MCD ; ਨਗਰ ਨਿਗਮ ਚੋਣਾਂ ‘ਚ ਪਾਰਟੀ ਦੀ ਬਹੁਮਤ ਦੇਖ ਕੇ ਦਿੱਲੀ ਪਹੁੰਚ ਗਏ ਮੁੱਖ ਮੰਤਰੀ ਮਾਨ, ਕਿਹਾ-ਭਾਜਪਾ ਤੋਂ ਤੰਗ ਹੋ ਗਏ ਨੇ ਲੋਕ

ਦਿੱਲੀ ਨਗਰ ਨਿਗਮ ਚੋਣਾਂ ‘ਚ ਪਾਰਟੀ ਦੀ ਬਹੁਮਤ ਦੇਖ ਕੇ ਦਿੱਲੀ ਪਹੁੰਚ ਗਏ ਮੁੱਖ ਮੰਤਰੀ ਮਾਨ, ਕਿਹਾ-ਭਾਜਪਾ ਤੋਂ ਤੰਗ ਹੋ ਗਏ ਨੇ ਲੋਕ


ਦਿੱਲ਼ੀ (ਵੀਓਪੀ ਬਿਊਰੋ) ਨਗਰ ਨਿਗਮ ਦਿੱਲੀ ਦੀਆਂ ਚੋਣਾਂ ਵਿੱਚ ਇਸ ਸਮੇਂ ਤਕ ਤਾਂ ਗਿਣਤੀ ਹੋ ਰਹੀ ਹੈ ਅਤੇ ਅਜੇ ਤਕ ਆਮ ਆਦਮੀ ਪਾਰਟੀ ਨੂੰ 134 ਤੋਂ 146 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਦਿੱਲੀ ਨਗਰ ਨਿਗਮ ਦੇ 250 ਵਾਰਡਾਂ ਵਿੱਚ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਇਸ ਦੌਰਾਨ ਹੀ ਨਤੀਜਿਆਂ ਤੋਂ ਉਤਸ਼ਾਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਦਿੱਲੀ ਪਹੁੰਚ ਗਏ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਨੂੰ ਮਿਲਣ ਪਹੁੰਚੇ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ 15 ਸਾਲਾਂ ਦੇ ਕਾਂਗਰਸ ਰਾਜ ਨੂੰ ਉਖਾੜ ਸੁੱਟਿਆ ਹੈ ਅਤੇ ਹੁਣ ਐਮਸੀਡੀ ਵਿੱਚ 15 ਸਾਲਾਂ ਦਾ ਭਾਜਪਾ ਦਾ ਰਾਜ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਦਿੱਲੀ ਦੇ ਲੋਕ ਨਫ਼ਰਤ ਦੀ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ, ਉਹ ਸਕੂਲਾਂ, ਹਸਪਤਾਲਾਂ, ਬਿਜਲੀ, ਸਫ਼ਾਈ ਅਤੇ ਬੁਨਿਆਦੀ ਢਾਂਚੇ ਲਈ ਵੋਟ ਦਿੰਦੇ ਹਨ।


ਐੱਮਸੀਡੀ ਚੋਣਾਂ ਦੇ ਨਤੀਜੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਉਣ ਨਾਲ ‘ਆਪ’ ਦੇ ਦਫ਼ਤਰ ਵਿੱਚ ਜਸ਼ਨਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਿਆ ਹੈ। ਹਾਲਾਂਕਿ ਭਾਜਪਾ ਅਜੇ ਵੀ ਸਖਤ ਟੱਕਰ ਦਿੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਵੀ 10 ਸੀਟਾਂ ‘ਤੇ ਅੱਗੇ ਹੈ। ਹਾਲਾਂਕਿ ਹੁਣ ਤੱਕ ਕਾਂਗਰਸ ਸਿਰਫ 4-5 ਸੀਟਾਂ ‘ਤੇ ਹੀ ਅੱਗੇ ਸੀ। MCD ਦੀਆਂ 250 ਸੀਟਾਂ ‘ਤੇ 4 ਦਸੰਬਰ ਨੂੰ ਵੋਟਿੰਗ ਹੋਈ ਸੀ। ਇਨ੍ਹਾਂ ਚੋਣਾਂ ਵਿੱਚ 250 ਵਾਰਡਾਂ ਵਿੱਚ ਕੁੱਲ 1349 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਦਿੱਲੀ MCD ‘ਤੇ ਪਿਛਲੇ 15 ਸਾਲਾਂ ਤੋਂ ਭਾਜਪਾ ਦਾ ਕਬਜ਼ਾ ਹੈ।

error: Content is protected !!