ਕੁੱਲ੍ਹੜ ਪੀਜ਼ਾ ਵਾਲੇ ਫਿਰ ਵਿਵਾਦਾਂ ‘ਚ, ਹੁਣ ਗੁਆਂਢੀਆਂ ਨੂੰ ਕੱਢੀਆਂ ਗਾਲਾਂ, ਪਹਿਲਾਂ ਵੀ ਪਰਚਾ ਹੋਣ ਤੋਂ ਬਾਅਦ ਮੰਗੀਆਂ ਸੀ ਮਾਫੀਆਂ

ਕੁੱਲ੍ਹੜ ਪੀਜ਼ਾ ਵਾਲੇ ਫਿਰ ਵਿਵਾਦਾਂ ‘ਚ, ਹੁਣ ਗੁਆਂਢੀਆਂ ਨੂੰ ਕੱਢੀਆਂ ਗਾਲਾਂ, ਪਹਿਲਾਂ ਵੀ ਪਰਚਾ ਹੋਣ ਤੋਂ ਬਾਅਦ ਮੰਗੀਆਂ ਸੀ ਮਾਫੀਆਂ


ਜਲੰਧਰ (ਵੀਓਪੀ ਬਿਊਰੋ) ਜਲੰਧਰ ਵਿੱਚ ਸੋਸ਼ਲ ਮੀਡੀਆਂ ਰਾਹੀਂ ਵੱਖ-ਵੱਖ ਨਕਲਾਂ ਨਾਲ ਮਸ਼ਹੂਰ ਹੋਏ ਕੁੱਲ੍ਹੜ ਪੀਜਾ ਵਾਲੇ ਜੋੜੇ ਦੀਆਂ ਆਏ ਦਿਨ ਕੋਈ ਨਾ ਕੋਈ ਵਿਵਾਦਾਂ ਵਾਲੀਆਂ ਖਬਰਾਂ ਸਾਹਮਣੇ ਆਈਆਂ ਹੀ ਰਹਿੰਦੀਆਂ ਹਨ ਅਤੇ ਇਸ ਦੌਰਾਨ ਕੁਝ ਦਿਨ ਪਹਿਲਾਂ ਤਾਂ ਉਹਨਾਂ ਨੇ ਹੱਥਾਂ ‘ਚ ਖਿਡੌਣਾ ਬੰਦੂਕ ਲੈ ਕੇ ਇਕ ਵੀਡੀਓ ਵੀ ਵਾਇਰਲ ਕਰ ਦਿੱਤੀ ਸੀ ਅਤੇ ਬਾਅਦ ਵਿੱਚ ਜਦ ਪਰਚਾ ਹੋ ਗਿਆ ਸੀ ਤਾਂ ਮਾਫੀਆਂ ਮੰਗ ਰਹੇ ਸਨ। ਹੁਣ ਫਿਰ ਉਹਨਾਂ ਦੀ ਇਕ ਵੀਡੀਓ ਕਾਫੀ ਵਾਇਰਲ ਹੋਈ ਹੈ, ਜਿਸ ਵਿੱਚ ਉਹ ਆਪਣੇ ਗੁਆਂਢੀਆਂ ਦੇ ਨਾਲ ਗਾਲੀ-ਗਲੌਚ ਕਰ ਰਹੇ ਹਨ ਅਤੇ ਉਹਨਾਂ ਨੂੰ ਧਮਕੀਆਂ ਦੇ ਰਹੇ ਹਨ। ਇਸ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਕਿਵੇਂ ਆਪਣੀ ਗੁਆਂਢ ਵਿੱਚ ਦੁਕਾਨ ਕਰਦੇ ਲੋਕਾਂ ਨਾਲ ਝਗੜ ਰਹੇ ਹਨ ਅਤੇ ਗਾਲਾਂ ਵੀ ਕੱਢ ਰਹੇ ਹਨ।


ਇਸ ਦੌਰਾਨ ਉਹਨਾਂ ਦੀ ਗੁਆਂਢੀਆਂ ਵਿਚਾਲੇ ਨਾ ਸਿਰਫ ਅਸ਼ਲੀਲ ਗਾਲੀ-ਗਲੋਚ ਸਗੋਂ ਮਾਮੂਲੀ ਤਕਰਾਰ ਵੀ ਹੋਈ। ਇਸ ਦੌਰਾਨ ਜੋੜੇ ਨੇ ਹੱਥੋਂਪਾਈ ਦੀ ਵੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਅੰਦਰ ਆ ਕੇ ਦੋਵਾਂ ਨੂੰ ਬਚਾ ਲਿਆ। ਗੁਆਂਢੀ ਦੀਆਂ ਧੀਆਂ ਆਪਣੇ ਪਿਤਾ ਨੂੰ ਦੁਕਾਨ ਦੇ ਅੰਦਰ ਘਸੀਟਦੀਆਂ ਹਨ। ਨਿਰਮਾਣ ਨੂੰ ਲੈ ਕੇ ਭਗਵਾਨ ਵਾਲਮੀਕੀ ਚੌਕ ਵਿਖੇ ਦੋ ਗੁੱਟਾਂ ਵਿਚਕਾਰ ਲੜਾਈ ਹੋ ਗਈ। ਸ਼ਾਇਦ ਗਾਹਕਾਂ ਲਈ ਫਰੈਸ਼ ਬਾਈਟ ਜਾਂ ਕੁੱਲ੍ਹੜ ਪੀਜ਼ਾ ਰੇਹੜੀ ਦੇ ਕੋਲ ਜੋ ਖੜ੍ਹੇ ਮੇਜ਼ ਰੱਖੇ ਹੋਏ ਸਨ, ਉਹ ਉਸਾਰੀ ਦੇ ਕੰਮ ਕਾਰਨ ਗੁਆਂਢੀਆਂ ਨੇ ਹਟਾ ਦਿੱਤੇ ਸਨ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ। ਕਿਸੇ ਨੇ ਇਸ ਸਾਰੀ ਘਟਨਾ ਨੂੰ ਮੋਬਾਈਲ ‘ਚ ਕੈਦ ਕਰ ਲਿਆ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ।


ਭਗਵਾਨ ਵਾਲਮੀਕੀ ਚੌਂਕ ਵਿਖੇ ਫਾਸਟ ਫੂਡ ਹਾਕਰ ਲਗਾਉਣ ਵਾਲੀ ਮੀਆਂ-ਬੀਬੀ ਪਹਿਲਾਂ ਲੋਕਾਂ ਨੂੰ ਪੇਸ਼ ਆ ਰਹੀ ਪ੍ਰੇਸ਼ਾਨੀ ਕਾਰਨ ਉਸ ਸਮੇਂ ਸੁਰਖੀਆਂ ਵਿਚ ਆ ਗਈ ਜਦੋਂ ਇਕ ਗਲੀ ਦੇ ਸਾਹਮਣੇ ਲੱਗਦੀ ਭੀੜ ਕਾਰਨ ਲੋਕਾਂ ਨੇ ਦੋਵਾਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ ਕਿ ਸੜਕ ’ਤੇ ਵਾਹਨ ਖੜ੍ਹੇ ਹੋਣ ਕਾਰਨ ਉਨ੍ਹਾਂ ਨੂੰ ਆਉਣ-ਜਾਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ।

error: Content is protected !!