ਪ੍ਰੇਮ ਵਿਆਹ ਕਰਵਾ ਕੇ ਵੀ ਨਾ ਮਿਲਿਆ ਚੈਨ, ਘਰਵਾਲੀ ਦੀ ਹੱਤਿਆ ਕਰ ਕੇ ਖੁਦ ਵੀ ਲੈ ਲਿਆ ਫਾਹਾ

ਪ੍ਰੇਮ ਵਿਆਹ ਕਰਵਾ ਕੇ ਵੀ ਨਾ ਮਿਲਿਆ ਚੈਨ, ਘਰਵਾਲੀ ਦੀ ਹੱਤਿਆ ਕਰ ਕੇ ਖੁਦ ਵੀ ਲੈ ਲਿਆ ਫਾਹਾ

ਜਲੰਧਰ (ਵੀਓਪੀ ਬਿਊਰੋ) ਅਜੌਕੇ ਸਮੇਂ ਵਿੱਚ ਹਰ ਰੋਜ਼ ਇਸ ਤਰਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਕਿ ਲੋਕ ਸਮਝ ਹੀ ਨਹੀਂ ਪਾ ਰਹੇ ਕਿ ਕੀ ਸਹੀ ਹੈ ਅਤੇ ਕੀ ਗਲਤ। ਕਈ ਜੋੜੇ ਇਸ ਗੱਲ਼ੋਂ ਪਰੇਸ਼ਾਨ ਹਨ ਕਿ ਉਹਨਾਂ ਦਾ ਪਿਆਰ ਸਿਰੇ ਨਹੀਂ ਚੜ ਰਿਹਾ ਅਤੇ ਕਈ ਜੋੜੇ ਇਸ ਗੱਲ਼ੋਂ ਪਰੇਸ਼ਾਨ ਹਨ ਕਿ ਉਹਨਾਂ ਨੇ ਪ੍ਰੇਮ ਵਿਆਹ ਤਾਂ ਕਰਵਾ ਲਿਆ ਹੈ ਪਰ ਹੁਣ ਉਹਨਾਂ ਦੀ ਜਿੰਦਗੀ ਸਹੀ ਤਰੀਕੇ ਦੇ ਨਾਲ ਅੱਗੇ ਨਹੀਂ ਵੱਧ ਰਹੀ। ਇਸੇ ਤਰਹਾਂ ਦੀ ਹੀ ਇਕ ਮਾਮਲਾ ਹੁਣ ਦੇਖਣ ਨੂੰ ਮਿਲਿਆ ਹੈ ਜਲੰਧਰ ਸ਼ਹਿਰ ਵਿੱਚ, ਜਿੱਥੇ 6 ਸਾਲ ਪਹਿਲਾਂ ਪਹਿਲਾਂ ਪ੍ਰੇਮ ਵਿਆਹ ਕਰਵਾਉਣ ਵਾਲੇ ਜੋੜੇ ਨੇ ਆਪਸੀ ਮਨ-ਮੁਟਾਵ ਤੋਂ ਬਾਅਦ 2 ਜਿੰਦਗੀਆਂ ਗੁਆ ਲਈਆਂ ਹਨ। ਇਸ ਮਾਮਲੇ ਵਿੱਚ ਪਤੀ ਨੇ ਪਹਿਲਾਂ ਆਪਣੀ ਪਤਨੀ ਨੂੰ ਗਲ ਘੁੱਟ ਕੇ ਮਾਰ ਦਿੱਤਾ ਅਤੇ ਬਾਅਦ ਵਿੱਚ ਖੁਦ ਵੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਜਾਣਕਾਰੀ ਮੁਤਾਬਕ ਘਟਨਾ ਜਲੰਧਰ ਦੇ ਮਕਸੂਦਾਂ ਥਾਣੇ ਅਧੀਨ ਪੈਂਦੇ ਹਰਗੋਵਿੰਦ ਨਗਰ ਦੀ ਹੈ। ਡੀਐੱਸਪੀ ਸੁਰਿੰਦਰ ਧੋਗੜੀ ਅਨੁਸਾਰ ਦੋਵੇਂ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਕਰੀਬ ਛੇ ਸਾਲ ਪਹਿਲਾਂ ਲਵ ਮੈਰਿਜ ਹੋਇਆ ਸੀ। ਨੌਜਵਾਨ ਦੀ ਪਛਾਣ ਹਰਿੰਦਰ ਯਾਦਵ ਪੁੱਤਰ ਰਾਜ ਕਿਸ਼ੋਰ ਯਾਦਵ ਵਾਸੀ ਕਸਾਰਾ ਇੰਦਰਾ, ਇੰਦਰਾ ਮੌ ਨਾਥ ਭੰਜਨ, ਮੌ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਹਰਿੰਦਰ ਯਾਦਵ ਜਲੰਧਰ ‘ਚ ਫੈਕਟਰੀ ‘ਚ ਕੰਮ ਕਰਦਾ ਸੀ ਅਤੇ ਉਸ ਦਾ 6 ਸਾਲ ਪਹਿਲਾਂ ਪੂਜਾ ਨਾਂ ਦੀ ਲੜਕੀ ਨਾਲ ਪ੍ਰੇਮ ਵਿਆਹ ਹੋਇਆ ਸੀ। ਪੂਜਾ ਦੀ ਲਾਸ਼ ਬੈੱਡ ‘ਤੇ ਪਈ ਸੀ ਪਰ ਹਰਿੰਦਰ ਦੀ ਲਾਸ਼ ਲਟਕ ਰਹੀ ਸੀ। ਪੂਜਾ ਦੀ ਬਾਂਹ ‘ਤੇ ਜ਼ਖਮ ਸਨ ਅਤੇ ਉਸ ਦੀ ਜੀਭ ਉਸ ਦੇ ਮੂੰਹ ਤੋਂ ਥੋੜ੍ਹੀ ਜਿਹੀ ਬਾਹਰ ਨਿਕਲ ਰਹੀ ਸੀ। ਇਹ ਸਪੱਸ਼ਟ ਹੈ ਕਿ ਉਸ ‘ਤੇ ਹਮਲਾ ਕੀਤਾ ਗਿਆ ਸੀ ਅਤੇ ਬਾਅਦ ਵਿਚ ਉਸ ਦਾ ਸਾਹ ਰੋਕ ਦਿੱਤਾ ਗਿਆ ਸੀ।


ਐੱਸਐੱਚਓ ਮਨਜੀਤ ਸਿੰਘ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਪਤੀ ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਜਿਸ ਕਾਰਨ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ। ਮ੍ਰਿਤਕ ਲੜਕੀ ਦੀ ਪਛਾਣ ਪੂਜਾ ਅਤੇ ਪਤੀ ਹਰਿੰਦਰ ਯਾਦਵ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਜੋੜੇ ਦਾ ਰਿਸ਼ਤੇਦਾਰ ਮੰਗਲਵਾਰ ਦੁਪਹਿਰ ਘਰ ਆਇਆ ਸੀ। ਇਸ ਤੋਂ ਬਾਅਦ ਉਸ ਨੇ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਹੁੰਗਾਰਾ ਨਾ ਆਉਣ ‘ਤੇ ਜਦੋਂ ਉਸ ਨੇ ਰੌਸ਼ਨਦਾਨ ਰਾਹੀਂ ਅੰਦਰ ਝਾਤੀ ਮਾਰੀ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਿਆ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ।

error: Content is protected !!