ਪੰਜਾਬ ਪੁਲਿਸ ਤੋਂ ਡਰ ਕੇ ਭੱਜੇ 15 ਸਾਲ ਦੇ ਲੜਕੇ ਦੀ ਸਤਲੁਜ ਵਿੱਚ ਡਿੱਗਣ ਨਾਲ ਮੌਤ, ਘਰਦਿਆਂ ਨੇ ਘੇਰਿਆ ਥਾਣਾ

ਪੰਜਾਬ ਪੁਲਿਸ ਤੋਂ ਡਰ ਕੇ ਭੱਜੇ 15 ਸਾਲ ਦੇ ਲੜਕੇ ਦੀ ਸਤਲੁਜ ਵਿੱਚ ਡਿੱਗਣ ਨਾਲ ਮੌਤ, ਘਰਦਿਆਂ ਨੇ ਘੇਰਿਆ ਥਾਣਾ

ਫਿਰੋਜ਼ਪੁਰ (ਵੀਓਪੀ ਬਿਊਰੋ) ਫਿਰੋਜ਼ਪੁਰ ਦੇ ਪਿੰਡ ਮੱਲੂ ਮਾਛੀ ‘ਚ ਇਕ 15 ਸਾਲ ਦੇ ਨੌਜਵਾਨ ਦੀ ਸਤਲੁਜ ਦਰਿਆ ਵਿੱਚ ਡਿੱਗਣ ਦੇ ਨਾਲ ਮੌਤ ਹੋ ਗਈ। ਦਰਅਸਲ ਉਹ ਪੰਜਾਬ ਪੁਲਿਸ ਕੋਲੋਂ ਡਰ ਕੇ ਭੱਜਿਆ ਸੀ ਅਤੇ ਸਤਲੁਜ ਦਰਿਆ ਵਿੱਛ ਡਿੱਗ ਪਿਆ। ਘਟਨਾ ਦੌਰਾਨ ਉਹ 3 ਦੋਸਤ ਸਨ ਜਦ ਕਿ ਬਾਕੀ ਨੂੰ ਪੁਲਿਸ ਆਪਣੇ ਨਾਲ ਥਾਣੇ ਲੈ ਗਈ ਅਤੇ ਉਸ ਵੱਲ ਧਿਆਨ ਹੀ ਨਹੀਂ ਦਿੱਤਾ. ਜਦ ਘਰ ਵਾਲਿਆਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਹਨਾਂ ਨੇ ਸਬੰਧਤ ਪੁਲਿਸ ਥਾਣੇ ਦਾ ਘਿਰਾਓ ਕਰ ਕੇ ਇਨਸਾਫ ਦੀ ਮੰਗ ਕੀਤੀ ਅਤੇ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਦੇ ਹੋਏ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਖਿਲਾਫ ਨਾਅਰੇਬਾਜੀ ਕੀਤੀ।


ਜਾਣਕਾਰੀ ਮੁਤਾਬਕ ਗੁਰਦੇਵ ਸਿੰਘ ਵਾਸੀ ਪਿੰਡ ਮੱਲੂ ਮਾਛੀ ਨੇ ਦੱਸਿਆ ਕਿ ਉਸ ਦਾ ਲੜਕਾ ਕੁਲਵਿੰਦਰ ਸਿੰਘ ਆਪਣੇ ਦੋਸਤਾਂ ਬਲਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਨਾਲ ਸਕੂਲ ਤੋਂ ਪ੍ਰੀਖਿਆ ਦੇ ਕੇ ਵਾਪਸ ਆਇਆ ਸੀ। ਇਸ ਤੋਂ ਬਾਅਦ ਤਿੰਨੋਂ ਖੇਤਾਂ ਵਿੱਚ ਚਾਹ ਦੇਣ ਜਾ ਰਹੇ ਸਨ। ਰਸਤੇ ਵਿੱਚ ਸਤਲੁਜ ਦਰਿਆ ਨੇੜੇ ਐਕਸਾਈਜ਼ ਵਿਭਾਗ ਦੀ ਟੀਮ ਮੌਜੂਦ ਸੀ। ਮੁਲਾਜ਼ਮਾਂ ਨੇ ਉਪਰੋਕਤ ਤਿੰਨਾਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ। ਦੋਸ਼ ਹੈ ਕਿ ਮੁਲਾਜ਼ਮ ਨੇ ਬਲਵਿੰਦਰ ਨੂੰ ਡੰਡੇ ਨਾਲ ਕੁੱਟਿਆ। ਇਸੇ ਡਰ ਕਾਰਨ ਅਮਰਜੀਤ ਉਥੋਂ ਭੱਜ ਕੇ ਨਦੀ ਵਿੱਚ ਜਾ ਡਿੱਗਿਆ। ਬਲਵਿੰਦਰ ਅਤੇ ਕੁਲਵਿੰਦਰ ਨੇ ਮੁਲਾਜ਼ਮਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਸਾਥੀ ਦਰਿਆ ਵਿੱਚ ਡਿੱਗ ਗਿਆ ਹੈ ਪਰ ਮੁਲਾਜ਼ਮਾਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਦੋਵਾਂ ਨੂੰ ਕਾਰ ਵਿੱਚ ਬਿਠਾ ਕੇ ਕਪੂਰਥਲਾ ਦੀ ਪੁਲਿਸ ਚੌਕੀ ਕਬੀਰਪੁਰ ਲੈ ਗਏ। ਜਦੋਂ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਉਹ ਥਾਣੇ ਪੁੱਜੇ।


ਪੁਲਿਸ ਨੇ ਕੁਲਵਿੰਦਰ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਅਤੇ ਬਲਵਿੰਦਰ ਨੂੰ ਰਿਹਾਅ ਨਹੀਂ ਕੀਤਾ। ਜਦੋਂ ਪੁਲਿਸ ਨੂੰ ਅਮਰਜੀਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਦੋਵਾਂ ਨੂੰ ਹੀ ਫੜ ਕੇ ਲੈ ਕੇ ਆਏ ਹਨ। ਕੁਲਵਿੰਦਰ ਨੇ ਥਾਣੇ ਤੋਂ ਬਾਹਰ ਆ ਕੇ ਪਰਿਵਾਰ ਵਾਲਿਆਂ ਨੂੰ ਸਾਰੀ ਗੱਲ ਦੱਸੀ। ਅਮਰਜੀਤ ਦੀ ਲਾਸ਼ ਨੂੰ ਦਰਿਆ ‘ਚੋਂ ਲੱਭ ਕੇ ਬਰਾਮਦ ਕਰ ਲਿਆ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਪੁਲਿਸ ਕਾਰਨ ਹੋਈ ਹੈ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਪੁਲਿਸ ਖ਼ਿਲਾਫ਼ ਧਰਨਾ ਦਿੱਤਾ ਹੈ। ਦੂਜੇ ਪਾਸੇ ਐਸਪੀ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!