ਮਾਸੀ ਦੇ ਮੁੰਡੇ ਨੇ ਹੀ ਲੁੱਟ ਲਿਆ ਭਰਾ, ਕਰਜ਼ਾ ਲੈ ਕੇ ਆ ਰਿਹਾ ਸੀ ਘਰ ਤਾਂ ਰਸਤੇ ‘ਚ ਹਥਿਆਰ ਦਿਖਾ ਕੇ ਘੇਰ ਲਿਆ

ਮਾਸੀ ਦੇ ਮੁੰਡੇ ਨੇ ਹੀ ਲੁੱਟ ਲਿਆ ਭਰਾ, ਕਰਜ਼ਾ ਲੈ ਕੇ ਆ ਰਿਹਾ ਸੀ ਘਰ ਤਾਂ ਰਸਤੇ ‘ਚ ਹਥਿਆਰ ਦਿਖਾ ਕੇ ਘੇਰ ਲਿਆ


ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਜਿਲ੍ਹੇ ਦੇ ਹਲਕਾ ਖੰਨਾ ਵਿੱਚ ਇਕ ਵਿਅਕਤੀ ਨਾਲ ਲੁੱਟਖੋਹ ਕਰਕੇ ਬਦਮਾਸ਼ 91 ਹਜਾਰ ਰੁਪਏ ਖੋਹ ਕੇ ਲੈ ਗਏ, ਇਹ ਪੈਸੇ ਉਹ ਆਪ ਸੋਨਾ ਗਹਿਣੇ ਰੱਖ ਕੇ ਕਰਜ਼ ਲੈ ਕੇ ਘਰ ਆ ਰਿਹਾ ਸੀ। ਇਸ ਦੌਰਾਨ ਜਦ ਰਸਤੇ ਵਿੱਚ ਉਸ ਨੂੰ ਤੇਜ਼ਧਾਰ ਹਥਿਆਰ ਦਿਖਾ ਤੇ ਬਦਮਾਸ਼ਾਂ ਨੇ ਲੁੱਟ ਲਿਆ ਤਾਂ ਉਹ ਉਸ ਨੇ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਪੁਲਿਸ ਨੇ ਜਦ ਕੁਝ ਘੰਟਿਆਂ ਵਿੱਚ ਉਕਤ ਬਦਮਾਸ਼ਾਂ ਨੂੰ ਕਾਬੂ ਕੀਤਾ ਤਾਂ ਉਹ ਕੋਈ ਹੋਰ ਨਹੀਂ, ਉਸ ਦੀ ਹੀ ਮਾਸੀ ਦੀ ਲੜਕਾ ਮੁੰਡਾ ਨਿਕਲਿਆ ਅਤੇ ਉਸ ਦੀ ਮਾਸੀ ਦੇ ਲੜਕੇ ਨੇ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਭਰਾ ਨਾਲ ਲੁੱਟ ਖੋਹ ਕੀਤੀ ਸੀ। ਫਿਲਹਾਲ ਪੁਲਿਸ ਨੇ ਤਿੰਨਾਂ ਬਦਮਾਸ਼ਾਂ ਖਿਲਾਫ ਮਾਮਲਾ ਦਰਜ ਕਰ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।


ਜਾਣਕਾਰੀ ਮੁਤਾਬਕ ਜਸਵਿੰਦਰ ਸਿੰਘ ਨੇ ਕੁਝ ਸਮਾਂ ਪਹਿਲਾਂ ਆਪਣੇ ਦੋਸਤ ਹਰਜੀਤ ਸਿੰਘ ਤੋਂ ਕੁਝ ਪੈਸੇ ਉਧਾਰ ਲਏ ਸਨ। ਜਸਵਿੰਦਰ ਨੇ ਉਸ ਨੂੰ ਪੈਸੇ ਵਾਪਸ ਕਰਨੇ ਸਨ। ਉਸ ਨੇ ਕਰਜ਼ਾ ਮੋੜਨਾ ਸੀ, ਇਸ ਲਈ ਉਹ 28 ਗ੍ਰਾਮ ਸੋਨਾ ਲੈ ਕੇ ਪਿੰਡ ਸਿਹੋਦਾ ਵਿਖੇ ਆਪਣੀ ਮਾਸੀ ਦੇ ਘਰ ਹਰਜੀਤ ਸਿੰਘ ਨੂੰ ਮਿਲਣ ਆਇਆ। ਜਸਵਿੰਦਰ ਸਿੰਘ ਨੇ ਹਰਜੀਤ ਨੂੰ ਕਿਹਾ ਕਿ ਉਹ ਫਾਈਨਾਂਸ ਕੰਪਨੀ ਤੋਂ ਗੋਲਡ ਲੋਨ ਲੈ ਕੇ ਉਸ ਦੇ ਪੈਸੇ ਮੋੜ ਦੇਵੇਗਾ। ਜਦੋਂ ਇਹ ਸਾਰੀ ਗੱਲਬਾਤ ਹੋ ਰਹੀ ਸੀ ਤਾਂ ਨੇੜੇ ਹੀ ਹਰਜੀਤ ਦੀ ਮਾਸੀ ਦਾ ਲੜਕਾ ਵੀ ਮੌਜੂਦ ਸੀ।

ਕੁਝ ਸਮੇਂ ਬਾਅਦ ਜਸਵਿੰਦਰ ਅਤੇ ਹਰਜੀਤ ਦੋਵੇਂ ਪਿੰਡ ਮਲੌਦ ਵਿੱਚ ਮੁਥੂਟ ਫਾਈਨਾਂਸ ਕੰਪਨੀ ਪਹੁੰਚੇ। ਜਸਵਿੰਦਰ ਨੇ ਸੋਨਾ ਜਮ੍ਹਾ ਕਰਵਾ ਕੇ 91 ਹਜ਼ਾਰ ਦੀ ਨਕਦੀ ਲੈ ਲਈ। ਹਰਜੀਤ ਸਿੰਘ ਨੂੰ ਨਕਦ ਰਾਸ਼ੀ ਸੌਂਪੀ ਗਈ। ਜਦੋਂ ਉਹ ਪਿੰਡ ਬੇਰ ਕਲਾਂ ਨੇੜੇ ਪਹੁੰਚੇ ਤਾਂ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ। ਬਦਮਾਸ਼ਾਂ ਨੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਅਤੇ ਨਕਦੀ ਅਤੇ ਮੋਬਾਈਲ ਲੁੱਟ ਲਿਆ। ਲੁਟੇਰਿਆਂ ਦੇ ਮੌਕੇ ਤੋਂ ਫ਼ਰਾਰ ਹੋਣ ਤੋਂ ਬਾਅਦ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਮਾਮਲਾ ਦਰਜ ਕਰ ਲਿਆ।

ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 41 ਹਜ਼ਾਰ ਰੁਪਏ ਨਗਦੀ, ਦੋ ਮੋਬਾਈਲ ਫੋਨ ਅਤੇ ਜੁਰਮ ’ਚ ਵਰਤਿਆ ਗਿਆ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ 26 ਸਾਲਾ ਜਸਵੀਰ ਸਿੰਘ ਉਰਫ਼ ਘੁੱਗੀ ਵਾਸੀ ਪਿੰਡ ਸਿਹੋਦਾ, ਮਲੌਦ, 25 ਸਾਲਾ ਗਗਨਦੀਪ ਸਿੰਘ ਉਰਫ਼ ਗਨੀ ਵਾਸੀ ਪਿੰਡ ਬੇਰ ਕਲਾਂ ਜ਼ਿਲ੍ਹਾ ਮਲੌਦ ਅਤੇ 27 ਸਾਲਾ ਅਰਸ਼ਦ ਅਲੀ ਵਾਸੀ ਕਿਲਾ ਰਹਿਮਦਗੜ੍ਹ, ਨਵੀ ਅੱਡੀ, ਮਾਲੇਰਕੋਟਲਾ ਵਜੋਂ ਹੋਈ ਹੈ।

error: Content is protected !!