ਪਿੰਡ ਰੱਤਾ ਖੇੜਾ ਦੀ ਜੰਮਪਲ ਅਸੀਸਪ੍ਰੀਤ ਕੌਰ ਜਿੱਤਿਆ ਓਪਨ ਸਟੇਟ ਬੈਡਮਿੰਟਨ ਚੈਪੀਅਨਸ਼ਿਪ ਚ ਚਾਦੀ ਦਾ ਤਗਮਾ

ਪਿੰਡ ਰੱਤਾ ਖੇੜਾ ਦੀ ਜੰਮਪਲ ਅਸੀਸਪ੍ਰੀਤ ਕੌਰ ਜਿੱਤਿਆ ਓਪਨ ਸਟੇਟ ਬੈਡਮਿੰਟਨ ਚੈਪੀਅਨਸ਼ਿਪ ਚ ਚਾਦੀ ਦਾ ਤਗਮਾ

ਸਟੇਟ ਚੈਪਿਆਨਸ਼ਿਪ ਵਿਚੋਂ ਚਾਦੀ ਦਾ ਤਗਮਾ ਜਿੱਤਣ ਉਪਰੰਤ ਅਸੀਸਪ੍ਰੀਤ ਕੌਰ ਅਤੇ ਕੋਚ ਮੰਗਤ ਸ਼ਰਮਾ ਅਤੇ ਮਾਪਿਆਂ ਨਾਲ

-ਹੋਈ ਨੈਸ਼ਨਲ ਖੇਡਾਂ ਲਈ ਚੋਣ

ਫ਼ਿਰੋਜ਼ਪੁਰ ( ਜਤਿੰਦਰ ਪਿੰਕਲ )

ਪਿੰਡ ਰੱਤਾ ਖੇੜਾ ਦੇ ਵਾਸੀ ਸੰਧੂ ਪ੍ਰੀਵਾਰ ਦੀ ਲਾਡਲੀ ਧੀ ਅਸੀਸਪ੍ਰੀਤ ਕੌਰ ਵਲੋਂ ਪਟਿਆਲਾ ਵਿਖੇ ਬੀਤੇ ਦਿਨ ਹੋਈ ਓਪਨ ਸਟੇਟ ਬੈਡਮਿੰਟਨ ਚੈਪੀਅਨਸ਼ਿਪ ਚ ਚਾਦੀ ਦਾ ਤਗਮਾ ਜਿੱਤ ਕੇ ਮਾਪਿਆਂ , ਪਿੰਡ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ । ਇਸ ਪ੍ਰਾਪਤੀ ਕਾਰਣ ਅਸੀਸਪ੍ਰੀਤ ਕੌਰ ਦੀ ਉੜੀਸਾ ਵਿਖੇ ਹੋਣ ਵਾਲੀ ਨੈਸ਼ਨਲ ਚੈਪੀਅਨਸ਼ਿਪ ਲਈ ਚੋਣ ਵੀ ਹੋਈ ਹੈ । ਜਿਸ ਕਾਰਣ ਸੰਧੂ ਪ੍ਰੀਵਾਰ ਨੂੰ ਚੁਭੇਰੀਓ ਵਧਾਈਆ ਮਿਲ ਰਹੀਆਂ ਹਨ । ਸੰਧੂ ਪ੍ਰੀਵਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਤਾ ਅਮਰਿੰਦਰ ਸਿੰਘ ਹੈਪੀ ਸੰਧੂ ਅਤੇ ਰਮਨਦੀਪ ਕੌਰ ਦੀ ਲਾਡਲੀ ਧੀ ਅਸੀਸਪ੍ਰੀਤ ਕੌਰ ਦਾਸ ਐਡ ਬਰਾਊਨ ਸਕੂਲ ਫ਼ਿਰੋਜ਼ਪੁਰ ਸ਼ਹਿਰ ਦੀ ਵਿਦਿਆਰਥਣ ਹੈ ਜੋ ਲੁਧਿਆਣਾ ਵਿਖੇ ਪਹੁੰਚ ਬੈਡਮਿੰਟਨ ਦੇ ਨਾਮੀ ਕੋਚ ਮੰਗਤ ਸ਼ਰਮਾ ਕੋਲੋਂ ਖੇਡ ਦੇ ਗੁਰ ਸਿਖ ਰਹੀ ਹੈ । ਕੋਚ ਦੀ ਯੋਗ ਅਗਵਾਈ ਸਦਕਾ ਹੀ ਅਸੀਸਪ੍ਰੀਤ ਕੌਰ ਪਹਿਲਾਂ ਵੀ ਜ਼ਿਲ੍ਹਾ ਅਤੇ ਸੂਬਾ ਪੱਧਰ ਦੇ ਮੁਕਾਬਲਿਆਂ ਚ ਸ਼ਾਨਦਾਰ ਪ੍ਰਦਰਸ਼ਨ ਕਰ ਜਿੱਤਾਂ ਦਰਜ ਕਰ ਚੁਕੀ ਹੈ ਜਿਸ ਵਲੋਂ ਪਟਿਆਲਾ ਅੰਦਰ ਹੋਈ ਓਪਨ ਸਟੇਟ ਬੈਡਮਿੰਟਨ ਚੈਪਿਅਨਸ਼ਿਪ ਵਿੱਚ ਅੰਡਰ ਪੰਦਰਾਂ ਲੜਕੀਆਂ ਸਿੰਗਲ ਵਰਗ ਵਿੱਚ ਹੋਏ ਸਖਤ ਮੁਕਾਬਲਿਆਂ ਦੌਰਾਨ ਦੂਜਾ ਸਥਾਨ ਹਾਸਲ ਕਰਕੇ ਚਾਦੀ ਦਾ ਤਗਮਾ ਜਿੱਤਿਆ ਹੈ । ਕੋਚ ਮੰਗਤ ਸ਼ਰਮਾ ਨੇ ਦੱਸਿਆ ਕਿ ਅਸੀਸਪ੍ਰੀਤ ਕੌਰ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਉਸ ਦੀ ਸਬ ਜੂਨੀਅਰ ਨੈਸ਼ਨਲ ਮੁਕਾਬਲਿਆਂ ਲਈ ਚੋਣ ਹੋ ਗਈ ਹੈ ਜੋ 26 ਤੋਂ 30 ਦਸੰਬਰ 2022 ਤੱਕ ਭੁਵਨੇਸ਼ਵਰ ਉੜੀਸਾ ਵਿਖੇ ਹੋਣ ਜਾ ਰਹੀ ਪੰਜਾਬ ਟੀਮ ਵਿੱਚ ਅੰਡਰ ਪੰਦਰਾਂ ਲੜਕੀਆਂ ਸਿੰਗਲ ਵਰਗ ਵਿੱਚ ਖੇਡੇਗੀ ।

ਖੇਡ ਪ੍ਰਾਪਤੀ ਤੇ ਖੁਸ਼ੀ ਜਾਹਰ ਕਰਦਿਆਂ ਅਸੀਸਪ੍ਰੀਤ ਕੌਰ ਨੇ ਕਿਹਾ ਕਿ ਉਸ ਦੀ ਪ੍ਰਾਪਤੀ ਪਿੱਛੇ ਉਸ ਦੇ ਕੋਚ ਮੰਗਤ ਸ਼ਰਮਾ ਦੇ ਨਾਲ ਨਾਲ ਮਾਪਿਆ ਦਾ ਯੋਗਦਾਨ ਹੈ ਜੋ ਯੋਗ ਸਿਖਲਾਈ ਦਿਵਾਉਣ ਲਈ ਰੋਜ਼ਾਨਾ ਦੀ ਤਰ੍ਹਾਂ ਲੁਧਿਆਣਾ ਵਿਖੇ ਲੈ ਕੇ ਆਉਂਦੇ ਜਾਦੇ ਹਨ । ਉਸ ਨੇ ਦਾਅਵਾ ਕੀਤਾ ਕਿ ਉਹ ਨੈਸ਼ਨਲ ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੈਡਲ ਜਿੱਤ ਪੰਜਾਬ ਦਾ ਨਾਮ ਰੋਸ਼ਨ ਕਰੇਗੀ ।

error: Content is protected !!