ਨਕੋਦਰ ਤੋਂ ਬਾਅਦ ਹੁਣ ਫਗਵਾੜਾ ਵਿੱਚ ਗੈਂਗਸਟਰਾਂ ਨੇ ਵਿਅਕਤੀ ਨੂੰ ਮਾਰੀ ਗੋਲ਼ੀ, ਕੇਸ ਵਾਪਸ ਲੈਣ ਲਈ ਦੇ ਰਹੇ ਸੀ ਧਮਕੀਆਂ, ਨਾ ਮੰਨਿਆ ਤਾਂ ਕਰ ਦਿੱਤਾ ਇਹ ਕਾਰਾ

ਨਕੋਦਰ ਤੋਂ ਬਾਅਦ ਹੁਣ ਫਗਵਾੜਾ ਵਿੱਚ ਗੈਂਗਸਟਰਾਂ ਨੇ ਵਿਅਕਤੀ ਨੂੰ ਮਾਰੀ ਗੋਲ਼ੀ, ਕੇਸ ਵਾਪਸ ਲੈਣ ਲਈ ਦੇ ਰਹੇ ਸੀ ਧਮਕੀਆਂ, ਨਾ ਮੰਨਿਆ ਤਾਂ ਕਰ ਦਿੱਤਾ ਇਹ ਕਾਰਾ


ਫਗਵਾੜਾ (ਵੀਓਪੀ ਬਿਊਰੋ) ਪੰਜਾਬ ਵਿੱਚ ਆਏ ਦਿਨ ਕਿਤੇ ਨਾ ਕਿਤੇ ਗੋਲ਼ੀ ਚੱਲਣੀ ਤਾਂ ਆਮ ਹੀ ਗੱਲ ਹੋ ਗਈ ਹੈ। ਬੀਤੇ ਦਿਨੀਂ ਜਿੱਥੇ ਜਲੰਧਰ ਜਿਲ੍ਹੇ ਦੇ ਹਲਕਾ ਨਕੋਦਰ ਵਿਖੇ ਗੈਂਗਸਟਰਾਂ ਨੇ ਇਕ ਕੱਪੜਾ ਵਪਾਰੀ ਨੂੰ ਸਿਰਫ ਇਸ ਲਈ ਗੋਲ਼ੀ ਮਾਰ ਦਿੱਤੀ ਸੀ ਕਿ ਉਹ ਉਹਨਾਂ ਨੂੰ ਫਿਰੌਤੀ ਦੀ ਰਕਮ ਨਹੀਂ ਦੇ ਰਿਹਾ ਸੀ ਅਤੇ ਇਸ ਦੌਰਾਨ ਉਸ ਦੀ ਸੁਰੱਖਿਆ ਵਿੱਚ ਲੱਗੇ ਮੁਲਾਜ਼ਮ ਦੀ ਵੀ ਮੌਤ ਹੋ ਗਈ ਸੀ। ਇਸੇ ਤਰਹਾਂ ਹੁਣ ਕਪੂਰਥਲਾ ਜਿਲ੍ਹੇ ਦੇ ਹਲਕਾ ਫਗਵਾੜਾ ਅਧੀਨ ਆਉਂਦੇ ਇਕ ਇਲਾਕੇ ਵਿੱਚ ਕੁਝ ਗੈਂਗਸਟਰਾਂ ਨੇ ਇਕ ਵਿਅਕਤੀ ਨੂੰ ਗੋਲ਼ੀ ਮਾਰ ਦਿੱਤੀ ਕਿਉਂਕਿ ਉਹਨਾਂ ਦਾ ਪਹਿਲਾਂ ਹੀ ਅਦਾਲਤ ਵਿੱਚ ਕੇਸ ਵਿਚਾਰ ਅਧੀਨ ਸੀ ਅਤੇ ਉਕਤ ਗੈਂਗਸਟਰ ਉਸ ਵਿਅਕਤੀ ਨੂੰ ਕੇਸ ਵਾਪਸ ਕਰਨ ਦੇ ਲਈ ਮਜਬੂਰ ਕਰ ਰਹੇ ਸਨ। ਜਦ ਉਹ ਨਾ ਮੰਨਿਆ ਤਾਂ ਬਦਮਾਸ਼ਾਂ ਨੇ ਉਸ ਉੱਪਰ ਗੋਲ਼ੀ ਚਲਾ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਹੈ।


ਜਾਣਕਾਰੀ ਅਨੁਸਾਰ ਸਤਪਾਲ ਵਾਸੀ ਪਾਸ਼ਟਾ ਨੂੰ ਤਿੰਨ ਨੌਜਵਾਨਾਂ ਨੇ ਪਹਿਲਾਂ ਧਮਕੀ ਦਿੱਤੀ ਅਤੇ ਫਿਰ ਗੋਲੀ ਮਾਰ ਦਿੱਤੀ। ਗੋਲੀ ਉਸ ਵਿਅਕਤੀ ਦੇ ਹੱਥ ਵਿੱਚ ਲੱਗੀ। ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖ਼ਮੀ ਸਤਪਾਲ ਨੇ ਦੱਸਿਆ ਕਿ ਉਸ ਦਾ ਕੇਸ ਪਾਸ਼ਟਾ ਦੇ ਕੁਝ ਵਿਅਕਤੀਆਂ ਨਾਲ ਅਦਾਲਤ ਵਿੱਚ ਚੱਲ ਰਿਹਾ ਹੈ। ਅੱਜ ਸਵੇਰੇ ਕਿਸੇ ਨੇ ਫੋਨ ਕਰਕੇ ਉਸ ਨੂੰ ਲੱਕੜ ਦੇ ਉੱਚੇ ਕੋਲ ਬੁਲਾਇਆ। ਉਕਤ ਨੌਜਵਾਨ ਜੋ ਦੋ ਦੋਸਤਾਂ ਨਾਲ ਉਥੇ ਪਹੁੰਚਿਆ, ਉਸ ਨੂੰ ਕੇਸ ਵਾਪਸ ਲੈਣ ਦੀ ਧਮਕੀ ਦਿੱਤੀ। ਸਤਪਾਲ ਅਨੁਸਾਰ ਕੇਸ ਵਾਪਸ ਲੈਣ ਤੋਂ ਨਾਂਹ ਕਰਨ ’ਤੇ ਉਕਤ ਨੌਜਵਾਨਾਂ ਨੇ ਉਸ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਕਤ ਨੌਜਵਾਨਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਤਿੰਨੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।

error: Content is protected !!