ਮਲੋਟ ‘ਚ ਲਿਖੇ ਖਾਲਿਸਤਾਨ ਜ਼ਿੰਦਾਬਾਦ ਨਾਅਰੇ, ਪੰਨੂੰ ਨੇ ਵੀਡੀਓ ਜਾਰੀ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਦਿੱਤੀ ਧਮਕੀ…

ਮਲੋਟ ‘ਚ ਲਿਖੇ ਖਾਲਿਸਤਾਨ ਜ਼ਿੰਦਾਬਾਦ ਨਾਅਰੇ, ਪੰਨੂੰ ਨੇ ਵੀਡੀਓ ਜਾਰੀ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਦਿੱਤੀ ਧਮਕੀ…

ਮੁਕਤਸਰ (ਵੀਓਪੀ ਬਿਊਰੋ) ਪਾਬੰਦੀਸ਼ੁਦਾ ਸਿੱਖਸ ਫੋਰ ਜਸਟਿਸ ਦੇ ਜਰਨਲ ਕੌਂਸਲ ਗੁਰਪੱਤਵੰਤ ਸਿੰਘ ਪੰਨੂੰ ਨੇ ਵੀਡਿਉ ਮੈਸੇਜ ਰਾਹੀਂ ਹੁਣ ਫਿਰ ਪੰਜਾਬ ਦਾ ਮਾਹੌਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਉਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ। ਇਸ ਦੌਰਾਨ ਵੱਖਵਾਦੀ ਸਮੂਹ “ਸਿੱਖਸ ਫਾਰ ਜਸਟਿਸ” (SFJ) ਨੇ ਪੰਜਾਬ ਹੱਲ ਖਾਲਿਸਤਾਨ ਮੁਹਿੰਮ ਦੇ ਸੰਦੇਸ਼ ਨਾਲ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ (ਬੀਡੀਪੀਓ) ਮਲੋਟ, ਸ੍ਰੀ ਮੁਕਤਸਰ ਸਾਹਿਬ ਦੇ ਕੰਪਲੈਕਸ ਦੇ ਅੰਦਰ “ਖਾਲਿਸਤਾਨ ਜ਼ਿੰਦਾਬਾਦ” – “ਹਿੰਦੁਸਤਾਨ ਮੁਰਦਾਬਾਦ” ਦੇ ਨਾਅਰਿਆਂ ਦੀ ਇੱਕ ਫੁਟੇਜ ਜਾਰੀ ਕੀਤੀ।


ਇਸ ਦੌਰਾਨ ਉਸ ਨੇ ਵੀਡੀਓ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਵੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਰਾਹ ਉੱਪਰ ਹੀ ਤੁਰ ਰਿਹਾ ਹੈ। ਅਤੇ ਇਸ ਦੇ ਨਾਲ ਹੀ ਉਸ ਦਾ ਹਾਲ ਵੀ ਬੇਅੰਤ ਸਿੰਘ ਵਾਲਾ ਹੀ ਕੀਤਾ ਜਾਵੇਗਾ। ਉਸ ਨੇ ਕਿਹਾ ਕਿ ਵਿਦੇਸ਼ਾਂ ਵਿੱਚ 10 ਦਸੰਬਰ ਤੋਂ ਸਿੱਖਸ ਫੋਰ ਜਸਟਿਸ ਮੁਹਿੰਮ ਸ਼ੁਰੂ ਹੋ ਰਹੀ ਹੈ। ਇਸ ਦੌਰਾਨ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 29 ਜਨਵਰੀ ਨੂੰ ਮੈਲਬੋਰਨ ਅਸਟਰੇਲੀਆ ਵਿੱਚ ਹਨ। ਪੰਜਾਬ ਵਿੱਚ ਏਪੀਪੀ ਦੇ ਸ਼ਾਸਨ ਦੌਰਾਨ 800 ਤੋਂ ਵੱਧ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਹਵਾਲਾ ਦਿੰਦੇ ਹੋਏ, SFJ ਦੇ ਜਨਰਲ ਕਾਉਂਸਲ ਗੁਰਪਤਵੰਤ ਸਿੰਘ ਪੰਨੂ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਕਿਹਾ ਕਿ”ਜਦੋਂ ਬੇਅੰਤ ਦੀ ਨਸਲਕੁਸ਼ੀ ਨੂੰ BOMB ਨਾਲ ਰੋਕਿਆ ਗਿਆ ਸੀ, ਭਗਵੰਤ ਮਾਨ ਦੇ ਜਵਾਨੀ-ਕਿਸਾਨੀ-ਪਾਣੀ ਵਿਰੁੱਧ ਅਪਰਾਧਾਂ ਨੂੰ ਖਾਲਿਸਤਾਨ ਰੈਫਰੈਂਡਮ ਵਿੱਚ ਬੈਲਟ ਰਾਹੀਂ ਰੋਕਿਆ ਜਾਵੇਗਾ।

error: Content is protected !!