ਗਰਲਫ੍ਰੈਂਡ ਦੇ ਖਰਚੇ ਪੂਰੇ ਕਰਨ ਲਈ ਬਣ ਗਿਆ ਚੋਰ-ਠੱਗ, ਲੱਖਾਂ ਦੇ ਨਹੀਂ ਕਰੋੜਾਂ ਰੁਪਏ ਦੇ ਦਿੰਦਾ ਸੀ ਲਗਜ਼ਰੀ ਗਿਫਟ, ਜੇਲ੍ਹ ਪਹੁੰਚਿਆ ਤਾਂ ਅਗਲੀ ਨੇ ਰੱਖ ਲਿਆ ਹੋਰ…

ਗਰਲਫ੍ਰੈਂਡ ਦੇ ਖਰਚੇ ਪੂਰੇ ਕਰਨ ਲਈ ਬਣ ਗਿਆ ਚੋਰ-ਠੱਗ, ਲੱਖਾਂ ਦੇ ਨਹੀਂ ਕਰੋੜਾਂ ਰੁਪਏ ਦੇ ਦਿੰਦਾ ਸੀ ਲਗਜ਼ਰੀ ਗਿਫਟ, ਜੇਲ੍ਹ ਪਹੁੰਚਿਆ ਤਾਂ ਅਗਲੀ ਨੇ ਰੱਖ ਲਿਆ ਹੋਰ…

ਦਿੱਲ਼ੀ (ਵੀਓਪੀ ਬਿਊਰੋ) ਅੱਜ ਅਸੀ ਤੁਹਾਨੂੰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਅਜਿਹੇ ਸ਼ਖਸ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਮੁੰਬਈ ਦੀ ਰਹਿਣ ਵਾਲੀ ਇਕ ਹਾਈ ਪ੍ਰੋਫਾਈਲ ਲੜਕੀ ਨਾਲ ਪਿਆਰ ਕਰ ਲਿਆ ਅਤੇ ਫਿਰ ਆਪਣੀ ਹਾਈਪ੍ਰੋਫਾਈਲ ਗਰਲਫ੍ਰੈਂਡ ਦੇ ਖਰਚੇ ਚੁੱਕਣ ਦੇ ਲਈ ਚੋਰ ਤੇ ਠੱਗ ਬਣ ਗਿਆ। ਇੰਨਾਂ ਹੀ ਨਹੀਂ ਉਕਤ ਸ਼ਖਸ ਆਪਣੀ ਗਰਲਫ੍ਰੈਂਡ ਨੂੰ ਹਜਾਰਾਂ ਜਾਂ ਲੱਖਾਂ ਰੁਪਏ ਦੇ ਨਹੀਂ ਸਗੋਂ ਕਿ ਕਰੋੜਾਂ ਰੁਪਏ ਦੇ ਗਿਫਟ ਦਿੰਦਾ ਸੀ ਅਤੇ ਉਸ ਦੀ ਹਰ ਖਵਾਹਿਸ਼ ਪੂਰਾ ਕਰਨ ਦੇ ਲਈ ਚੋਰੀਆਂ ਅਤੇ ਠੱਗੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਸੀ। ਇਸ ਦੌਰਾਨ ਜਦ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚ ਗਿਆ ਤਾਂ ਉਸ ਦੀ ਗਰਲਫ੍ਰੈਂਡ ਨੇ ਕੋਈ ਹੋਰ ਬੁਆਏਫ੍ਰੈਂਡ ਰੱਖ ਲਿਆ।

ਜਾਣਕਾਰੀ ਮੁਤਾਬਕ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਤੋਂ ਬਦਮਾਸ਼ ਚੋਰ ਬਜਰੰਗ ਬਹਾਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਬਹਾਦਰ ਸਿੰਘ ਨੇ ਚਲਾਕੀ ਨਾਲ ਏਟੀਐੱਮ ਵਿੱਚੋਂ ਪੈਸੇ ਕਢਵਾਉਣ ਦੀ ਕਲਾ ਵਿੱਚ ਮੁਹਾਰਤ ਹਾਸਲ ਕਰ ਲਈ ਸੀ। ਚੋਰੀ ਅਤੇ ਧੋਖਾਧੜੀ ਰਾਹੀਂ ਹਾਸਲ ਕੀਤੇ ਪੈਸਿਆਂ ਨਾਲ ਬਹਾਦਰ ਸਿੰਘ ਮੁੰਬਈ ਵਿੱਚ ਆਪਣੀ ਪ੍ਰੇਮਿਕਾ ਨਾਲ ਮਸਤੀ ਕਰਦਾ ਸੀ। ਬਜਰੰਗ ਬਹਾਦਰ ਆਪਣੇ ਸਾਥੀ ਰਾਜੇਸ਼ ਸਿੰਘ ਅਤੇ ਨਰਸਿੰਘ ਦੀ ਮਦਦ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਪੁਲਿਸ ਨੇ ਦੱਸਿਆ ਕਿ ਬਜਰੰਗ ਬਹਾਦਰ ਸਿੰਘ ਨੇ ਆਪਣੀ ਪ੍ਰੇਮਿਕਾ ‘ਤੇ ਇਕ ਜਾਂ ਦੋ ਲੱਖ ਨਹੀਂ ਸਗੋਂ ਤਿੰਨ ਕਰੋੜ ਰੁਪਏ ਖਰਚ ਕੀਤੇ ਸਨ। ਪੁਲਿਸ ਨੂੰ ਕਾਫੀ ਸਮੇਂ ਤੋਂ ਇਸ ਦੀ ਤਲਾਸ਼ ਸੀ।

ਛਾਉਣੀ ਪੁਲਿਸ ਅਤੇ ਐੱਸਓਜੀ ਵੱਲੋਂ ਮਿਲੀ ਗੁਪਤ ਸੂਚਨਾ ‘ਤੇ ਬਜਰੰਗ ਬਹਾਦੁਰ ਉਰਫ਼ ਸਾਵਨ ਨੂੰ ਮੰਗਲਵਾਰ ਨੂੰ ਹਨੂੰਮਾਨਗੰਜ ਤਿਰਹੇ ਨੇੜਿਓਂ ਕਾਬੂ ਕੀਤਾ ਗਿਆ। ਪੁਲਿਸ ਨੇ ਉਸ ਕੋਲੋਂ ਇਕ ਪਿਸਤੌਲ, ਇਕ ਕਾਰਤੂਸ, ਇਕ ਸਫਾਰੀ ਕਾਰ ਅਤੇ 1950 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਉਹ ਜ਼ਿਲ੍ਹੇ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਆਇਆ ਸੀ। ਉਸ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਪੁੱਛਗਿੱਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਜੇਲ੍ਹ ਜਾ ਚੁੱਕਾ ਹੈ। ਮੁਲਜ਼ਮ ਬਜਰੰਗ ਬਹਾਦੁਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੀ ਪ੍ਰੇਮਿਕਾ ਦੀਆਂ ਮੰਗਾਂ ਪੂਰੀਆਂ ਕਰਨ ਦਾ ਝਾਂਸਾ ਦੇ ਕੇ ਪੈਸੇ ਮੰਗਦਾ ਸੀ।

ਇਸ ਮਾਮਲੇ ‘ਤੇ ਡਿਪਟੀ ਐੱਸਪੀ ਸੇਸ਼ਾਮਣੀ ਉਪਾਧਿਆਏ ਨੇ ਦੱਸਿਆ ਕਿ ਬਸਤੀ ਜ਼ਿਲ੍ਹੇ ‘ਚ ਇੱਕ ਗਰੋਹ ਲੰਬੇ ਸਮੇਂ ਤੋਂ ਸਰਗਰਮ ਸੀ। ਜੋ ਪਿਛਲੇ ਕਾਫੀ ਸਮੇਂ ਤੋਂ ਠੱਗੀ ਅਤੇ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਨੇ ਮੁਖਬਰ ਰਾਹੀਂ ਬਦਮਾਸ਼ ਚੋਰ ਬਜਰੰਗ ਬਹਾਦਰ ਸਿੰਘ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ। ਉਸ ਦੇ ਹੋਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਸ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮੁਲਜ਼ਮਾਂ ਕੋਲੋਂ ਇੱਕ ਟਾਟਾ ਸਫਾਰੀ ਗੱਡੀ ਅਤੇ ਇੱਕ ਪਿਸਤੌਲ ਅਤੇ ਕੁਝ ਪੈਸੇ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

error: Content is protected !!