ਪੀਐੱਮ ਮੋਦੀ ਦੀ 101 ਸਾਲਾ ਮਾਂ ਹੀਰਾਬਾ ਵ੍ਹੀਲਚੇਅਰ ‘ਤੇ ਪਹੁੰਚੀ ਵੋਟ ਪਾਉਣ

ਪੀਐੱਮ ਮੋਦੀ ਦੀ 101 ਸਾਲਾ ਮਾਂ ਹੀਰਾਬਾ ਵ੍ਹੀਲਚੇਅਰ ‘ਤੇ ਪਹੁੰਚੀ ਵੋਟ ਪਾਉਣ

ਵੀਓਪੀ ਬਿਊਰੋ – ਇਸ ਸਮੇਂ ਪੂਰੇ ਦੇਸ਼ ਦਾ ਧਿਆਨ ਗੁਜਰਾਤ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਉੱਪਰ ਹੈ। ਅਜਿਹਾ ਇਸ ਲਈ ਵੀ ਹੈ ਕਿਉਂਕਿ ਇਕ ਤਾਂ ਗੁਜਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੂਬਾ ਹੈ, ਦੂਜਾ ਭਾਜਪਾ ਦਾ ਵੀ ਗੜ੍ਹ ਹੈ। ਇਸ ਲਈ ਗੁਜਰਾਤ ਵਿੱਚ ਆਪਣਾ ਕਿਲ੍ਹਾ ਬਚਾਉਣ ਦੇ ਲਈ ਭਾਜਪਾ ਇਕ ਪਾਸੇ ਪੂਰਾ ਜੋਰ ਲਾ ਰਹੀ ਹੈ ਤਾਂ ਦੂਜੇ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਭਾਜਪਾ ਨੂੰ ਰੋਕਣ ਲਈ ਪੂਰਾ ਜੋਰ ਲਾ ਰਹੇ ਹਨ। । ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖ਼ਰੀ ਪੜਾਅ ਵਿੱਚ ਸੋਮਵਾਰ ਸਵੇਰੇ 8 ਵਜੇ ਰਾਜ ਦੇ 14 ਜ਼ਿਲ੍ਹਿਆਂ ਦੀਆਂ 93 ਸੀਟਾਂ ਲਈ ਵੋਟਿੰਗ ਸ਼ੁਰੂ ਹੋ ਗਈ। ਸਵੇਰੇ 11 ਵਜੇ ਤੱਕ 19.17 ਫੀਸਦੀ ਵੋਟਿੰਗ ਹੋ ਚੁੱਕੀ ਹੈ। ਵੋਟਿੰਗ ਔਸਤ ਦੀ ਗੱਲ ਕਰੀਏ ਤਾਂ ਛੋਟਾ ਉਦੇਪੁਰ ਵਿੱਚ ਸਭ ਤੋਂ ਵੱਧ 23.35% ਅਤੇ ਅਹਿਮਦਾਬਾਦ ਵਿੱਚ ਸਭ ਤੋਂ ਘੱਟ 16.51% ਮਤਦਾਨ ਦਰਜ ਕੀਤਾ ਗਿਆ। ਦੂਜੇ ਪੜਾਅ ਵਿੱਚ ਲਗਭਗ 25 ਮਿਲੀਅਨ ਵੋਟਰ 833 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।

ਇਸ ਦੌਰਾਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਦੇ ਰਾਨੀਪ ਇਲਾਕੇ ਦੇ ਇੱਕ ਪੋਲਿੰਗ ਬੂਥ ‘ਤੇ ਆਪਣੀ ਵੋਟ ਪਾਈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 101 ਸਾਲਾ ਮਾਂ ਹੀਰਾਬਾ ਵ੍ਹੀਲਚੇਅਰ ‘ਤੇ ਬੂਥ ‘ਤੇ ਪਹੁੰਚੀ। ਵੋਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਬਾਹਰ ਆ ਕੇ ਸਿਆਹੀ ਦਾ ਨਿਸ਼ਾਨ ਦਿਖਾਇਆ। ਇਸ ਦੌਰਾਨ ਚਾਰੇ ਪਾਸੇ ਮੋਦੀ-ਮੋਦੀ ਦੇ ਨਾਅਰੇ ਗੂੰਜਣ ਲੱਗੇ।  ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਪੀਐਮ ਮੋਦੀ ਨੇ ਅਹਿਮਦਾਬਾਦ ਵਿੱਚ ਹੁਣ ਤੱਕ ਦਾ ਸਭ ਤੋਂ ਲੰਬਾ ਰੋਡ ਸ਼ੋਅ ਕੀਤਾ। 50 ਕਿਲੋਮੀਟਰ ਲੰਬੇ ਇਸ ਰੋਡ ਸ਼ੋਅ ਵਿੱਚ 10 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਦੀਆਂ 13 ਅਤੇ ਗਾਂਧੀਨਗਰ ਦੀਆਂ 1 ਸਮੇਤ 14 ਵਿਧਾਨ ਸਭਾ ਸੀਟਾਂ ਨੂੰ ਕਵਰ ਕੀਤਾ।

error: Content is protected !!