ਪੰਜਾਬ ਤੋਂ ਮੁਫਤ ਬਿਜਲੀ ਬਿੱਲ ਲੈ ਕੇ ਗੁਜਰਾਤ ਪਹੁੰਚ ਗਏ ਮੁੱਖ ਮੰਤਰੀ ਮਾਨ, ਲੋਕੀ ਕਹਿੰਦੇ-ਮਾਨ ਸਾਬ੍ਹ ਅਪਰਾਧ ਦੀ ਲਿਸਟ ਵੀ ਲੈ ਜਾਓ ਇਹ ਵੀ ਬਦਲਾਅ ਹੀ ਆ

ਪੰਜਾਬ ਤੋਂ ਮੁਫਤ ਬਿਜਲੀ ਬਿੱਲ ਲੈ ਕੇ ਗੁਜਰਾਤ ਪਹੁੰਚ ਗਏ ਮੁੱਖ ਮੰਤਰੀ ਮਾਨ, ਲੋਕੀ ਕਹਿੰਦੇ-ਮਾਨ ਸਾਬ੍ਹ ਅਪਰਾਧ ਦੀ ਲਿਸਟ ਵੀ ਲੈ ਜਾਓ ਇਹ ਵੀ ਬਦਲਾਅ ਹੀ ਆ


ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਸੂਬੇ ਨੂੰ ‘ਰਾਮ ਭਰੋਸੇ’ ਛੱਡ ਕੇ ਗੁਜਰਾਤ ਚੋਣਾਂ ਵਿੱਚ ਮਸਤ ਹਨ। ਇਸ ਦੌਰਾਨ ਪਿੱਛੇ ਜਿਹੇ ਇਕ ਵੀਡੀਓ ਵੀ ਆਈ ਸੀ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੇ ਕਿਸੇ ਸ਼ਹਿਰ ਵਿੱਚ ਆਪਣੀ ਗੱਡੀ ਉੱਪਰ ਖੜ੍ਹੇ ਹੋ ਕੇ ਹਵਾ ਵਿੱਚ ਹੱਥ ਹਿਲਾ ਰਹੇ ਹਨ ਜਦ ਕਿ ਉੱਥੇ ਦੇ ਲੋਕਾਂ ਨੂੰ ਉਸ ਨਾਲ ਕੋਈ ਵੀ ਦਿਲਚਸਪੀ ਨਹੀਂ ਹੈ ਅਤੇ ਨਾ ਹੀ ਉਹਨਾਂ ਨੂੰ ਪਤਾ ਹੈ ਕਿ ਉਹ ਕੌਣ ਹੈ। ਇਸ ਤਰਹਾਂ ਦੇ ਕਈ ਡਰਾਮੇ ਸੋਸ਼ਲ ਮੀਡੀਆ ਉੱਪਰ ਇਨੀਂ ਦਿਨੀਂ ਆਮ ਆਦਮੀ ਪਾਰਟੀ ਦੇ ਦੇਖਣ ਨੂੰ ਮਿਲ ਰਹੇ ਹਨ, ਜਿਸ ਵਿੱਚ ਪੰਜਾਬ ਦੇ ਆਪ ਆਗੂਆਂ ਨੇ ਸਮੇਤ ਮੁੱਖ ਮੰਤਰੀ ਗੁਜਰਾਤ ਵਿੱਚ ਮੋਰਚਾ ਲਾਇਆ ਹੋਇਆ ਅਤੇ ਪੰਜਾਬ ਵਿੱਚ ਨਿੱਤ ਹੀ ਕਤਲੇਆਮ ਹੋ ਰਿਹਾ ਹੈ ਅਤੇ ਮੁੱਖ ਮੰਤਰੀ ਮਾਨ ਦਾ ਪੰਜਾਬ ਵਿੱਚ ਵੱਧ ਰਹੇ ਅਪਰਾਧ ਨੂੰ ਲੈ ਕੇ ਕੋਈ ਵੀ ਬਿਆਨ ਨਹੀਂ ਆ ਰਿਹਾ ਹੈ। ਪੰਜਾਬ ਦੇ ਲੋਕੀ ਇਸ ਸਮੇਂ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।


ਇਸੇ ਦਰਮਿਆਨ ਹੀ ਮੁੱਖ ਮੰਤਰੀ ਮਾਨ ਦਾ ਇਕ ਨਵਾਂ ਚੌਂਚਲਾ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਪੰਜਾਬ ਦੇ ਕਰੀਬ 25 ਹਜ਼ਾਰ ਬਿਜਲੀ ਦੇ ਬਿੱਲ ਲੈ ਕੇ ਅਹਿਮਦਾਬਾਦ ਪਹੁੰਚੇ ਹੋਏ ਹਨ। ਇਹਨਾਂ ਬਿਜਲੀ ਬਿੱਲਾਂ ਦੀ ਰਕਮ ‘ਜ਼ੀਰੋ’ ‘ਤੇ ਆ ਗਈ ਹੈ। ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਦੀ ਹੈ ਤਾਂ ਗੁਜਰਾਤ ਦੇ ਲੋਕਾਂ ਨੂੰ ਵੀ ਬਿਜਲੀ ਬਿੱਲ ਵਿੱਚ ਇਸੇ ਤਰ੍ਹਾਂ ਦੀ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ‘ਆਪ’ ਨੇ ਗੁਜਰਾਤ ‘ਚ ਸੱਤਾ ‘ਚ ਆਉਣ ‘ਤੇ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦੇਣ ਦਾ ਚੋਣ ਵਾਅਦਾ ਕੀਤਾ ਹੈ। ਮਾਨ ਨੇ ਕਿਹਾ ਕਿ ਪੰਜਾਬ ਦੇ 75 ਲੱਖ ਘਰਾਂ ਵਿੱਚੋਂ 61 ਲੱਖ ਘਰਾਂ ਦੇ ਬਿਜਲੀ ਦੇ ਬਿੱਲ ‘ਜ਼ੀਰੋ’ ‘ਤੇ ਆ ਗਏ ਹਨ । ਉਸਨੇ ਕਿਹਾ ਉਹ ਜ਼ੀਰੋ ਰਕਮ ਨਾਲ 25,000 ਬਿਜਲੀ ਬਿੱਲ ਲਿਆਇਆ ਹੈ, ਜਿਸ ਵਿੱਚ ਤੁਸੀਂ ਦਾਖਲ ਕੀਤੇ ਗਏ ਪਤੇ ਅਤੇ ਨਾਮ ਦੀ ਜਾਂਚ ਕਰ ਸਕਦੇ ਹੋ।


ਇਸ ਦੇ ਨਾਲ ਹੀ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦਾ ਸਰਕਾਰ ਨੂੰ ਕੋਸਣਾ ਸ਼ੁਰੂ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਲਾਵਾਰਿਸ ਛੱਡ ਕੇ ਗੁਜਰਾਤ ਵਿੱਚ ਫੁਕਰੀਆਂ ਮਾਰ ਰਹੇ ਹਨ। ਲੋਕਾਂ ਨੇ ਕਿਹਾ ਕਿ ਮਾਨ ਸਾਬ੍ਹ ਨੂੰ ਪੰਜਾਬ ਵਿਚ ਨਿੱਤ ਵੱਧ ਰਹੇ ਅਪਰਾਧ ਦੀ ਵੀ ਇਕ ਲਿਸਟ ਬਣਾ ਕੇ ਗੁਜਰਾਤੀਆਂ ਨੂੰ ਦਿਖਾਉਣੀ ਚਾਹੀਦੀ ਸੀ ਤਾਂ ਜੋ ਉਹ ਵੀ ਸਮਝ ਸਕਣ ਕਿ ਪੰਜਾਬ ਦੇ ਕਿ ਹਾਲ ਹਨ ਅਤੇ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਗੁਜਰਾਤ ਵਿੱਚ ਆ ਗਈ ਤਾਂ ਗੁਜਰਾਤ ਦਾ ਵੀ ਕੀ ਹਾਲ ਹੋਵੇਗਾ।

error: Content is protected !!