ਲੋਕ ਸੰਪਰਕ ਵਿਭਾਗ ਨੂੰ ਦਿੱਤੀਆਂ ਸ਼ਾਨਦਾਰ ਸੇਵਾਵਾਂ ਦੇ ਬਦਲੇ ਅਰਵਿੰਦਰ ਪਾਲ ਸਿੰਘ ਨੂੰ ਦਿੱਤੀ ਨਿੱਘੀ ਵਿਦਾਇਗੀ- ਡੀ ਪੀ ਆਰ ਓ ਸ ਸ਼ੇਰਜੰਗ ਸਿੰਘ ਹੁੰਦਲ

ਲੋਕ ਸੰਪਰਕ ਵਿਭਾਗ ਨੂੰ ਦਿੱਤੀਆਂ ਸ਼ਾਨਦਾਰ ਸੇਵਾਵਾਂ ਦੇ ਬਦਲੇ ਅਰਵਿੰਦਰ ਪਾਲ ਸਿੰਘ ਨੂੰ ਦਿੱਤੀ ਨਿੱਘੀ ਵਿਦਾਇਗੀ- ਡੀ ਪੀ ਆਰ ਓ ਸ ਸ਼ੇਰਜੰਗ ਸਿੰਘ ਹੁੰਦਲ

28 ਸਾਲਾਂ ਤੋਂ ਵੱਧ ਸੇਵਾ ਦੇਣ ਉਪਰੰਤ ਸੇਵਾ ਮੁਕਤ ਹੋਏ ਸ੍ਰ ਅਰਵਿੰਦਰ ਪਾਲ ਸਿੰਘ

ਬਾਬਾ ਬਕਾਲਾ ਸਾਹਿਬ (ਅਰੁਣ ਕੁਮਾਰ) : ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਕੰਮ ਕਰਦੇ ਕਰਮਚਾਰੀ ਸ੍ਰੀ ਅਰਵਿੰਦਰ ਪਾਲ ਸਿੰਘ ਬਤੌਰ ਸਿਨੇਮਾ ਆਪਰੇਟਰ ਆਪਣੀ 28 ਸਾਲ ਦੀ ਸੇਵਾ ਉਪਰੰਤ ਸੇਵਾ ਮੁਕਤ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ ਸ਼ੇਰਜੰਗ ਸਿੰਘ ਹੁੰਦਲ ਜਿਲ੍ਹਾ ਲੋਕ ਸੰਪਰਕ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਸ੍ਰ ਅਰਵਿੰਦਰਪਾਲ ਸਿੰਘ ਨੇ ਆਪਣੀ ਸੇਵਾ ਦੌਰਾਨ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਅਤੇ ਦਫਤਰੀ ਕੰਮ ਨੂੰ ਹਮੇਸ਼ਾਂ ਤਰਜੀਹ ਦਿੰਦੇ ਹੋਏ ਹਮੇਸ਼ਾਂ ਡਿਊਟੀ ਸਮੇਂ ਦਾ ਪਾਬੰਦ ਰਹਿ ਕੇ ਦਫਤਰੀ ਕਰਮਚਾਰੀਆਂ ਨਾਲ ਆਪਣੇ ਮਿਠਬੋਲੜੇ ਸੁਭਾਅ ਸਦਕਾ ਇਕ ਟੀਮ ਵਜੋਂ ਕੰਮ ਕੀਤਾ ਹੈ।ਇਸਦੇ ਨਾਲ ਹੀ ਉਨ੍ਹਾਂ ਫੀਲਡ ਦੇ ਖੇਤਰ ਵਿੱਚ ਮੀਡੀਆ ਨਾਲ ਕਾਫੀ ਸੁਖਾਵਾਂ ਰਾਬਤਾ ਬਣਾਈ ਰੱਖਿਆ ਹੈ ਅਤੇ ਵਿਭਾਗ ਨੂੰ ਦਿੱਤੀਆਂ ਸ਼ਾਨਦਾਰ ਸੇਵਾਵਾਂ ਬਦਲੇ ਹਮੇਸ਼ਾਂ ਉਨਾਂ ਨੂੰ ਯਾਦ ਰੱਖਿਆ ਜਾਵੇਗਾ।

ਇਸ ਤੋਂ ਪਹਿਲਾਂ ਦਫਤਰ ਸਟਾਫ ਵਲੋਂ ਰਿਟਾਇਰਮੈਂਟ ਦੀ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਸ ਅਰਵਿੰਦਰਪਾਲ ਸਿੰਘ ਨੂੰ ਯਾਦਗਾਰੀ ਸਨਮਾਨ ਚਿੰਨ, ਫੁੱਲਾਂ ਦਾ ਗੁਲਦਸਤਾ ਅਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਹਾਇਕ ਲੋਕ ਸੰਪਰਕ ਅਫਸਰ ਯੋਗੇਸ਼ ਕੁਮਾਰ, ਜਗਵਿੰਦਰ ਸਿੰਘ, ਸਦਾਨੰਦ ਕੁਮਾਰ, ਬਲਦੇਵ ਸਿੰਘ, ਸ੍ਰੀਮਤੀ ਰਾਜ ਕੌਰ, ਨਰਿੰਦਰ ਸਿੰਘ ਅਤੇ ਸ਼ੁਭਮ ਕੁੰਦਰਾ ਹਾਜ਼ਰ ਸਨ।

error: Content is protected !!