ਲਾਲੂ ਦਾ ਹੋਇਆ ਸਫਲ ਆਪ੍ਰੇਸ਼ਨ, ਜ਼ਿੰਦਗੀ ਜਿਊਣ ਲਈ ਆਪਣੀ ਬੇਟੀ ਦੀ ਕਿਡਨੀ ਲਈ, ਪਿਓ-ਧੀ ICU ‘ਚ ਦਾਖਲ

ਲਾਲੂ ਦਾ ਹੋਇਆ ਸਫਲ ਆਪ੍ਰੇਸ਼ਨ, ਜ਼ਿੰਦਗੀ ਜਿਊਣ ਲਈ ਆਪਣੀ ਬੇਟੀ ਦੀ ਕਿਡਨੀ ਲਈ, ਪਿਓ-ਧੀ ICU ‘ਚ ਦਾਖਲ

ਵੀਓਪੀ ਬਿਊਰੋ – ਭਾਰਤ ਦੀ ਸਿਆਸਤ ਦੇ ਦਮਦਾਰ ਚਿਹਰੇ ਤੇ ਆਪਣੀ ਬੋਲਚਾਲ ਦੇ ਢੰਗ ਅਤੇ ਚਾਰਾ ਘੁਟਾਲੇ ਦੇ ਨਾਲ ਪੂਰੇ ਭਾਰਤ ਵਿੱਚ ਚਰਚਾ ਵਿੱਚ ਆਏ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੂੰ ਕਰੀਬ 50 ਬਿਮਾਰੀਆਂ ਨੇ ਘੇਰਿਆ ਹੋਇਆ ਹੈ। ਇਸ ਦੇ ਨਾਲ ਹੀ ਉਹਨਾਂ ਦੀ ਕਿਡਨੀ ਵੀ ਖਰਾਬ ਹੋ ਗਈ ਅਤੇ ਇਸ ਕਰ ਕੇ ਉਹਨਾਂ ਦੀ ਬੇਟੀ ਨੇ ਆਪਣੀ ਕਿਡਨੀ ਦੇ ਕੇ ਉਹਨਾਂ ਨੂੰ ਕੁਝ ਰਾਹਤ ਦਿੱਤੀ ਹੈ। ਇਸ ਦੌਰਾਨ ਸਿੰਗਾਪੁਰ ਵਿਖੇ ਉਹਨਾਂ ਦਾ ਸਫਲ ਆਪਰੇਸ਼ਨ ਹੋਇਆ। । ਉਨ੍ਹਾਂ ਦੀ ਬੇਟੀ ਰੋਹਿਣੀ ਨੇ ਲਾਲੂ ਨੂੰ ਕਿਡਨੀ ਦਾਨ ਕੀਤੀ ਹੈ। ਲਾਲੂ ਤੋਂ ਪਹਿਲਾਂ ਰੋਹਿਣੀ ਦਾ ਆਪਰੇਸ਼ਨ ਹੋਇਆ ਸੀ। ਫਿਲਹਾਲ ਦੋਵੇਂ ICU ਵਿੱਚ ਹਨ।


ਲਾਲੂ ਪ੍ਰਸਾਦ ਯਾਦਵ ਦੀ ਕਿਡਨੀ ਟਰਾਂਸਪਲਾਂਟ ਸਿੰਗਾਪੁਰ ਦੇ ਇਕ ਹਸਪਤਾਲ ‘ਚ ਸੋਮਵਾਰ ਨੂੰ ਹੋਇਆ। ਅਪਰੇਸ਼ਨ ਤੋਂ ਪਹਿਲਾਂ ਰੋਹਿਣੀ ਨੇ ਲਾਲੂ ਨਾਲ ਇੱਕ ਫੋਟੋ ਟਵੀਟ ਕੀਤੀ। ਲਿਖਿਆ- ਰੌਕ ਐਂਡ ਰੋਲ ਲਈ ਤਿਆਰ। ਮੇਰੇ ਲਈ ਇਹ ਹੀ ਕਾਫੀ ਹੈ, ਤੇਰੀ ਤੰਦਰੁਸਤੀ ਹੀ ਮੇਰੀ ਜ਼ਿੰਦਗੀ ਹੈ। ਆਰਜੇਡੀ ਸੁਪਰੀਮੋ ਦੀ ਕਿਡਨੀ ਟ੍ਰਾਂਸਪਲਾਂਟ ਦੀ ਪ੍ਰਕਿਰਿਆ 3 ਦਸੰਬਰ ਤੋਂ ਸ਼ੁਰੂ ਹੋਈ ਸੀ। ਰੋਹਿਣੀ ਅਤੇ ਲਾਲੂ ਦੋਵਾਂ ਦਾ ਬਲੱਡ ਗਰੁੱਪ ਏਬੀ ਪਾਜ਼ੀਟਿਵ ਹੈ। ਸਿੰਗਾਪੁਰ ਦੇ ਮਾਊਂਟ ਐਲਿਜ਼ਾਬੇਥ ਹਸਪਤਾਲ ਵਿੱਚ ਲਾਲੂ ਦੀ ਸਰਜਰੀ ਚੱਲ ਰਹੀ ਹੈ।

error: Content is protected !!