3 ਬੱਚਿਆਂ ਦੀ ਮਾਂ ਨੂੰ ਹੋ ਗਿਆ ਧੀ ਦੇ ਦੋਸਤ ਨਾਲ ਪਿਆਰ, ਵਿਵਾਦ ਪਹੁੰਚਿਆ ਥਾਣੇ ਤਾਂ ਪੁਲਿਸ ਨੇ ਕਰਵਾ ਦਿੱਤਾ ਦੋਵਾਂ ਦਾ ਵਿਆਹ

3 ਬੱਚਿਆਂ ਦੀ ਮਾਂ ਨੂੰ ਹੋ ਗਿਆ ਧੀ ਦੇ ਦੋਸਤ ਨਾਲ ਪਿਆਰ, ਵਿਵਾਦ ਪਹੁੰਚਿਆ ਥਾਣੇ ਤਾਂ ਪੁਲਿਸ ਨੇ ਕਰਵਾ ਦਿੱਤਾ ਦੋਵਾਂ ਦਾ ਵਿਆਹ


ਯੂਪੀ (ਵੀਓਪੀ ਬਿਊਰੋ) ਉੱਤਰ ਪ੍ਰਦੇਸ਼ ਦੀ ਰਾਜਧਾਨੀ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣਨ-ਦੇਖਣ ਵਾਲੇ ਹੈਰਾਨ ਪਰੇਸ਼ਾਨ ਰਹਿ ਗਏ ਹਨ। ਦਰਅਸਲ ਇੱਥੇ ਇਕ ਵਿਧਵਾ ਔਰਤ ਜੋ ਕਿ 3 ਬੱਚਿਆਂ ਦੀ ਮਾਂ ਵੀ ਸੀ ਦਾ ਆਪਣੇ ਤੋਂ 19-20 ਛੋਟੇ ਨਾਲ ਪਿਆਰ ਦੀਆਂ ਪੀਂਘਾਂ ਚੜਾ ਰਹੀ ਸੀ, ਇੰਨਾ ਹੀ ਨਹੀਂ ਉਸ ਦੀ ਵੱਡੀ ਲੜਕੀ ਦੀ ਉਮਰ ਵੀ ਉਸ ਦੇ ਆਸ਼ਿਕ ਦੇ ਹਾਣ ਦੀ ਹੀ ਸੀ। ਦੋਵਾਂ ਦੇ ਪ੍ਰੇਮ ਪ੍ਰਸੰਗ ਤੋਂ ਦੋਵਾਂ ਦੇ ਹੀ ਘਰ ਵਾਲੇ ਪਰੇਸ਼ਾਨ ਸਨ ਅਤੇ ਇਸ ਨੂੰ ਲੈ ਕੇ ਕਈ ਵਾਰ ਵਿਵਾਦ ਵੀ ਪੈਦਾ ਹੋਇਆ ਸੀ। ਉਕਤ ਔਰਤ ਦੀ ਉਮਰ 46 ਸਾਲ ਅਤੇ ਲੜਕੇ ਦੀ ਉਮਰ ਕਰੀਬ 25-26 ਸਾਲ ਸੀ। ਉਕਤ ਮਾਮਲਾ ਥਾਣੇ ਪਹੁੰਚਿਆਂ ਤਾਂ ਪੁਲਿਸ ਨੇ ਫੈਸਲਾ ਕਰਦੇ ਹੋਏ ਦੋਵਾਂ ਦਾ ਵਿਆਹ ਥਾਣੇ ਵਿੱਚ ਹੀ ਕਰਵਾ ਕੇ ਉਹਨਾਂ ਨੂੰ ਘਰ ਤੋਰ ਦਿੱਤਾ।


ਦਰਅਸਲ ਔਰਤ ਦੇ ਪਤੀ ਦੀ 15 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦੇ ਤਿੰਨ ਬੱਚੇ ਵੀ ਹਨ। ਵੱਡੀ ਬੇਟੀ ਦੀ ਉਮਰ 23 ਸਾਲ, ਵਿਚਕਾਰਲਾ ਪੁੱਤਰ 18 ਸਾਲ ਅਤੇ ਸਭ ਤੋਂ ਛੋਟਾ ਪੁੱਤਰ 14 ਸਾਲ ਦਾ ਹੈ। ਇਹ ਉਹ ਔਰਤ ਸੀ ਜਿਸ ਨੇ ਆਪਣੇ ਪ੍ਰੇਮੀ ਨਾਲ ਵਿਆਹ ਕਰਨ ਲਈ ਜ਼ੋਰ ਪਾਇਆ ਸੀ। ਉਸ ਨੇ ਨੌਜਵਾਨ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਅਤੇ ਥਾਣੇ ‘ਚ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਧਿਰਾਂ ਨੂੰ ਬੁਲਾਇਆ। ਪੰਚਾਇਤ ਲਗਾਤਾਰ ਦੋ ਦਿਨ ਚੱਲੀ। ਫਿਰ ਆਖਿਰਕਾਰ ਔਰਤ ਅਤੇ ਨੌਜਵਾਨ ਨੇ ਸਹਿਮਤੀ ਲੈ ਕੇ ਵਿਆਹ ਕਰਵਾ ਲਿਆ।


ਥਾਣੇ ‘ਚ ਬਣੇ ਮੰਦਰ ‘ਚ ਦੋਹਾਂ ਦਾ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਵਿਆਹ ਹੋਇਆ ਅਤੇ ਪੁਲਸ ਮੁਲਾਜ਼ਮਾਂ ਦੀ ਮੌਜੂਦਗੀ ‘ਚ ਫੁੱਲਾਂ ਦੇ ਹਾਰ ਪਾਏ ਗਏ। ਇਸ ਮੌਕੇ ਪੁਲਿਸ ਥਾਣਾ ਪ੍ਰਧਾਨ ਵੱਲੋਂ ਮੌਕੇ ‘ਤੇ ਮੌਜੂਦ ਲੋਕਾਂ ਲਈ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ। ਏਡੀਸੀਪੀ ਪੱਛਮੀ ਜ਼ੋਨ ਚਿਰੰਜੀਵੀ ਨਾਥ ਸਿਨਹਾ ਅਨੁਸਾਰ ਔਰਤ ਅਤੇ ਪੁਰਸ਼ ਵਿਚਾਲੇ ਆਪਸੀ ਸਹਿਮਤੀ ਸੀ। ਦੋਵੇਂ ਇੱਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ। ਹਾਲਾਂਕਿ ਪਹਿਲਾਂ ਪਰਿਵਾਰ ਵੱਲੋਂ ਵਿਰੋਧ ਕੀਤਾ ਗਿਆ ਸੀ, ਪਰ ਤੁਸੀਂ ਥਾਣੇ ਬੈਠ ਕੇ ਰਾਜ਼ੀ ਹੋ ਗਏ। ਸਮਝੌਤਾ ਹੋਇਆ। ਇਸ ਤੋਂ ਬਾਅਦ ਦੋਹਾਂ ਪਰਿਵਾਰਾਂ ਵਿਚਾਲੇ ਵਿਆਹ ਹੋ ਗਿਆ। ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।

error: Content is protected !!