ਜਲੰਧਰ ‘ਚ ਚੱਲੀਆਂ ਗੋਲ਼ੀਆਂ, ਭਰਾਵਾਂ ਦੀ ਲੜਾਈ ‘ਚ ਮਾਰਿਆ ਗਿਆ ਲਾਰੈਂਸ ਬਿਸ਼ਨੋਈ ਦਾ ਕਰੀਬੀ, ਪਹਿਲਾਂ ਖੁਦ ਵੀ 24 ਸਾਲ ਦੇ ਨੌਜਵਾਨ ਨੂੰ ਮਾਰੀਆਂ ਸੀ ਗੋਲ਼ੀਆਂ…

ਜਲੰਧਰ ‘ਚ ਚੱਲੀਆਂ ਗੋਲ਼ੀਆਂ, ਭਰਾਵਾਂ ਦੀ ਲੜਾਈ ‘ਚ ਮਾਰਿਆ ਗਿਆ ਲਾਰੈਂਸ ਬਿਸ਼ਨੋਈ ਦਾ ਕਰੀਬੀ, ਪਹਿਲਾਂ ਖੁਦ ਵੀ 24 ਸਾਲ ਦੇ ਨੌਜਵਾਨ ਨੂੰ ਮਾਰੀਆਂ ਸੀ ਗੋਲ਼ੀਆਂ…


ਜਲੰਧਰ (ਵੀਓਪੀ ਬਿਊਰੋ) ਬੀਤੇ ਦਿਨੀਂ ਜਲੰਧਰ ਵਿੱਚ ਵੀ ਅਪਰਾਧ ਨੇ ਆਪਣਾ ਸਿਖਰਲਾ ਰੂਪ ਦਿਖਾਇਆ ਅਤੇ ਇਸ ਦੌਰਾਨ ਚੱਲੀਆਂ ਗੋਲ਼ੀਆਂ ਦੇ ਵਿੱਚ ਇਕ ਲੜਕੇ ਦੀ ਮੌਤ ਹੋ ਗਈ ਅਤੇ ਇਕ ਔਰਤ ਗੰਭੀਰ ਜ਼ਖਮੀ ਹੋ ਗਈ। ਇਹ ਘਟਨਾ ਜਲੰਧਰ ਦੇ ਰਾਮਾ ਮੰਡੀ ਇਲਾਕੇ ਵਿੱਚ ਸਤਨਾਮਪੁਰਾ (ਗੁਰੂ ਨਾਨਕਪੁਰਾ) ਵਿਖੇ ਵਾਪਰੀ। ਘਟਨਾ ਤੋਂ ਬਾਅਦ ਜਲੰਧਰ ਵਿੱਚ ਵੀ ਦਹਿਸ਼ਤ ਫੈਲ ਗਈ। ਇਸ ਦੌਰਾਨ ਮ੍ਰਿਤਕ ਦੀ ਪਛਾਣ ਰਵਿੰਦਰ ਸਿੰਘ ਉਰਫ਼ ਸੋਨੂੰ ਰੁੜਕੀ ਵਾਸੀ ਰੁੜਕੀ (ਗੁਰਾਇਆ) ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਔਰਤ ਕੁਲਜੀਤ ਕੌਰ ਨੂੰ ਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਾ ਰਵਿੰਦਰ ਸਿੰਘ ਉਰਫ਼ ਸੋਨੂੰ ਰੁੜਕੀ ਵਾਸੀ ਰੁੜਕੀ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸੀ। ਉਸ ਖਿਲਾਫ ਪਹਿਲਾ ਹੀ ਮਾਮਲੇ ਦਰਜ ਸੀ ਅਤੇ ਉਹ ਅਦਾਲਤ ਵਿੱਚ ਤਰੀਕ ਹੋਣ ਕਾਰਨ ਹੀ ਜਲੰਧਰ ਆਇਆ ਹੋਇਆ ਸੀ।


ਜਾਣਕਾਰੀ ਮੁਤਾਬਕ ਸਤਨਾਮਪੁਰ ਦਾ ਰਹਿਣ ਵਾਲਾ ਬਲਜਿੰਦਰ ਸਿੰਘ ਜੋ ਬਾਊਂਸਰ ਕੰਪਨੀ ਵੀ ਚਲਾਉਂਦਾ ਹੈ, ਨੂੰ ਮਿਲਣ ਦੇ ਲਈ ਹੀ ਮ੍ਰਿਤਕ ਸੋਨੂੰ ਰੁੜਕੀ ਆਇਆ ਹੋਇਆ ਸੀ। ਇਸ ਦੌਰਾਨ ਬਲਜਿੰਦਰ, ਸੋਨੂੰ ਅਤੇ ਉਨ੍ਹਾਂ ਦੀ ਮਾਂ ਘਰ ਦੇ ਬਾਹਰ ਕਾਰ ਕੋਲ ਖੜ੍ਹੇ ਸਨ ਕਿ ਬਲਜਿੰਦਰ ਦੇ ਚਾਚੇ ਦਾ ਲੜਕਾ ਗੁਰਮੀਤ ਸਿੰਘ ਔਲਖ ਜੋ ਕਿ ਟੈਕਸੀ ਯੂਨੀਅਨ ਦਾ ਪ੍ਰਧਾਨ ਹੈ, ਬਾਈਕ ‘ਤੇ ਆਇਆ ਅਤੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ‘ਤੇ ਮਾਮੂਲੀ ਝਗੜਾ ਹੋ ਗਿਆ। ਇਸ ਤੋਂ ਬਾਅਦ ਗੁਰਮੀਤ ਔਲਖ ਆਫਣਾ ਲਾਇਸੰਸੀ ਹਥਿਆਰ ਲੈ ਕੇ ਵਾਪਸ ਆ ਗਿਆ ਅਤੇ ਉਸ ਨੇ ਆਉਂਦਿਆਂ ਹੀ ਪਹਿਲੀ ਗੋਲੀ ਰਵਿੰਦਰ ਸੋਨੂੰ ਨੂੰ ਮਾਰੀ ਅਤੇ ਗੋਲੀ ਛਾਤੀ ਵਿੱਚ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਦੂਜੀ ਗੋਲੀ ਆਪਣੇ ਚਾਚੇ ਦੇ ਲੜਕੇ ਬਲਜਿੰਦਰ ਔਲਖ ‘ਤੇ ਚਲਾਈ ਪਰ ਉਹ ਬਚ ਗਿਆ। ਉਸ ਨੇ ਤੀਜੀ ਗੋਲੀ ਬਲਜਿੰਦਰ ਦੀ ਮਾਂ ਕੁਲਜੀਤ ਕੌਰ ‘ਤੇ ਚਲਾਈ। ਗੋਲੀ ਕੁਲਜੀਤ ਕੌਰ ਦੀ ਲੱਤ ਵਿੱਚ ਲੱਗੀ। ਗੋਲੀਆਂ ਚਲਾਉਣ ਤੋਂ ਬਾਅਦ ਗੁਰਮੀਤ ਆਪਣੇ ਘਰ ਵਿੱਚ ਲੁਕ ਗਿਆ।


ਘਟਨਾ ਦੀ ਸੂਚਨਾ ਮਿਲਦੇ ਹੀ ਏਸੀਪੀ ਨਾਰਥ ਨਿਰਮਲ ਸਿੰਘ ਐੱਸਐੱਚਓ ਰਾਮਾਮੰਡੀ ਸਮੇਤ ਮੌਕੇ ’ਤੇ ਪੁੱਜੇ। ਉਨ੍ਹਾਂ ਗੋਲੀ ਚਲਾਉਣ ਵਾਲੇ ਗੁਰਮੀਤ ਸਿੰਘ ਔਲਖ ਨੂੰ ਗ੍ਰਿਫ਼ਤਾਰ ਕਰ ਲਿਆ। ਸੂਤਰਾਂ ਮੁਤਾਬਕ ਜੋ ਦੱਸਿਆ ਜਾ ਰਿਹਾ ਹੈ ਕਿ ਸੋਨੂੰ ਰੁੜਕਾ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸੀ। ਸਤਨਾਮ ਨਗਰ ਦੇ ਰਹਿਣ ਵਾਲੇ ਰਾਜੂ ਔਲਖ ਦੀ ਸੋਨੂੰ ਰੁੜਕੀ ਨਾਲ ਦੋਸਤੀ ਹੈ। ਸਤੰਬਰ 2019 ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਰਗਨਾ ਰਵਿੰਦਰ ਕੁਮਾਰ ਉਰਫ ਸੋਨੂੰ ਰੁੜਕਾ ਉਸ ਸਮੇਂ ਸੁਰਖੀਆਂ ਵਿੱਚ ਆਇਆ ਸੀ। ਜਦੋਂ ਉਨ੍ਹਾਂ ਨੇ ਪਰਾਗਪੁਰ ਨੇੜੇ ਵੀਵਾ ਕੋਲਾਜ ਮਾਲ ਸਥਿਤ ਹੈਂਗ ਆਊਟ ਪਬ ‘ਚ ਪੰਚਾਇਤ ਅਧਿਕਾਰੀ ਜਸਵਿੰਦਰ ਸਿੰਘ ਦੇ ਇਕਲੌਤੇ ਪੁੱਤਰ 24 ਸਾਲਾ ਤਲਵਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ। ਇਸ ਮਾਮਲੇ ਵਿੱਚ ਸੋਨੂੰ ਰੁੜਕਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਜ਼ਮਾਨਤ ਮਿਲ ਗਈ। ਦੇਹਾਤ ਪੁਲੀਸ ਨੇ ਕਰੀਬ ਇੱਕ ਸਾਲ ਪਹਿਲਾਂ ਸੋਨੂੰ ਰੁੜਕਾ ਨੂੰ ਉਸ ਦੇ ਸਾਥੀ ਸਤਵੀਰ ਸਿੰਘ ਉਰਫ਼ ਰਾਜਨ ਪੰਡਤ ਵਾਸੀ ਸੰਗ ਢੇਸੀ (ਗੁਰਾਇਆ) ਸਮੇਤ ਗ੍ਰਿਫ਼ਤਾਰ ਕੀਤਾ ਸੀ। ਫਿਰ ਪਿਸਤੌਲ ਬਰਾਮਦ ਹੋਇਆ। ਜ਼ਮਾਨਤ ‘ਤੇ ਚੱਲ ਰਹੇ ਸੋਨੂੰ ਦੀ ਮੰਗਲਵਾਰ ਨੂੰ ਅਦਾਲਤ ‘ਚ ਪੇਸ਼ੀ ਸੀ, ਇਸ ਲਈ ਉਹ ਰਾਤ ਨੂੰ ਸ਼ਹਿਰ ਆਇਆ ਸੀ।

error: Content is protected !!