਹ ਕਰਵਾਉਣ ਦਾ ਵਾਅਦਾ ਕਰਕੇ ਥਾਣੇ ਲੈ ਆਏ। ਇਸ ਤੋਂ ਬਾਅਦ ਜਦੋਂ ਉਸ ਨੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਕਿ ਉਨ੍ਹਾਂ ਨੇ ਉਨ੍ਹਾਂ ਦੇ ਲੜਕੇ ਨੂੰ ਘਰੋਂ ਕੱਢ ਦਿੱਤਾ ਹੈ। ਉਹ ਹੁਣ ਉਨ੍ਹਾਂ ਦਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੇ ਘਰ ਰਹਿੰਦਾ ਹੈ। ਔਰਤ ਨੇ ਕਿਹਾ ਕਿ ਨੌਜਵਾਨ ਦੇ ਪਰਿਵਾਰਕ ਮੈਂਬਰ ਵੀ ਉਸ ਨੂੰ ਨੌਜਵਾਨ ਸਮੇਤ ਘਰ ‘ਚ ਨਹੀਂ ਰੱਖਣਾ ਚਾਹੁੰਦੇ ਹਨ। ਮੈਨੂੰ ਇੱਥੇ ਆਉਣ ਲਈ ਮਜਬੂਰ ਕੀਤਾ ਗਿਆ ਸੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ।
Post navigation
ਮਾਨ ਸਰਕਾਰ ਨੇ ਵਿਜੀਲੈਂਸ ਨੂੰ ਕਾਂਗਰਸੀ ਆਗੂ ਆਸ਼ੂ ਖਿਲਾਫ ਦੇ ਦਿੱਤੀ ਖੁੱਲ੍ਹ, ਪਹਿਲਾਂ ਤੋਂ ਹੀ ਜੇਲ੍ਹ ‘ਚ ਬੰਦ ਆਸ਼ੂ ਲਈ ਪੈ ਗਿਆ ਨਵਾਂ ਸਿਆਪਾ
ਵੀਆਈਪੀ ਕਲਚਰ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਇਕ ਹੋਰ ਐਲਾਨ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us