ਤਾਲਿਬਾਨ ਨੇ ਪਾਕਿਸਤਾਨੀ ਫੌਜੀ ਨੰ ਮਾਰ ਕੇ ਟੰਗ ਦਿੱਤਾ ਦਰੱਖਤ ‘ਤੇ, ਕਿਹਾ ਜੇ ਕੋਈ ਆਇਆ ਜ਼ਨਾਜ਼ੇ ‘ਤੇ ਤਾਂ ਕਰਾਂਗੇ ਬੁਰਾ ਅੰਜਾਮ

ਤਾਲਿਬਾਨ ਨੇ ਪਾਕਿਸਤਾਨੀ ਫੌਜੀ ਨੰ ਮਾਰ ਕੇ ਟੰਗ ਦਿੱਤਾ ਦਰੱਖਤ ‘ਤੇ, ਲਿਖਿਆ ਜੇ ਕੋਈ ਆਇਆ ਜ਼ਨਾਜ਼ੇ ‘ਤੇ ਤਾਂ ਕਰਾਂਗੇ ਬੁਰਾ ਅੰਜਾਮ


ਕਰਾਚੀ (ਵੀਓਪੀ ਬਿਊਰੋ) ਪਾਕਿਸਤਾਨੀ ਤੇ ਅਫਗਾਨਿਸਤਾਨ ਦੀਆਂ ਸੋਸ਼ਲ ਮੀਡੀਆ ਖਬਰਾਂ ਤੋਂ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਵਿੱਚ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ ਇਲਾਕੇ ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਇੱਕ ਪਾਕਿਸਤਾਨੀ ਫੌਜੀ ਨੂੰ ਮਾਰ ਕੇ ਉਸ ਦੀ ਲਾਸ਼ ਨੂੰ ਦਰੱਖਤ ਨਾਲ ਲਟਕਾ ਦਿੱਤਾ ਗਿਆ। ਇੰਨਾਂ ਹੀ ਨਹੀਂ ਇਸ ਦੇ ਨਾਲ ਹੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਇਕ ਧਮਕੀ ਭਰਿਆ ਪੱਤਰ ਲਿਖਿਆ ਕਿ ਜੇਕਰ ਕੋਈ ਵੀ ਮ੍ਰਿਤਕ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਇਆ ਤਾਂ ਇਸ ਦਾ ਨਤੀਜਾ ਮਾੜਾ ਹੋਵੇਗਾ। ਮਾਰੇ ਗਏ ਪਾਕਿਸਤਾਨੀ ਫੌਜੀ ਦਾ ਨਾਂ ਰਹਿਮਾਨ ਜ਼ਮਾਨ ਦੱਸਿਆ ਗਿਆ ਹੈ।


ਇਸ ਘਟਨਾ ਸਬੰਧੀ ਅਫਗਾਨ ਪੱਤਰਕਾਰ ਸੁਹੈਬ ਜ਼ੁਬੇਰੀ ਨੇ ਸੋਸ਼ਲ ਮੀਡੀਆ ‘ਤੇ ਤਾਲਿਬਾਨ ਦੀ ਬੇਰਹਿਮੀ ਦੀ ਜਾਣਕਾਰੀ ਦਿੱਤੀ ਹੈ। ਇਸ ਬਾਰੇ ਕੁਝ ਹੋਰ ਲੋਕਾਂ ਨੇ ਵੀ ਸੋਸ਼ਲ ਮੀਡੀਆ ‘ਤੇ ਹੀ ਜਾਣਕਾਰੀ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਬੰਧ ‘ਚ ਹੁਣ ਤੱਕ ਪਾਕਿਸਤਾਨੀ ਫੌਜ ਜਾਂ ਸਰਕਾਰ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।


ਸੁਹੈਬ ਮੁਤਾਬਕ ਸਿਪਾਹੀ ਰਹਿਮਾਨ ਦਾ ਸਿਰ ਕਲਮ ਕਰਨ ਦੀ ਘਟਨਾ ਬੰਨੂ ਜ਼ਿਲ੍ਹੇ ਦੇ ਜਾਨੀਖੇਲ ਇਲਾਕੇ ਵਿੱਚ ਵਾਪਰੀ। ਉਸ ਦਾ ਸਿਰ ਬਾਅਦ ਵਿੱਚ ਬਾਜ਼ਾਰ ਵਿੱਚ ਇੱਕ ਦਰੱਖਤ ਨਾਲ ਲਟਕਾਇਆ ਗਿਆ ਸੀ। ਲਾਸ਼ ਦੇ ਨਾਲ ਸਥਾਨਕ ਪਸ਼ਤੋ ਭਾਸ਼ਾ ਵਿੱਚ ਲਿਖਿਆ ਇੱਕ ਪੱਤਰ ਸੀ। ਇਹ ਲਿਖਿਆ ਗਿਆ ਸੀ ਕਿ ਕੋਈ ਵੀ ਸ਼ਹੀਦ ਸੈਨਿਕ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ। ਨਹੀਂ ਤਾਂ ਨਤੀਜਾ ਮਾੜਾ ਹੋਵੇਗਾ।

error: Content is protected !!