Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
December
8
ਦਿੱਲੀ ਨਗਰ ਨਿਗਮ ਚੋਣਾਂ ਵਿਚ ਪੰਜਾਬੀ ਨਾਲ ਕੀਤੇ ਗਏ ਵਿਤਕਰੇ ਵਿਰੁੱਧ ਜਾਰੀ ਹੋਇਆ ਨੋਟਿਸ
Latest News
National
Punjab
ਦਿੱਲੀ ਨਗਰ ਨਿਗਮ ਚੋਣਾਂ ਵਿਚ ਪੰਜਾਬੀ ਨਾਲ ਕੀਤੇ ਗਏ ਵਿਤਕਰੇ ਵਿਰੁੱਧ ਜਾਰੀ ਹੋਇਆ ਨੋਟਿਸ
December 8, 2022
editor
ਦਿੱਲੀ ਨਗਰ ਨਿਗਮ ਚੋਣਾਂ ਵਿਚ ਪੰਜਾਬੀ ਨਾਲ ਕੀਤੇ ਗਏ ਵਿਤਕਰੇ ਵਿਰੁੱਧ ਜਾਰੀ ਹੋਇਆ ਨੋਟਿਸ
ਘੱਟ ਗਿਣਤੀ ਕਮਿਸ਼ਨ ਨੇ ਮਾਮਲੇ ਵਿਚ ਸ਼ੁਰੂ ਕੀਤੀ ਬਣਦੀ ਕਾਰਵਾਈ
ਨਵੀਂ ਦਿੱਲੀ 8 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਵਿਖੇ ਹੋਈਆਂ ਨਗਰ ਨਿਗਮ ਚੋਣਾਂ ਵਿਚ ਸਿੱਖਾਂ ਦੀ ਮਾਂ ਬੋਲੀ ਅਤੇ ਦਿੱਲੀ ਅੰਦਰ ਦੂਜਾ ਦਰਜ਼ਾ ਪ੍ਰਾਪਤ ਪੰਜਾਬੀ ਭਾਸ਼ਾ ਨਾਲ ਕੀਤੇ ਗਏ ਵਿਤਕਰੇ ਖਿਲਾਫ ਘੱਟ ਗਿਣਤੀ ਕਮਿਸ਼ਨ ਵਲੋਂ ਮਾਮਲੇ ਵਿਚ ਧਿਆਨ ਲੈਂਦਿਆਂ ਨੋਟਿਸ ਜਾਰੀ ਕਰ ਦਿੱਤਾ ਹੈ । ਜਿਕਰਯੋਗ ਹੈ ਕਿ ਇਹ ਮਾਮਲਾ ਸਰਨਾ ਪਾਰਟੀ ਵਲੋਂ ਜਿੱਤੇ ਹੋਏ ਦਿੱਲੀ ਗੁਰਦੁਆਰਾ ਕਮੇਟੀ ਦੇ ਨੌਜੁਆਨ ਮੈਂਬਰ ਇੰਦਰਪ੍ਰੀਤ ਸਿੰਘ ਮੌਂਟੀ ਨੇ ਘੱਟ ਗਿਣਤੀ ਕਮਿਸ਼ਨ ਨੂੰ ਪੱਤਰ ਲਿਖ ਕੇ ਆਪਣੀ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਦਿੱਲੀ ਵਿਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਅੰਦਰ ਬੈਲੇਂਟ ਪੇਪਰਾਂ ਤੇ ਪੰਜਾਬੀ ਭਾਸ਼ਾ ਜੋ ਕਿ ਦਿੱਲੀ ਦੀ ਦੂਜੀ ਮਾਨਤਾ ਪ੍ਰਾਪਤ ਭਾਸ਼ਾ ਹੈ, ਦੀ ਵਰਤੋਂ ਨਾ ਕਰਕੇ ਵਿਤਕਰਾ ਕੀਤਾ ਗਿਆ ਹੈ । ਜਿਸ ਤੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਏ ਪੀ ਐਸ ਬਿੰਦਰਾ ਅਤੇ ਹੋਰ ਮੈਂਬਰਾਂ ਨੇ ਘੱਟ ਗਿਣਤੀ ਕਮਿਸ਼ਨ ਦੀ ਧਾਰਾ 10(ਐਚ) ਅੱਧੀਨ ਨੋਟਿਸ ਜਾਰੀ ਕਰਕੇ ਚੋਣ ਡਾਇਰੈਕਟਰ (ਕਾਨੂੰਨ) ਅਤੇ ਰਾਜ ਚੋਣ ਕਮਿਸ਼ਨ ਨੂੰ ਇਸ ਮਾਮਲੇ ਵਿਚ ਕੀਤੀ ਗਈ ਕੁਤਾਹੀ ਦਾ ਜੁਆਬ 23 ਦਸੰਬਰ ਜਾ ਓਸ ਤੋਂ ਪਹਿਲਾਂ ਦੇਣ ਲਈ ਕਿਹਾ ਹੈ ।
ਬਿੰਦਰਾ ਜੀ ਨਾਲ ਕੀਤੀ ਗੱਲਬਾਤ ਮੁਤਾਬਿਕ ਉਨ੍ਹਾਂ ਕਿਹਾ ਕਿ ਪੰਜਾਬੀ ਨਾਲ ਕੀਤਾ ਗਿਆ ਵਿਤਕਰਾ ਨਾ ਸਹਿਣਯੋਗ ਹੈ ਜ਼ੇਕਰ ਉਨ੍ਹਾਂ ਵਲੋਂ ਦਿੱਤੇ ਗਏ ਸਮੇਂ ਤਕ ਜੁਆਬ ਨਹੀਂ ਆਂਦਾ ਤਾਂ ਅਸੀ ਇਸ ਮਾਮਲੇ ਵਿਚ ਬਣਦੀ ਕਾਰਵਾਈ ਕਰਾਂਗੇ ਜਿਸ ਨਾਲ ਦਿੱਲੀ ਅੰਦਰ ਅਗਾਂਹ ਹੋਣ ਵਾਲੀਆਂ ਚੋਣਾਂ ਵਿਚ ਪੰਜਾਬੀ ਭਾਸ਼ਾ ਨਾਲ ਕਿਸੇ ਵੀਂ ਤਰ੍ਹਾਂ ਦਾ ਵਿਤਕਰਾ ਨਾ ਹੋ ਸਕੇ । ਦਿੱਲੀ ਗੁਰਦਵਾਰਾ ਕਮੇਟੀ ਮੈਂਬਰ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਬਿੰਦਰਾ ਜੀ ਦੇ ਅਤਿ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮਾਮਲੇ ਵਿਚ ਆਪਣੀ ਦਿਲਚਸਪੀ ਜ਼ਾਹਿਰ ਕਰਦਿਆਂ ਤੁਰੰਤ ਕਾਰਵਾਈ ਕਰਣੀ ਸ਼ੁਰੂ ਕਰ ਦਿੱਤੀ ਹੈ ।
Post navigation
ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ ਵਿੱਚ ਲੜਕੀਆਂ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਅਤੇ ਲੜਕਿਆਂ ਵਿੱਚ ਬਾਬਾ ਸ਼ੇਰ ਸ਼ਾਹਵਾਲੀ ਹਾਕੀ ਅਕੈਡਮੀ ਰਹੇ ਜੇਤੂ
ਮੋਦੀ-ਸ਼ਾਹ ਵਾਲੇ ਰਾਜ ਪ੍ਰਬੰਧ ਤੋਂ ਲੋਕ ਖਫ਼ਾ, ਪ੍ਰਮਾਣ, ਦਿੱਲੀ ਅਤੇ ਹਿਮਾਚਲ ਵਿਚ ਹੋਈ ਉਨ੍ਹਾਂ ਦੀ ਹਾਰ : ਮਾਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us