3 ਲੱਖ ਮੁਲਾਜ਼ਮ ਉਡੀਕ ਰਹੇ ਪੈਨਸ਼ਨ, ਕਿਤੇ ਲੁੱਟੇ ਜਾ ਰਹੇ ਸੇਬ ਤੇ ਲੋਕ ਡਰ ਰਹੇ ਗੈਂਗਸਟਰਾਂ ਤੋਂ ਪਰ ਮੁੱਖ ਮੰਤਰੀ ਸਾਬ੍ਹ ਗੁਜਰਾਤ ਚੋਣਾਂ ਵਿੱਚ ਮਸਤ, ਪੰਜਾਬ ਦੇ ਹਾਲਾਤ ਰਾਮ ਭਰੋਸੇ

3 ਲੱਖ ਮੁਲਾਜ਼ਮ ਉਡੀਕ ਰਹੇ ਪੈਨਸ਼ਨ, ਕਿਤੇ ਲੁੱਟੇ ਜਾ ਰਹੇ ਸੇਬ ਤੇ ਲੋਕ ਡਰ ਰਹੇ ਗੈਂਗਸਟਰਾਂ ਤੋਂ ਪਰ ਮੁੱਖ ਮੰਤਰੀ ਸਾਬ੍ਹ ਗੁਜਰਾਤ ਚੋਣਾਂ ਵਿੱਚ ਮਸਤ, ਪੰਜਾਬ ਦੇ ਹਾਲਾਤ ਰਾਮ ਭਰੋਸੇ

ਚੰਡੀਗੜ੍ਹ (ਵੀਓਪੀ ਬਿਊਰੋ) ਮੁੱਖ ਮੰਤਰੀ ਭਗਵੰਤ ਮਾਨ ਅਜੇ ਤਕ ਗੁਜਰਾਤ ਦੀਆਂ ਚੋਣਾਂ ਵਿੱਚ ਮਸਤ ਹਨ। ਕਦੇ ਲੋਕ ਟਰਾਲਾ ਲੁੱਟ ਕੇ ਲੈ ਜਾਂਦੇ ਹਨ ਅਤੇ ਕਿਤੇ ਕੋਈ ਘਟਨਾ ਵਾਪਰ ਜਾਂਦੀ ਹੈ ਪਰ ਇੰਨ੍ਹਾਂ ਘਟਨਾਵਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਸਾਬ੍ਹ ਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਨਾ ਹੀ ਮਤਲਬ ਹੈ। ਇਸੇ ਤਰਹਾਂ ਹੀ ਪੰਜਾਬ ਦੀ ਮਾਨ ਸਰਕਾਰ ਨੇ ਸੂਬੇ ਵਿੱਚ ਪੁਰਾਣੀ ਪੈਨਸ਼ਨ ਸਕੀਮ (OPS) ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਪਰ ਕਰੀਬ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਇਸ ਦਾ ਵਿਸਥਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਕਿਉਂਕਿ ਸੀਐਮ ਭਗਵੰਤ ਮਾਨ ਗੁਜਰਾਤ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਸਨ। ਹੁਣ ਉਨ੍ਹਾਂ ਦੀ ਵਾਪਸੀ ‘ਤੇ ਪੰਜਾਬ ਦੇ ਕਰੀਬ 3 ਲੱਖ ਮੁਲਾਜ਼ਮ ਅਤੇ ਸੇਵਾਮੁਕਤ ਪੈਨਸ਼ਨਰ ਓ.ਪੀ.ਐਸ ਦੇ ਪੜਾਅਵਾਰ ਨੋਟੀਫਿਕੇਸ਼ਨ ਦੀ ਉਡੀਕ ਕਰ ਰਹੇ ਹਨ। ਇਹ ਸਕੀਮ OPS/NPS ਦੇ ਅਧੀਨ ਆਉਂਦੇ ਕਰਮਚਾਰੀ/ਸੇਵਾਮੁਕਤ ਪੈਨਸ਼ਨਰ ਨੂੰ ਲਾਭ ਦੇਵੇਗੀ।


ਓ.ਪੀ.ਐਸ ਦਾ ਪੜਾਅਵਾਰ ਨੋਟੀਫਿਕੇਸ਼ਨ ਇਸ ਹਫਤੇ ਮੁੱਖ ਮੰਤਰੀ ਮਾਨ ਵੱਲੋਂ ਜਾਰੀ ਕੀਤੇ ਜਾਣ ਦੀ ਉਮੀਦ ਹੈ। ਕਿਉਂਕਿ ਪੰਜਾਬ ਸਰਕਾਰ ਅਤੇ ਵਿੱਤ ਵਿਭਾਗ ਨੇ ਇਸ ਮਾਮਲੇ ਦੇ ਪੇਚੀਦਾ ਪਹਿਲੂਆਂ ‘ਤੇ ਦਿਮਾਗੀ ਤੌਰ ‘ਤੇ ਵਿਚਾਰ ਕਰਨ ਲਈ ਲੰਮਾ ਸਮਾਂ ਲਿਆ ਹੈ। ਦੂਜੇ ਪਾਸੇ ਓਪੀਐਸ ਲਾਗੂ ਹੋਣ ਨਾਲ ਪੰਜਾਬ ਸਰਕਾਰ ’ਤੇ ਫਿਲਹਾਲ ਜ਼ਿਆਦਾ ਵਿੱਤੀ ਬੋਝ ਨਹੀਂ ਪਵੇਗਾ। ਕਿਉਂਕਿ ਮੁਲਾਜ਼ਮਾਂ ਨੂੰ ਇਸ ਦਾ ਲਾਭ ਸੇਵਾਮੁਕਤੀ ਤੋਂ ਬਾਅਦ ਹੀ ਮਿਲਦਾ ਹੈ ਅਤੇ 25 ਸਾਲ ਦੀ ਸੇਵਾ ਪੂਰੀ ਹੋਣ ਤੋਂ ਬਾਅਦ ਹੀ ਪੂਰੀ 50 ਫੀਸਦੀ ਪੈਨਸ਼ਨ ਆਖਰੀ ਤਨਖਾਹ ਅਨੁਸਾਰ ਦਿੱਤੀ ਜਾਂਦੀ ਹੈ। ਪਰ ਇਹ ਸਭ ਉਸ ਸਮੇਂ ਹੀ ਹੋਵੇਗਾ ਜਦ ਮੁੱਖ ਮੰਤਰੀ ਭਗਵੰਤ ਮਾਨ ਸਾਬ੍ਹ ਗੁਜਰਾਤ ਦਾ ਧਿਆਨ ਛੱਡ ਕੇ ਆਪਣੇ ਸੂਬੇ ਪੰਜਾਬ ਆ ਕੇ ਸਥਿਤੀ ਦੇਖਣਗੇ ਅਤੇ ਪੰਜਾਬ ਦੇ ਲੋਕਾਂ ਲਈ ਕੁਝ ਕਰਨਗੇ।

ਇਸੇ ਤਰਹਾਂ ਹੀ ਪਿਛਲੇ ਦਿਨੀਂ ਪੰਜਾਬ ਦੀ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਇਕ ਅਜਿਹੀ ਘਟਨਾ ਵਾਪਰੀ ਕਿ ਪੰਜਾਬ ਉੱਪਰ ਹੀ ਕਲੰਕ ਲੱਗ ਗਿਆ। ਜਿੱਥੇ ਇਕ ਡਰਾਈਵਰ ਦੀ ਟਰਾਲਾ ਪਲਟਣ ਤੋਂ ਬਾਅਦ ਉਹ ਇਲਾਜ ਲਈ ਕੀ ਗਿਆ ਕਿ ਲੋਕਾਂ ਨੇ ਉਸ ਦੇ ਟਰਾਲਾ ਵਿੱਚੋਂ 1265 ਪੇਟੀਆਂ ਸੇਬਾਂ ਦੀਆਂ ਹੀ ਲੁੱਟ ਲਈਆਂ। ਇਹ ਘਟਨਾ ਜੀ.ਟੀ ਰੋਡ ਮੁੱਖ ਮਾਰਗ ‘ਤੇ ਪਿੰਡ ਰਾਜਿੰਦਰਗੜ੍ਹ ਨੇੜੇ ਵਾਪਰੀ। ਹਾਦਸੇ ਵਿੱਚ ਟਰੱਕ ਡਰਾਈਵਰ ਵੀ ਜ਼ਖ਼ਮੀ ਹੋ ਗਿਆ। ਲੋਕ ਉਸਦੀ ਹਾਲਤ ਜਾਣਨ ਦੀ ਬਜਾਏ ਸੇਬ ਲੁੱਟਣ ਲੱਗੇ। ਇੱਕ ਇੱਕ ਕਰਕੇ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਟਰੱਕ ਵਿੱਚੋਂ ਸੇਬਾਂ ਦੀਆਂ 1265 ਪੇਟੀਆਂ ਲੁੱਟ ਲਈਆਂ। ਇਸ ਵਿੱਚ ਕਈ ਕਾਰ ਮਾਲਕ ਵੀ ਸ਼ਾਮਲ ਸਨ। ਜ਼ਖਮੀ ਡਰਾਈਵਰ ਨੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ। ਇਸ ਦੌਰਾਨ ਇੱਕ ਰਾਹਗੀਰ ਨੇ ਡੱਬੇ ਨੂੰ ਲੁੱਟਣ ਦੀ ਵੀਡੀਓ ਬਣਾ ਲਈ। ਪਰ ਇਸ ਸਭ ਦੇ ਬਾਵਜੂਦ ਵੀ ਮੁੱਖ ਮੰਤਰੀ ਸਾਬ੍ਹ ਨੂੰ ਪੰਜਾਬ ਦੀ ਕੋਈ ਖਬਰ ਨਹੀਂ ਹੈ।

ਇਸੇ ਤਰਹਾਂ ਪੰਜਾਬ ਵਿੱਚ ਗੈਂਗਸਟਰਵਾਦ ਦਾ ਵੀ ਪੂਰਾ ਜੋਰ ਹੈ ਅਤੇ ਹਰ ਰੋਜ਼ ਕਿਤੇ ਨਾਲ ਕਿਤੇ ਆਮ ਲੋਕਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਫਿਰੋਤੀਆਂ ਦੀ ਮੰਗ ਕੀਤੀ ਜਾ ਰਹੀ ਹੈ। ਹਰ ਰੋਜ਼ ਕਤਲ ਅਤੇ ਲੁੱਟ ਖੋਹ ਵਰਗੀਆਂ ਘਟਨਾਵਾਂ ਹੋ ਰਹੀਆਂ ਹਨ ਪਰ ਇਸ ਸਭ ਦੇ ਬਾਵਜੂਦ ਵੀ ਮੁੱਖ ਮੰਤਰੀ ਸਾਬ੍ਹ ਨੂੰ ਪੰਜਾਬ ਦੀ ਕੋਈ ਖਬਰ ਨਹੀਂ ਹੈ। ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਝੂਠਾ ਕਰਾਰ ਦਿੱਤਾ ਹੈ। ਬਿਕਰਮ ਮਜੀਠੀਆ ਨੇ ਸੀਐਮ ਮਾਨ ਨੂੰ ਸਵਾਲ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਾਤਲ ਗੋਲਡੀ ਬਰਾੜ ਦੇ ਮਾਮਲੇ ‘ਚ ਝੂਠ ਕਿਉਂ ਬੋਲਿਆ। ਗੋਲਡੀ ਬਰਾੜ ਦੇ ਦਾਅਵੇ ਤੋਂ ਬਾਅਦ ਵੀ ਸੁਰੱਖਿਆ ਏਜੰਸੀਆਂ ਉਸ ਦੀ ਗ੍ਰਿਫਤਾਰੀ ‘ਤੇ ਮੋਹਰ ਲਗਾਉਣ ਤੋਂ ਕਿਉਂ ਗੁਰੇਜ਼ ਕਰ ਰਹੀਆਂ ਹਨ। ਇਸ ਸਬੰਧੀ ਉਨ੍ਹਾਂ ਨੇ ਟਵੀਟ ਵੀ ਕੀਤੇ ਹਨ।

error: Content is protected !!