ਨਹੀਂ ਚੱਲਣਗੇ ਹੁਣ ਰੇਡਿਓ ਚੈਨਲਾਂ ‘ਤੇ ਸ਼ਰਾਬ, ਨਸ਼ਾ, ਗੈਂਗਸਟਰ ਤੇ ਬੰਦੂਕ ਕਲਚਰ ਦੀ ਵਡਿਆਈ ਕਰਨ ਵਾਲੇ ਗਾਣੇ

ਨਹੀਂ ਚੱਲਣਗੇ ਹੁਣ ਰੇਡਿਓ ਚੈਨਲਾਂ ‘ਤੇ ਸ਼ਰਾਬ, ਨਸ਼ਾ, ਗੈਂਗਸਟਰ ਤੇ ਬੰਦੂਕ ਕਲਚਰ ਦੀ ਵਡਿਆਈ ਕਰਨ ਵਾਲੇ ਗਾਣੇ

ਵੀਓਪੀ ਬਿਊਰੋ – ਪੰਜਾਬ ਤੋਂ ਬਾਅਦ ਹੁਣ ਕੇਂਦਰ ਸਰਕਾਰ ਵੀ ਹਥਿਆਰ ਕਲਚਰ ਦੇ ਖਿਲਾਫ਼ ਸਖਤੀ ਦੇ ਮੂਡ ਵਿਚ ਹੈ। ਕੇਂਦਰ ਨੇ ਐੱਫਐੱਮ ਰੇਡੀਓ ਚੈਨਲਾਂ ਨੂੰ ਅਲਕੋਹਲ, ਨਸ਼ਿਆਂ, ਹਥਿਆਰਾਂ, ਗੈਂਗਸਟਰਾਂ ਅਤੇ ਬੰਦੂਕ ਸੱਭਿਆਚਾਰ ਦੀ ਵਡਿਆਈ ਕਰਨ ਵਾਲੇ ਗਾਣੇ ਚਲਾਉਣ ਜਾਂ ਪ੍ਰਸਾਰਿਤ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਐੱਫਐੱਮ ਰੇਡੀਓ ਚੈਨਲਾਂ ਨੂੰ ਜਾਰੀ ਕੀਤੀ ਇੱਕ ਐਡਵਾਈਜ਼ਰੀ ਵਿੱਚ ਗ੍ਰਾਂਟ ਆਫ ਪਰਮਿਸ਼ਨ ਐਗਰੀਮੈਂਟ (ਗੋਪਾ) ਅਤੇ ਮਾਈਗ੍ਰੇਸ਼ਨ ਗ੍ਰਾਂਟ ਆਫ ਪਰਮਿਸ਼ਨ ਐਗਰੀਮੈਂਟ (ਐਮਜੀਓਪੀਏ) ਵਿੱਚ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ।

ਮੰਤਰਾਲੇ ਨੇ ਇਹ ਐਡਵਾਈਜ਼ਰੀ ਉਦੋਂ ਜਾਰੀ ਕੀਤੀ ਹੈ ਜਦੋਂ ਇਹ ਪਾਇਆ ਗਿਆ ਕਿ ਕੁਝ ਐੱਫਐੱਮ ਚੈਨਲ ਸ਼ਰਾਬ, ਨਸ਼ੀਲੇ ਪਦਾਰਥਾਂ, ਹਥਿਆਰਾਂ, ਗੈਂਗਸਟਰਾਂ ਅਤੇ ਬੰਦੂਕ ਸੱਭਿਆਚਾਰ ਦੀ ਵਡਿਆਈ ਕਰਨ ਵਾਲੇ ਗੀਤ ਜਾਂ ਸਮੱਗਰੀ ਪ੍ਰਸਾਰਿਤ ਕਰ ਰਹੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਅਜਿਹੀ ਸਮੱਗਰੀ ਨੂੰ ਪ੍ਰਸਾਰਿਤ ਕਰਨਾ ਆਲ ਇੰਡੀਆ ਰੇਡੀਓ ਪ੍ਰੋਗਰਾਮ ਕੋਡ ਦੀ ਉਲੰਘਣਾ ਹੈ ਅਤੇ ਕੇਂਦਰ ਕੋਲ ਅਜਿਹੇ ਮਾਮਲਿਆਂ ਵਿਚ ਪਾਬੰਦੀਆਂ ਲਗਾਉਣ ਦਾ ਅਧਿਕਾਰ ਹੈ, ਜਿਸ ਵਿਚ ਇਜਾਜ਼ਤ ਦੀ ਮੁਅੱਤਲੀ ਅਤੇ ਪ੍ਰਸਾਰਣ ਦੀ ਮਨਾਹੀ ਸ਼ਾਮਲ ਹੈ।

ਦਸ ਦੇਈਏ ਕਿ ਪੰਜਾਬ ਸਰਕਾਰ ਨੇ ਵੀ ਬੰਦੂਕ ਕਲਚਰ ਖ਼ਿਲਾਫ਼ ਸਖ਼ਤੀ ਕੀਤੀ ਹੈ। ਪਿਛਲੇ ਮਹੀਨੇ ਸਰਕਾਰ ਨੇ ਪੰਜਾਬੀ ਗੀਤਾਂ ਅਤੇ ਫਿਲਮਾਂ ਵਿੱਚ ਹਥਿਆਰਾਂ ਦੀ ਖੁੱਲ੍ਹੀ ਪ੍ਰਦਰਸ਼ਨੀ ‘ਤੇ ਪਾਬੰਦੀ ਲਗਾ ਦਿੱਤੀ ਸੀ। ਹਾਲ ਹੀ ਵਿੱਚ ਡੀਜੀਪੀ ਨੇ ਵੀ ਇਸ ਸਬੰਧੀ ਅਲਟੀਮੇਟਮ ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਕਿ ਇਤਰਾਜ਼ਯੋਗ ਸਮੱਗਰੀ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ, ਨਹੀਂ ਤਾਂ ਪੁਲਿਸ ਕੇਸ ਦਰਜ ਕਰ ਕੇ ਸਖ਼ਤ ਕਾਰਵਾਈ ਕਰੇਗੀ।

error: Content is protected !!