Trade Expo ; ਅੰਮ੍ਰਿਤਸਰ ‘ਚ 6 ਦੇਸ਼ਾਂ ਦੇ 450 ਕਾਰੋਬਾਰੀਆਂ ਨਾਲ ਮੁੱਖ ਮੰਤਰੀ ਮਾਨ ਕਰਨਗੇ ਪੰਜਾਬ ਦਾ ਗ੍ਰਾਫ ਉੱਚਾ, ਨੌਜਵਾਨਾਂ ਲਈ ਸੁਨਿਹਰੀ ਮੌਕਾ

Trade Expo ; ਅੰਮ੍ਰਿਤਸਰ ‘ਚ 6 ਦੇਸ਼ਾਂ ਦੇ 450 ਕਾਰੋਬਾਰੀਆਂ ਨਾਲ ਮੁੱਖ ਮੰਤਰੀ ਮਾਨ ਕਰਨਗੇ ਪੰਜਾਬ ਦਾ ਗ੍ਰਾਫ ਉੱਚਾ, ਨੌਜਵਾਨਾਂ ਲਈ ਸੁਨਿਹਰੀ ਮੌਕਾ


ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਦੇ ਅੰਮ੍ਰਿਤਸਰ ਵਿੱਚ ਵੀਰਵਾਰ ਤੋਂ 16ਵਾਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਸ਼ੁਰੂ ਹੋ ਰਿਹਾ ਹੈ। ਇਸ ਐਕਸਪੋ ਦਾ ਆਯੋਜਨ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਅਤੇ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਇਸ ਵਾਰ 16ਵੇਂ ਐਕਸਪੋ ਵਿੱਚ ਦੇਸ਼-ਵਿਦੇਸ਼ ਦੇ ਕਈ ਰਾਜਾਂ ਤੋਂ 450 ਦੇ ਕਰੀਬ ਕਾਰੋਬਾਰੀ ਪਹੁੰਚ ਰਹੇ ਹਨ। ਸਥਾਨਕ ਐਨ.ਜੀ.ਓਜ਼ ਦੇ ਬੱਚਿਆਂ ਨੂੰ ਵੀ ਐਕਸਪੋ ਵਿੱਚ ਲਿਆਂਦਾ ਜਾਵੇਗਾ।


12 ਦਸੰਬਰ ਤੱਕ ਚੱਲਣ ਵਾਲੇ ਇਸ 16ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਹਨ। ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਵਿੱਚ ਅਫਗਾਨਿਸਤਾਨ, ਮਿਸਰ, ਈਰਾਨ, ਥਾਈਲੈਂਡ, ਤੁਰਕੀ ਅਤੇ ਪਾਕਿਸਤਾਨ ਸਮੇਤ ਛੇ ਦੇਸ਼ਾਂ ਦੇ ਕਾਰੋਬਾਰੀ ਹਿੱਸਾ ਲੈਣਗੇ। ਇਸ ਐਕਸਪੋ ਵਿੱਚ ਪਾਕਿਸਤਾਨ ਨੂੰ ਸ਼ਾਮਲ ਕਰਕੇ ਇੱਕ ਵਾਰ ਫਿਰ ਰਿਸ਼ਤਿਆਂ ਵਿੱਚ ਮਿਠਾਸ ਪਾਉਣ ਦਾ ਕੰਮ ਕੀਤਾ ਜਾਵੇਗਾ। ਪਾਕਿਸਤਾਨ ਕਰੀਬ ਪੰਜ ਸਾਲ ਬਾਅਦ ਇਸ ਐਕਸਪੋ ਵਿੱਚ ਹਿੱਸਾ ਲੈਣ ਜਾ ਰਿਹਾ ਹੈ।


ਪਿਟੈਕਸ ਦੀ ਸ਼ੁਰੂਆਤ ਦਾ ਰਸਮੀ ਐਲਾਨ ਕਰਦਿਆਂ ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਅੰਮ੍ਰਿਤਸਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਲੋਕ ਪਿਟੈਕਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਜਿੱਥੇ ਉਨ੍ਹਾਂ ਨੂੰ ਇੱਕ ਛੱਤ ਹੇਠ ਵੱਖ-ਵੱਖ ਉਤਪਾਦ ਮਿਲਣਗੇ ਅਤੇ ਉਦਯੋਗ ਦੇ ਖੇਤਰ ਵਿੱਚ ਅੰਮ੍ਰਿਤਸਰ ਦਾ ਗ੍ਰਾਫ ਵੀ ਉੱਚਾ ਹੋਵੇਗਾ। ਪੰਜਾਬ ਸਰਕਾਰ ਪਿਛਲੇ 15 ਸਾਲਾਂ ਤੋਂ ਇਸ ਸਮਾਗਮ ਦਾ ਆਯੋਜਨ ਕਰਦੀ ਆ ਰਹੀ ਹੈ, ਇਸ ਵਾਰ 16ਵੇਂ ਐਕਸਪੋ ਦੀ ਮੇਜ਼ਬਾਨੀ ਲਈ ਸਰਕਾਰ ਨੇ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਹਨ।

ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਪਿਛਲੇ 15 ਸਾਲਾਂ ਦੌਰਾਨ ਪੇਟੈਕਸ ਨੇ ਪੰਜਾਬ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਵੱਖਰੀ ਪਛਾਣ ਬਣਾਈ ਹੈ।ਪੰਜਾਬ ਨੂੰ ਉਦਯੋਗਿਕ ਖੇਤਰ ਵਿੱਚ ਇਸ ਐਕਸਪੋ ਤੋਂ ਕਾਫੀ ਲਾਭ ਹੋਣ ਦੀ ਉਮੀਦ ਹੈ। ਇਸ ਨਾਲ ਪੰਜਾਬ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਸੂਬੇ ਵਿੱਚ ਪੰਜਾਬ ਦਾ ਗ੍ਰਾਫ਼ ਉੱਚਾ ਹੋਵੇਗਾ। ਇਸ ਦੇ ਨਾਲ ਹੀ ਪੰਜਾਬ ਵਿਦੇਸ਼ਾਂ ਵਿੱਚ ਵੀ ਨਵੀਂ ਪਛਾਣ ਕਾਇਮ ਕਰੇਗਾ।

error: Content is protected !!