ਭਰੀ ਮਹਿਫਲ ਵਿੱਚ ਲਾੜੇ ਨੇ ਚੁੰਮਿਆ ਲਾੜੀ ਨੂੰ, ਲਾੜੀ ਨੇ ਚੁੱਕਿਆ ਨੇ ਇਹ ਕਦਮ

ਭਰੀ ਮਹਿਫਲ ਵਿੱਚ ਲਾੜੇ ਨੇ ਚੁੰਮਿਆ ਲਾੜੀ ਨੂੰ, ਲਾੜੀ ਨੇ ਚੁੱਕਿਆ ਨੇ ਇਹ ਕਦਮ

ਸੰਭਲ (ਵੀਓਪੀ ਬਿਊਰੋ) ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਵਿਆਹ ਦੇ ਬੰਧਨ ਵਿੱਚ ਬੰਧਣ ਵਾਲੇ ਲਾੜੇ ਨੇ ਲਾੜੀ ਨੂੰ ਚੁੰਮ ਲਿਆ| ਦੱਸਿਆ ਜਾ ਰਿਹਾ ਹੈ ਕਿ ਲਾੜੇ ਨੇ ਲਾੜੀ ਨੂੰ ਆਪਣੀ ਸ਼ਰਤ ਪੂਰੀ ਕਰਨ ਲਈ ਚੁੰਮਿਆ ਸੀ। ਪਰ ਇਹ ਸ਼ਰਤ ਉਸ ਤੇ ਹੀ ਭਾਰੀ ਪੈ ਗਈ ਕਿਉਂਕਿ ਲਾੜੀ ਨੇ ਗੁੱਸੇ ਵਿੱਚ ਆ ਕੇ ਵਿਆਹ ਹੀ ਕੈਂਸਲ ਕਰ ਦਿੱਤਾ।
29 ਨਵੰਬਰ ਦੇਰ ਰਾਤ ਜੈਮਾਲਾ ਤੋਂ ਬਾਅਦ ਸਟੇਜ ‘ਤੇ ਬੈਠੇ ਲਾੜੇ ਨੇ ਸ਼ਰਤ ਦੇ ਮੁਤਾਬਕ ਲਾੜੀ ਨੂੰ ਚੁੰਮ ਲਿਆ, ਜਿਸ ਤੋਂ ਬਾਅਦ ਲਾੜੀ ਗੁੱਸੇ ਵਿੱਚ ਆਗ ਬਾਬੂਲਾ ਹੋ ਗਈ ਅਤੇ ਸਟੇਜ ਤੋਂ ਹੇਠਾਂ ਉਤਰ ਕੇ ਚੱਲੀ ਗਈ। ਕਿਉਂਕਿ ਉਸ ਨੇ ਭਰੀ ਮਹਿਫਲ ‘ਚ 400 ਮਹਿਮਾਨਾਂ ਦੇ ਸਾਹਮਣੇ ਉਸ ਨੂੰ ਚੁੰਮਿਆ ਅਤੇ ਉਸ ਦੇ ਇਸ ਰਵਈਏ ਉਸ ਨੂੰ ਸ਼ਰਮਸਾਰ ਕਰ ਦਿੱਤਾ ਸੀ। ਇਸ ਕਰਕੇ ਗੁੱਸੇ ਵਿੱਚ ਬੇਕਾਬੂ ਲਾੜੀ ਨੇ ਆਪਣਾ ਵਿਆਹ ਹੀ ਰੱਦ ਕਰ ਦਿੱਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ 23 ਦੀ ਲਾੜੀ ਨੂੰ ਲਾੜੇ ਨੇ ਆਪਣੇ ਦੋਸਤਾਂ ਨਾਲ ਲਾਈ ਸ਼ਰਤ ਨੂੰ ਜਿੱਤਣ ਲਈ ਇਹ ਹਰਕਤ ਕੀਤੀ ਸੀ। ਉਸ ਨੇ ਇੱਕ ਸ਼ਰਤ ਜਿੱਤਣ ਦੇ ਲਈ 400 ਮਹਿਮਾਨਾਂ ਦੇ ਸਾਹਮਣੇ ਆਪਣੀ ਹੋਣ ਵਾਲੀ ਪਤੀ ਨੂੰ ਹੀ ਸ਼ਰਮਸਾਰ ਕਰ ਦਿੱਤਾ।

ਵਿਆਹ ਕੈਂਸਲ ਕਰਨ ਤੋਂ ਬਾਅਦ ਹੀ ਲਾੜੀ ਲਾੜੇ ਵਿਰੁੱਧ ਆਪਣੇ ਨਾਲ ਹੋਈ ਗਲਤ ਹਰਕਤ ਦੀ ਸ਼ਿਕਾਇਤ ਕਰਨ ਥਾਣੇ ਪਹੁੰਚ ਗਈ| ਬਾਅਦ ‘ਚ ਦੋਵਾਂ ਧਿਰਾਂ ਨੂੰ ਥਾਣੇ ਲਿਜਾਇਆ ਗਿਆ। ਜਿੱਥੇ ਲੜਕੀ ਨੇ ਦੱਸਿਆ ਕਿ ਉਸ ਨੇ ਪਹਿਲਾ ਵੀ ਕੁਝ ਗਲਤ ਕੀਤਾ ਗਿਆ ਸੀ। ਉਸ ਨੇ ਪਹਿਲਾ ਵੀ ਮੈਨੂੰ ਗਲਤ ਤਰੀਕੇ ਨਾਲ ਛੂਹਿਆ ਸੀ, ਪਰ ਉਸ ਸਮੇਂ ਮੈਂ ਚੁੱਪ ਰਹੀ ਤੇ ਇਸ ਨੂੰ ਨਜ਼ਰਅੰਦਾਜ਼ ਕੀਤਾ| ਪਰੰਤੂ ਹੁਣ ਜੋ ਇਸ ਨੇ ਕੀਤਾ ਹੈ ਇਸ ਨਾਲ ਮੇਰੇ ਸਵਾਭੀਮਾਨ ਨੂੰ ਠੇਸ ਪਹੁੰਚੀ ਹੈ ਅਤੇ ਭਰੀ ਮਹਿਫਲ ਵਿੱਚ ਮੈਨੂੰ ਸ਼ਰਮਸਾਰ ਕੀਤਾ ਹੁਣ ਮੈਂ ਚੁੱਪ ਨਹੀ ਰਹਾਂਗੀ।

ਪੁਲਿਸ ਨੇ ਪੂਰੇ ਮਾਮਲੇ ਦੀ ਜਾਣਕਾਰੀ ਲੈਣ ਤੋਂ ਬਾਅਦ ਦੇਹਾਂ ਧਿਰਾਂ ਵਿੱਚ ਸੁਲਾਹ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਸੁਲਾਹ ਨਾ ਹੋ ਸਕੀ। ਜਿਸ ਤੋਂ ਬਾਅਦ ਦੋਹਾਂ ਦਾ ਰਿਸ਼ਤਾ ਸਾਰਿਆ ਦੇ ਸਾਹਮਣੇ ਹੀ ਟੁੱਟ ਗਿਆ ਅਤੇ ਵਿਆਹ ਵਿੱਚ ਆਏ ਸਾਰੇ ਰਿਸ਼ਤੇਦਾਰ ਵਾਪਸ ਆਪਣੇ ਘਰਾਂ ਨੂੰ ਪਰਤ ਗਏ। ਪੁਲਿਸ ਨੇ ਦੱਸਿਆ ਕਿ ਤਕਨੀਕੀ ਤੌਰ ‘ਤੇ ਤਾਂ ਦੋਹਾਂ ਦਾ ਵਿਆਹ ਹੋ ਚੁੱਕਾ ਹੈ ਕਿਉਂਕਿ ਸਟੇਜ ਤੇ ਇਹ ਘਟਨਾ ਹੋਣ ਤੋਂ ਪਹਿਲਾ ਹੀ ਵਿਆਹ ਦੀਆਂ ਸਾਰੀਆਂ ਰਸਮਾਂ ਮੁੰਕਮਲ ਹੋ ਗਈਆ ਸਨ।

error: Content is protected !!