10ਵੀਂ ਕਲਾਸ ਦੀ ਵਿਦਿਆਰਥਣ ਨਾਲ ਸਕੂਲ ‘ਚ ਹੀ ਬਲਾਤਕਾਰ ਕਰਦਾ ਰਿਹਾ ਅਧਿਆਪਕ

10ਵੀਂ ਕਲਾਸ ਦੀ ਵਿਦਿਆਰਥਣ ਨਾਲ ਸਕੂਲ ‘ਚ ਹੀ ਬਲਾਤਕਾਰ ਕਰਦਾ ਰਿਹਾ ਅਧਿਆਪਕ

ਲੁਧਿਆਣਾ (ਵੀਓਪੀ ਬਿਊਰੋ) ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਬਾਅਦ ਚਿੰਤਾ ਮੁਕਤ ਮਹਿਸੂਸ ਕਰ ਦੇ ਹਨ ਪਰ ਕਈ ਅਜਿਹੇ ਅਖੌਤੀ ਅਧਿਆਪਕ ਵੀ ਹੁੰਦੇ ਹਨ ਜੋ ਕਿ ਇਸ ਵਿਸ਼ਵਾਸ ਨੂੰ ਤੋੜ ਦਿੰਦੇ ਹਨ ਅਤੇ ਮਾਪਿਆਂ ਦੇ ਘਰਾਂ ਦੀ ਇੱਜ਼ਤ ਨੂੰ ਰੌਲ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਲ੍ਹਾ ਲੁਧਿਆਣਾ ਦੇ ਇਕ ਇਲਾਕੇ ਦਾ ਜਿੱਥੇ ਸਰਕਾਰੀ ਸਕੂਲ ਵਿੱਚ ਪੜ੍ਹਦੀ ਇਕ 10ਵੀਂ ਕਲਾਸ ਦੀ ਨਾਬਾਲਿਗ ਵਿਦਿਆਰਥਣ ਦੇ ਨਾਲ ਉਥੇ ਦੇ ਅਧਿਆਪਕ ਨੇ ਨਾਜਾਇਜ਼ ਸਬੰਧ ਕਾਇਮ ਕਰ ਕੇ ਉਸ ਨੂੰ ਆਪਣੇ ਨਾਲ ਹਰ ਵਾਰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਅਤੇ ਹਰ ਵਾਰ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਇਹ ਸਿਲਸਿਲਾ ਸਾਲ ਭਰ ਹੀ ਚੱਲਦਾ ਰਿਹਾ ਅਤੇ ਸ਼ਾਈਦ ਚੱਲਦਾ ਵੀ ਰਹਿੰਦਾ ਜੇਕਰ ਘਰ ਵਾਲਿਆਂ ਨੂੰ ਪਤਾ ਨਾ ਲੱਗਦਾ ਤਾਂ ਫਿਲਹਾਲ ਪੁਲਿਸ ਨੇ ਮਾਮਲਾ ਦਰਦ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਦਰਅਸਲ ਇਹ ਮਾਮਲਾ ਪਿਛਲੇ ਅਪਰੈਲ ਦਾ ਹੈ। ਉਸ ਸਮੇਂ ਕਿਸੇ ਕਾਰਨ ਪਰਿਵਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਪਰ ਸਿੱਖਿਆ ਵਿਭਾਗ ਨੇ ਇਸ ਮਾਮਲੇ ਵਿੱਚ ਦੋਸ਼ੀ ਖ਼ਿਲਾਫ਼ ਜਾਂਚ ਦਾ ਗਠਨ ਕੀਤਾ ਸੀ। ਇਸੇ ਤਫ਼ਤੀਸ਼ ਤੋਂ ਬਾਅਦ ਵਿਭਾਗ ਨੇ ਥਾਣਾ ਸਦਰ ਜਗਰਾਉਂ ਵਿੱਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਜਸਵਿੰਦਰ ਕੌਰ ਨੇ ਪੁਲਿਸ ਨੂੰ ਪੱਤਰ ਲਿਖ ਕੇ ਦੱਸਿਆ ਹੈ ਕਿ ਮੁਲਜ਼ਮ ਮਨਦੀਪ ਸਿੰਘ ਦੇ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਨਾਜਾਇਜ਼ ਸਬੰਧ ਸਨ। ਵਿਦਿਆਰਥਣ ਨਾਲ ਬਲਾਤਕਾਰ ਕੀਤਾ ਗਿਆ। ਜਿਸ ਕਾਰਨ ਦੋਸ਼ੀਆਂ ਖਿਲਾਫ ਤੁਰੰਤ ਮਾਮਲਾ ਦਰਜ ਕੀਤਾ ਜਾਵੇ। ਐਸਐਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਸਿੱਖਿਆ ਅਧਿਕਾਰੀ ਨੇ ਪੱਤਰ ਲਿਖ ਕੇ ਕੇਸ ਦਰਜ ਕਰ ਲਿਆ ਹੈ।

error: Content is protected !!