ਗਮ ‘ਚ ਬਦਲੀ ਖੁਸ਼ੀ; ਪੁੱਤ ਦੇ ਵਿਆਹ ਦੇ ਵੰਡੇ ਜਾ ਰਹੇ ਸੀ ਕਾਰਡ, ਘਰ ਆਈ ਪਿਓ ਦੀ ਲਾਸ਼

ਗਮ ‘ਚ ਬਦਲੀ ਖੁਸ਼ੀ; ਪੁੱਤ ਦੇ ਵਿਆਹ ਦੇ ਵੰਡੇ ਜਾ ਰਹੇ ਸੀ ਕਾਰਡ, ਘਰ ਆਈ ਪਿਓ ਦੀ ਲਾਸ਼


ਪਠਾਨਕੋਟ (ਵੀਓਪੀ ਬਿਊਰੋ) 11 ਦਸੰਬਰ ਨੂੰ ਆਪਣੇ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਰੁਝੇ ਪਰਿਵਾਰ ਨੂੰ 3 ਦਿਨ ਪਹਿਲਾਂ ਹੀ ਅਜਿਹਾ ਸਦਮਾ ਲੱਗਾ ਕਿ ਸਾਰੀਆਂ ਖੁਸ਼ੀਆਂ ਗਮੀ ਵਿੱਚ ਬਦਲ ਗਈਆਂ। ਦਰਅਸਲ ਪਠਾਨਕੋਟ ਦੇ ਸ਼ਾਹਪੁਰਕੰਡੀ ਇਲਾਕੇ ਵਿੱਚ ਇਕ ਵਿਅਕਤੀ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ, ਉਸ ਦੇ ਲੜਕੇ ਦਾ ਵਿਆਹ 11 ਦਸੰਬਰ ਨੂੰ ਹੋਣਾ ਸੀ। ਮੌਤ ਦੀ ਖਬਰ ਦੇ ਨਾਲ ਹੀ ਘਰ ਚ ਸਥਰ ਵਿੱਛ ਗਏ। ਇਹ ਹਾਦਸਾ ਝਕੋਲਾੜੀ ਨੇੜੇ ਵਾਪਰਿਆ। ਮ੍ਰਿਤਕ ਰਣਜੀਤ ਸਾਗਰ ਡੈਮ ਪ੍ਰੋਜੈਕਟ ਟਾਊਨਸ਼ਿਪ ਬੋਰਡ ਵਿੱਚ ਮਿਸਤਰੀ ਦਾ ਕੰਮ ਕਰਦਾ ਸੀ। ਤਿੰਨ ਦਿਨਾਂ ਬਾਅਦ ਉਸ ਦੇ ਪੁੱਤਰ ਦਾ ਵਿਆਹ ਸੀ ਅਤੇ ਅਤੇ ਚਾਰ ਮਹੀਨਿਆਂ ਬਾਅਦ ਉਹ ਆਪਣੀ ਨੌਕਰੀ ਤੋਂ ਸੇਵਾਮੁਕਤ ਹੋ ਜਾ ਰਿਹਾ ਸੀ। ਉਸ ਦਾ ਬੇਟਾ ਵੀ ਬੁੱਧਵਾਰ ਰਾਤ ਨੂੰ ਦੁਬਈ ਤੋਂ ਘਰ ਪਰਤਿਆ ਸੀ।


ਜਾਣਕਾਰੀ ਮੁਤਾਬਕ ਮ੍ਰਿਤਕ ਸੁਰਜੀਤ ਸਿੰਘ ਕਿਸੇ ਕੰਮ ਲਈ ਘਰੋਂ ਨਿਕਲਿਆ ਸੀ ਕਿ ਝਕੋਲਹਾੜੀ ਕੋਲ ਰੇਲ ਗੱਡੀ ਦੀ ਲਪੇਟ ਵਿੱਚ ਆ ਗਿਆ। ਹਾਦਸੇ ‘ਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੁਰਜੀਤ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਪੂਰਾ ਪਰਿਵਾਰ ਸਦਮੇ ਵਿੱਚ ਹੈ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸੁਰਜੀਤ ਸਿੰਘ ਅਗਲੇ ਅਪ੍ਰੈਲ 2023 ਨੂੰ ਸਰਕਾਰੀ ਨੌਕਰੀ ਤੋਂ ਮੁਕਤ ਹੋਣ ਵਾਲਾ ਸੀ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਇਸ ਸਬੰਧੀ ਜਾਂਚ ਕਰ ਰਹੀ ਹੈ।

error: Content is protected !!