ਮੱਥਾ ਟੇਕਣ ਗਈ ਨਾਬਾਲਿਗਾ ਨੂੰ ਦੇਖ ਕੇ ਬਾਬੇ ਦੀ ਬਦਲ ਗਈ ਨਜ਼ਰ, ਕਹਿੰਦਾ – ਬੇਟੀ ਤੇਰੇ ‘ਤੇ ਭੂਤ ਦਾ ਸਾਇਆ ਹੈ, ਕਮਰੇ ‘ਚ ਲਿਜਾ ਕੇ ਕਰ ਦਿੱਤਾ ਪੂਠਾ ਕਾਰਾ

ਮੱਥਾ ਟੇਕਣ ਗਈ ਨਾਬਾਲਿਗਾ ਨੂੰ ਦੇਖ ਕੇ ਬਾਬੇ ਦੀ ਬਦਲ ਗਈ ਨਜ਼ਰ, ਕਹਿੰਦਾ – ਬੇਟੀ ਤੇਰੇ ‘ਤੇ ਭੂਤ ਦਾ ਸਾਇਆ ਹੈ, ਕਮਰੇ ‘ਚ ਲਿਜਾ ਕੇ ਕਰ ਦਿੱਤਾ ਪੂਠਾ ਕਾਰਾ

ਮੁਜ਼ੱਫਰਪੁਰ (ਵੀਓਪੀ ਬਿਊਰੋ) ਬਿਹਾਰ ਦੇ ਜਿਲ੍ਹਾ ਮੁਜ਼ੱਫਰਪੁਰ ਵਿਖੇ ਇਕ ਅਜਿਹਾ ਮਾਮਲੇ ਸਾਹਮਣੇ ਆਇਆ ਹੈ, ਜਿੱਥੇ ਇਕ ਪਾਖੰਡੀ ਬਾਬੇ ਨੇ ਆਪਣੇ ਡੇਰੇ ਉੱਪਰ ਮੱਥਾ ਟੇਕਣ ਆਈ ਇਕ ਨਾਬਾਲਿਗ ਲੜਕੀ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਲਿਆ ਅਤੇ ਕਿਹਾ ਕਿ ਬੇਟੀ ਤੇਰੇ ਉੱਪਰ ਭੂਤ-ਪਰੇਤ ਦੇ ਸਾਇਆ ਹੈ, ਇਸ ਲਈ ਇਸ ਦੇ ਹੱਲ ਲਈ ਇਕ ਹਵਨ ਕਰਨਾ ਪਵੇਗਾ। ਇੰਨਾ ਕਹਿਣ ਤੋਂ ਬਾਅਦ ਉਹ ਉਕਤ ਨਾਬਾਲਿਗਾ ਲੜਕੀ ਨੂੰ ਆਪਣੇ ਕਮਰੇ ਵਿੱਚ ਲੈ ਗਿਆ ਅਤੇ ਉਸ ਦੇ ਨਾਲ ਬਲਾਤਕਾਰ ਵਰਗੀ ਘਟਨਾ ਨੂੰ ਅੰਜਾਮ ਦਿੰਦਾ ਰਿਹਾ। ਇਸ ਤਰਹਾਂ ਉਸ ਨੇ ਇਕ-ਦੋ ਵਾਰ ਨਹੀਂ ਸਗੋਂ ਕਈ ਵਾਰ ਕੀਤਾ ਅਤੇ ਇਸ ਬਾਰੇ ਲੜਕੀ ਦੇ ਘਰ ਵਾਲਿਆਂ ਨੂੰ ਵੀ ਕਰੀਬ 4 ਮਹੀਨੇ ਬਾਅਦ ਲੱਗਾ ਜਦ ਸਾਰਿਆਂ ਸਾਹਮਣੇ ਭੇਦ ਖੁੱਲਿਆ ਕਿ ਲੜਕੀ ਦਾ ਗਰਭਵਤੀ ਹੈ।

ਜਾਣਕਾਰੀ ਮੁਤਾਬਕ ਇਕ ਨਾਬਾਲਿਗ ਲੜਕੀ ਨੇ ਦੱਸਿਆ ਕਿ ਬਾਬੇ ਨੇ ਇਸ ਨੂੰ ਕਿਹਾ ਕਿ ਤੇਰੇ ਅੰਦਰ ਭੂਤ ਹੈ ਅਤੇ ਫਿਰ ਉਸਨੇ ਉਸ ਦੇ ਹੱਥ ਵਿੱਚ ਫੁੱਲ ਰੱਖ ਦਿੱਤੇ ਅਤੇ ਮੰਤਰਾਂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਨੇ ਲੜਕੀ ਦੇ ਕੱਪੜੇ ਲਾਹ ਦਿੱਤੇ ਅਤੇ ਗੰਦੇ ਤਰੀਕੇ ਨਾਲ ਛੂਹਣ ਲੱਗ ਪਿਆ, ਇਸ ਦੌਰਾਨ ਉਸ ਉਸ ਨੂੰ ਚੁੰਮਦਾ ਹੋਇਆ ਅੱਖਾਂ ‘ਤੇ ਸੁਆਹ ਸੁੱਟ ਕੇ ਉਸ ਨਾਲ ਬਲਾਤਕਾਰ ਕਰਨ ਲੱਗਾ ਅਤੇ ਕਿਹਾ ਕਿ ਤੇਰੇ ਅੰਦਰ ਦਾ ਭੂਤ ਉਹ ਬਾਹਰ ਕੱਢ ਦੇਵੇਗਾ। ਪੀੜਤ ਨੇ ਮੰਗਲਵਾਰ ਨੂੰ ਔਰਈ ਥਾਣੇ ‘ਚ ਦੋਸ਼ੀ ਤਾਂਤਰਿਕ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ।

ਦੋਸ਼ੀ ਤਾਂਤਰਿਕ ਘਨਸ਼ਿਆਮਪੁਰ ਦਾ ਰਹਿਣ ਵਾਲਾ ਸੰਜੇ ਸ਼ਾਹ ਹੈ। ਉਹ ਅਕਸਰ ਪਿੰਡ ਵਿੱਚ ਭੀਖ ਮੰਗ ਕੇ ਖਾਂਦਾ ਸੀ। ਇਹ ਕੰਮ ਉਹ ਪਿਛਲੇ ਕਈ ਸਾਲਾਂ ਤੋਂ ਕਰ ਰਿਹਾ ਹੈ। ਫਿਲਹਾਲ ਦੋਸ਼ੀ ਫਰਾਰ ਹੈ, ਜਿਸ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਬਾਅਦ ‘ਚ ਜਦੋਂ ਪਿੰਡ ਦੇ ਲੋਕਾਂ ਨੂੰ ਮਾਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਇਨਕਾਰ ਕਰ ਦਿੱਤਾ। ਮਾਮਲਾ ਪੰਚਾਇਤ ਵਿੱਚ ਹੀ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ਨੂੰ ਲੈ ਕੇ ਇੱਕ ਮਹੀਨਾ ਪੰਚਾਇਤ ਹੋਈ ਪਰ ਮੁਲਜ਼ਮਾਂ ਦੇ ਨਾ ਆਉਣ ਕਾਰਨ ਕੇਸ ਦਾ ਨਿਪਟਾਰਾ ਨਹੀਂ ਹੋ ਸਕਿਆ। ਜਿਸ ਤੋਂ ਬਾਅਦ ਪੀੜਤਾ ਨੇ ਮੰਗਲਵਾਰ ਨੂੰ ਥਾਣੇ ‘ਚ ਐੱਫ.ਆਈ.ਆਰ ਦਰਜ ਕਰਵਾਉਣ ਲਈ ਦਰਖਾਸਤ ਦਿੱਤੀ ਹੈ।

error: Content is protected !!