ਮੰਤਰੀ ਸਾਬ੍ਹ ਦੇ ਆਉਣ ਤੋਂ ਪਹਿਲਾਂ ਆਪਸ ‘ਚ ਹੀ ਗੁੱਥਮ-ਗੁੱਥੀ ਹੋ ਗਏ ‘ਆਪ’ ਦੇ ਵਰਕਰ, ਪੁਲਿਸ ਨੇ ਚੱਕੀ ਡਾਂਗ ਤਾਂ ਹੋਏ ਤਿੱਤਰ-ਬਿੱਤਰ

ਮੰਤਰੀ ਸਾਬ੍ਹ ਦੇ ਆਉਣ ਤੋਂ ਪਹਿਲਾਂ ਆਪਸ ‘ਚ ਹੀ ਗੁੱਥਮ-ਗੁੱਥੀ ਹੋ ਗਏ ‘ਆਪ’ ਦੇ ਵਰਕਰ, ਪੁਲਿਸ ਨੇ ਚੱਕੀ ਡਾਂਗ ਤਾਂ ਹੋਏ ਤਿੱਤਰ-ਬਿੱਤਰ


ਫਗਵਾੜਾ (ਵੀਓਪੀ ਬਿਊਰੋ) ਫਗਵਾੜਾ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਆਪਸ ਵਿੱਚ ਹੀ ਗੁੱਥਮ-ਗੁੱਥੀ ਹੋ ਗਏ। ਇਹ ਘਟਨਾ ਵੀ ਉਸ ਸਮੇਂ ਵਾਪਰੀ ਜਦ ਪੰਜਾਬ ਦੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਪਲਾਹੀ ਨੇੜੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਦੌਰਾ ਕਰਨ ਲਈ ਆਉਣਾ ਸੀ। ਇਸ ਦੌਰਾਨ ਗੱਲਬਾਤ ਵੱਧਦੀ ਦੇਖ ਕੇ ਪੰਜਾਬ ਪੁਲਿਸ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਆਪਸੀ ਝਗੜੇ ਵਿੱਚ ਦਖਲ ਦੇਣਾ ਪਿਆ ਅਤੇ ਜਦ ਉਹਨਾਂ ਨੇ ਭੀੜ ਨੂੰ ਕਾਬੂ ਕਰਨ ਲਈ ਹਲਕੀ ਜਿਹੀ ਡਾਂਗ ਚੁੱਕੀ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਤਿੱਤਰ-ਬਿੱਤਰ ਹੋ ਗਏ। ਇਸ ਘਟਨਾ ਤੋਂ ਬਾਅਦ ਸਿਆਸੀ ਵਿਰੋਧੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਇਸ ਦੇ ਵਰਕਰਾਂ ਉੱਪਰ ਤੰਜ਼ ਕੱਸ ਰਹੇ ਹਨ। ਇਸ ਦੌਰਾਨ ਪੁਲਿਸ ਨੇ ਸਥਿਤੀ ਸੰਭਾਲ ਲਈ ਸੀ।


ਜਾਣਕਾਰੀ ਮੁਤਾਬਕ ਇਸ ਝੜਪ ਵਿੱਚ ਸਾਹਬੀ ਅਤੇ ਲਵ ਸ਼ਰਮਾ ਨਾਮ ਦੇ ਦੋ ਵਿਅਕਤੀ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਾਹਬੀ ਗੋਗੀ ਧੜੇ ਨਾਲ ਸਬੰਧਤ ਹਨ, ਜਦਕਿ ਸ਼ਰਮਾ ਜੋਗਿੰਦਰ ਸਿੰਘ ਮਾਨ ਦੇ ਧੜੇ ਦੇ ਵਫ਼ਾਦਾਰ ਹਨ। ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇੱਥੋਂ ਦੇ ਪਿੰਡ ਪਲਾਹੀ ਨੇੜੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਦੌਰਾ ਕੀਤਾ। ਉਨ੍ਹਾਂ ਦੇ ਘਟਨਾ ਸਥਾਨ ਤੋਂ ਚਲੇ ਜਾਣ ਤੋਂ ਤੁਰੰਤ ਬਾਅਦ ਝੜਪ ਸ਼ੁਰੂ ਹੋ ਗਈ। ਸਦਰ ਥਾਣਾ ਇੰਚਾਰਜ ਰਸ਼ਪਾਲ ਸਿੰਘ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ ਦੋ ਵਿਅਕਤੀਆਂ ਵਿਚਾਲੇ ਝਗੜਾ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਉਨ੍ਹਾਂ ਦੱਸਿਆ ਕਿ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਫਗਵਾੜਾ ਦੇ ਐਸਪੀ ਮੁਖਤਿਆਰ ਰਾਏ ਨੇ ਕਿਹਾ ਕਿ ਪੁਲਿਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕਾਰਵਾਈ ਕੀਤੀ ਹੈ। ਕਾਨੂੰਨ ਵਿਵਸਥਾ ਨੂੰ ਕਿਸੇ ਵੀ ਹਾਲਤ ਵਿੱਚ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮਾਮਲੇ ਵਿੱਚ ਪੁਲਿਸ ਕਾਨੂੰਨ ਅਨੁਸਾਰ ਕਾਰਵਾਈ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਦੋ ਧੜਿਆਂ ਵਿੱਚ ਲੜਾਈ ਹੋਈ ਸੀ, ਉਹ ਕਿਸੇ ਸਮੇਂ ਖਾਸ ਦੋਸਤ ਵੀ ਸਨ ਅਤੇ ਇੰਨਾ ਹੀ ਨਹੀਂ, ਨੌਜਵਾਨ ਆਗੂ ਨੇ ਚੋਣਾਂ ਦੌਰਾਨ ਇੱਕ ਧੜੇ ਦੀ ਦਿਨ-ਰਾਤ ਮਦਦ ਕੀਤੀ ਸੀ। ਦੋਵਾਂ ਧਿਰਾਂ ਦੇ ਬਿਆਨਾਂ ‘ਤੇ ਡੀ.ਡੀ.ਆਰ. ਫਿਲਹਾਲ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!