ਦਿੱਲੀ ਨਗਰ ਨਿਗਮ ਦੀ ਚੋਣਾਂ ਹੋਈਆਂ ਖ਼ਤਮ, 6 ਦਸੰਬਰ ਨੂੰ ਹੋਵੇਗੀ ਵੋਟਾਂ ਦੀ ਗਿਣਤੀ

ਦਿੱਲੀ ਨਗਰ ਨਿਗਮ ਦੀ ਚੋਣਾਂ ਹੋਈਆਂ ਖ਼ਤਮ, 6 ਦਸੰਬਰ ਨੂੰ ਹੋਵੇਗੀ ਵੋਟਾਂ ਦੀ ਗਿਣਤੀ

1349 ਉਮੀਦੁਆਰਾ ਦੀ ਕਿਸਮਤ ਹੋਈ ਈਵੀਐਮ ਵਿੱਚ ਬੰਦ

ਨਵੀਂ ਦਿੱਲੀ 4 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਵਿੱਚ 250 ਨਗਰ ਨਿਗਮ ਸੀਟਾਂ ਲਈ ਸ਼ਾਮ 5.30 ਵਜੇ ਤੱਕ ਵੋਟਿੰਗ ਹੋਈ। ਵੋਟਰਾਂ ਨੇ 13,638 ਪੋਲਿੰਗ ਸਟੇਸ਼ਨਾਂ ‘ਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ। 1349 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਬੰਦ ਹੋ ਚੁੱਕੀ ਹੈ। ਹੁਣ ਉਮੀਦਵਾਰਾਂ ਨੂੰ 7 ਦਸੰਬਰ ਦਾ ਬੇਸਬਰੀ ਨਾਲ ਇੰਤਜ਼ਾਰ ਹੋਵੇਗਾ ਕਿਉਂਕਿ 7 ਤਰੀਕ ਨੂੰ ਚੋਣਾਂ ਦੇ ਨਤੀਜੇ ਆਉਣ ਵਾਲੇ ਹਨ।

ਦਿੱਲੀ ਨਗਰ ਨਿਗਮ ਦੇ 250 ਵਾਰਡ ਦੇ ਚੋਣ ਲਈ 104 ਵਾਰਡ ਔਰਤਾਂ ਲਈ ਰਾਖਵੇਂ ਕੀਤੇ ਗਏ ਸਨ। 709 ਔਰਤਾਂ ਸਣੇ ਕੁੱਲ 1,349 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਸਾਰੇ 250 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਇੱਕ ਕਰੋੜ 46 ਲੱਖ ਤੋਂ ਵੱਧ ਵੋਟਰਾਂ ਨੇ ਉਮੀਦਵਾਰਾਂ ਦੀ ਕਿਸਮਤ ਦਾ ਐਲਾਨ ਕਰਣਾ ਹੈ ।

error: Content is protected !!