ਚੀਨ ਦੀ ਭਾਰਤ ਨਾਲ ਮੁੱਠਭੇੜ ‘ਤੇ ਭਾਜਪਾ ਮੰਤਰੀ ਨੇ ਕਿਹਾ-ਇਹ ਡਰਪੋਕ ਨਹਿਰੂ ਦਾ ਨਹੀਂ, ਸ਼ੇਰਦਿਲ ਮੋਦੀ ਦਾ ਜ਼ਮਾਨਾ ਹੈ, ਲੋਕ ਕਹਿੰਦੇ ਅੰਗਰੇਜ਼ੀ ‘ਚ ਬੋਲੋ ਮੰਤਰੀ ਸਾਬ੍ਹ, ਚੀਨ ਨੂੰ ਹਿੰਦੀ ਨਹੀਂ ਆਉਂਦੀ

ਚੀਨ ਦੀ ਭਾਰਤ ਨਾਲ ਮੁੱਠਭੇੜ ‘ਤੇ ਭਾਜਪਾ ਮੰਤਰੀ ਨੇ ਕਿਹਾ-ਇਹ ਡਰਪੋਕ ਨਹਿਰੂ ਦਾ ਨਹੀਂ, ਸ਼ੇਰਦਿਲ ਮੋਦੀ ਦਾ ਜ਼ਮਾਨਾ ਹੈ, ਲੋਕ ਕਹਿੰਦੇ ਅੰਗਰੇਜ਼ੀ ‘ਚ ਬੋਲੋ ਮੰਤਰੀ ਸਾਬ੍ਹ, ਚੀਨ ਨੂੰ ਹਿੰਦੀ ਨਹੀਂ ਆਉਂਦੀ


ਹਰਿਆਣਾ (ਵੀਓਪੀ ਬਿਊਰੋ) ਬੀਤੇ ਦਿਨੀਂ ਚੀਨੀ ਸੈਨਿਕਾਂ ਵੱਲੋਂ ਭਾਰਤੀ ਸੈਨਿਕਾਂ ਦੇ ਨਾਲ ਹੱਥੋਪਾਈ ਕੀਤੀ ਗਈ ਅਤੇ ਇਸ ਦੌਰਾਨ ਦੋਵਾਂ ਦੇਸ਼ਾਂ ਦੇ ਕਈ ਸੈਨਿਕ ਜ਼ਖਮੀ ਵੀ ਹੋ ਗਏ। ਇਹ ਸਾਰੀ ਘਟਨਾ ਅਰੁਣਾਚਲ ਪ੍ਰਦੇਸ਼ ਦੇ ਬਾਰਡਰ ਉੱਪਰ ਵਾਪਰੀ ਅਤੇ ਇਸ ਦੌਰਾਨ ਲੋਕ ਸਭਾ ਵਿੱਚ ਮੰਤਰੀ ਰਾਜਨਾਥ ਸਿੰਘ ਨੇ ਵੀ ਕਿਹਾ ਕਿ ਭਾਰਤੀ ਸੈਨਿਕਾਂ ਨੇ ਚੀਨੀ ਸੈਨਿਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਇਸ ਸਾਰੇ ਮਾਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਵਿਦੇਸ਼ੀ ਦੇਸ਼ ਵੀ ਸਥਿਤੀ ਉੱਪਰ ਪੂਰੀ ਨਜ਼ਰ ਬਣਾਈ ਹੋਏ ਹਨ। ਇਸ ਦੌਰਾਨ ਹੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀ ਵਿਵਾਦਤ ਬਿਆਨ ਦੇ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਇਸ ਦੌਰਾਨ ਉਹਨਾਂ ਨੇ ਇਕ ਟਵੀਟ ਕਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਹ-ਵਾਹ ਕੀਤੀ ਹੈ ਪਰ ਇਸ ਦੌਰਾਨ ਹੀ ਉਹ ਟਰੋਲ ਵੀ ਹੋ ਰਹੇ ਹਨ।


ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਅਰੁਣਾਚਲ ਪ੍ਰਦੇਸ਼ ਵਿੱਚ ਚੀਨੀ ਸੈਨਿਕਾਂ ਦੀ ਸਰਹੱਦ ਪਾਰ ਤੋਂ ਘੁਸਪੈਠ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮੰਗਲਵਾਰ ਨੂੰ ਉਨ੍ਹਾਂ ਨੇ ਚੀਨੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਹ 1962 ਦੇ ਕਮਜ਼ੋਰ ਦਿਲ ਵਾਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਭਾਰਤ ਨਹੀਂ, ਸਗੋਂ 2022 ਦੇ ਸ਼ੇਰ-ਦਿਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਰਤ ਹੈ। ਉਨ੍ਹਾਂ ਨੇ ਟਵੀਟ ਕਰਕੇ ਕਾਂਗਰਸ ਅਤੇ ਚੀਨ ਦੋਵਾਂ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਤੋਂ ਪਹਿਲਾਂ ਵੀ ਗ੍ਰਹਿ ਮੰਤਰੀ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ। ਪਰ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਕਮਜ਼ੋਰ ਦਿਲ ਵਾਲੇ ਕਹਿਣ ਤੋਂ ਬਾਅਦ ਕਈ ਲੋਕ ਇਸ ਬਿਆਨ ਦਾ ਵਿਰੋਧ ਵੀ ਕਰ ਰਹੇ ਹਨ।

ਇਸ ਦੌਰਾਨ ਕਈ ਲੋਕਾਂ ਨੇ ਕਿਹਾ ਹੈ ਕਿ ਮੰਤਰੀ ਸਾਬ੍ਹ ਤੁਹਾਨੂੰ ਚੀਨੀ ਸੈਨਿਕਾਂ ਨੂੰ ਇਹ ਸਮਝਾਉਣ ਦੇ ਲਈ ਕਿ ਇਹ ਸ਼ੇਰਦਿਲ ਮੋਦੀ ਦੀ ਸਰਕਾਰ ਹੈ, ਆਪਣੀ ਗੱਲ ਹਿੰਦੀ ਦੀ ਥਾਂ ਅੰਗਰੇਜ਼ੀ ਵਿੱਚ ਲਿਖਣੀ ਚਾਹੀਦੀ ਸੀ।ਇਹ ਟਵੀਟ ਕਰ ਕੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਭਾਰਤ ਦੀ ਕਾਂਗਰਸ ਪਾਰਟੀ ਅਤੇ ਚੀਨ ਉੱਪਰ ਦੋ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਇਸ ਸਮੇਂ ਖੁਦ ਹੀ ਟਰੋਲ ਹੋ ਰਹੇ ਹਨ।

error: Content is protected !!