ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਵਿੱਚ ਐਥਲੈਟਿਕ ਮੀਟ ਦਾ ਸ਼ੁੱਭ-ਆਰੰਭ ਸੀ.ਬੀ.ਐੱਸ.ਈ. ਰੀਜ਼ਨਲ ਅਫਸਰ ਡਾਕਟਰ ਸ਼ਵੇਤਾ ਅਰੋੜਾ ਦੇ ਹੱਥੋਂ ਹੋਇਆ

ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਵਿੱਚ ਐਥਲੈਟਿਕ ਮੀਟ ਦਾ ਸ਼ੁੱਭ-ਆਰੰਭ ਸੀ.ਬੀ.ਐੱਸ.ਈ. ਰੀਜ਼ਨਲ ਅਫਸਰ ਡਾਕਟਰ ਸ਼ਵੇਤਾ ਅਰੋੜਾ ਦੇ ਹੱਥੋਂ ਹੋਇਆ

ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਕੈੰਪਸ ਵਿੱਚ ਸੀ.ਬੀ.ਐੱਸ.ਈ. ਕਲੱਸਟਰ ਐਥਲੈਟਿਕ ਮੀਟ 2022 ਦਾ ਸ਼ੁੱਭ-ਆਰੰਭ ਅੱਜ ਚੰਡੀਗੜ੍ਹ ਦੀ ਰੀਜ਼ਨਲ ਅਫਸਰ ਡਾਕਟਰ ਸ਼ਵੇਤਾ ਅਰੋੜਾ ਦੇ ਹੱਥੋਂ ਹੋਇਆ। ਮੁੱਖ ਮਹਿਮਾਨ ਦਾ ਸਵਾਗਤ ਮੈਨੇਜਮੇਂਟ ਦੇ ਸਾਰੇ ਮੈਂਬਰਾਂ ਨੇ ਕੀਤਾ।ਇਸ ਮੌਕੇ ‘ਤੇ ਡਾਕਟਰ ਰਸ਼ਿਮ ਵਿੱਜ ਨੇ (ਸਿਟੀ ਕੋਆਰਡੀਨੇਟਰ) ਦੀ ਭੂਮਿਕਾ ਨਿਭਾਈ। ਸਭ ਤੋਂ ਪਹਿਲਾਂ ਮੁੱਖ ਮਹਿਮਾਨ ਨੇ ਝੰਡਾ ਲਹਿਰਾਇਆ।ਐਥਲੈਟਿਕ ਮੀਟ 2022 ਵਿੱਚ ਅੱਜ ਹੋਣ ਵਾਲੇ ਮਾਰਚ-ਪਾਸਟ ਵਿੱਚ ਵੱਖ-ਵੱਖ ਪ੍ਰਾਂਤਾਂ ਤੋਂ ਲਗਭਗ 67 ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਉਪਰੰਤ ਖਿਡਾਰੀਆਂ ਨੂੰ ਸਹੁੰ ਚੁਕਾਈ ਗਈ ਹੈ ਕਿ ਉਹ ਪੂਰੀ ਨਿਸ਼ਠਾ ਅਤੇ ਮਿਹਨਤ ਨਾਲ ਸੀ.ਬੀ.ਐੱਸ.ਈ. ਦੁਆਰਾ ਆਯੋਜਿਤ ਐਥਲੈਟਿਕ ਮੀਟ ਵਿੱਚ ਭਾਗ ਲੈਣਗੇ। ਬਾਅਦ ਵਿੱਚ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਹਰੇਕ ਗੀਤ ਰਾਹੀਂ ਬੱਚਿਆਂ ਨੂੰ ਮੋਟੀਵੇਸ਼ਨ ਦਿੱਤੀ ਗਈ।

ਮੁੱਖ ਮਹਿਮਾਨ ਡਾ. ਸ਼ਵੇਤਾ ਅਰੋੜਾ ਅਤੇ ਗੈਸਟ ਆਫ ਆਨਰ ਡਾ. ਰਸ਼ਮੀ ਵਿੱਜ ਦੁਆਰਾ ਹਵਾ ਵਿੱਚ ਰੰਗ-ਬਿਰੰਗੇ ਗੁਬਾਰੇ ਉਡਾ ਕੇ ਵਾਤਾਵਰਨ ਨੂੰ ਸੁੰਦਰ ਬਣਾ ਦਿੱਤਾ ਗਿਆ ਅਤੇ  ਸੀ.ਬੀ.ਐੱਸ.ਈ. ਕਲਸਟਰ XVIII ਐਥਲੈਟਿਕ ਮੀਟ 2022 ਨੂੰ ਅਰੰਭ ਕਰਨ ਦੀ ਘੋਸ਼ਣਾ ਕੀਤੀ ਗਈ। ਮੁੱਖ ਮਹਿਮਾਨ ਨੇ ਬੱਚਿਆਂ ਨੂੰ ਸ਼ੁੱਭਕਾਮਨਾਵਾਂ  ਦਿੱਤੀਆਂ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਸਿਰਫ਼ ਜਿੱਤਣ ਲਈ ਨਾ ਖੇਡਣ ਕਿਉਂਕਿ  ਖੇਡ ਵਿੱਚ ਸਿਰਫ ਜਿੱਤਣਾ ਹੀ ਜ਼ਰੂਰੀ ਨਹੀਂ ਹੈ । ਅੰਤ ਵਿੱਚ ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾ: ਅਨੂਪ ਬੌਰੀ ਅਤੇ ਸਿਟੀ ਕੋਆਰਡੀਨੇਟਰ ਡਾ: ਰਸ਼ਮੀ ਵਿੱਜ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ, ਫਿਰ ਐਗਜ਼ੀਕਿਊਟਿਵ ਡਾਇਰੈਕਟਰ ਸਕੂਲ ਸ਼੍ਰੀਮਤੀ ਸ਼ੈਲੀ ਬੌਰੀ ਅਤੇ ਐਗਜ਼ੀਕਿਊਟਿਵ ਡਾਇਰੈਕਟਰ ਕਾਲਜ ਸ਼੍ਰੀਮਤੀ ਅਰਾਧਨਾ ਬੌਰੀ ਨੇ ਗੈਸਟ ਆਫ ਆਨਰ ਡਾ: ਰਸ਼ਮੀ ਵਿੱਜ ਨੂੰ ਯਾਦਗਾਰੀ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸੀ.ਬੀ.ਐੱਸ.ਈ.ਕਲੱਸਟਰ XVIII ਐਥਲੈਟਿਕ ਮੀਟ 2022 ਦਾ ਆਯੋਜਨ 9 ਦਸੰਬਰ ਤੋਂ 12 ਦਸੰਬਰ ਤੱਕ ਕੀਤਾ ਗਿਆ ਹੈ। ਪਹਿਲੇ ਦਿਨ ਖਿਡਾਰੀਆਂ ਨੇ ਸ਼ਾਟ ਪੁਟ ਅਤੇ ਲੰਬੀ ਛਾਲ ਦੇ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ।

error: Content is protected !!