ਚੋਰ ਨੂੰ ਫੜ ਕੇ ਪੁਲਿਸ ਚੌਕੀ ਲਿਆਇਆ ਡਰਾਈਵਰ ਵੀ ਪੁਲਿਸ ਨੇ ਕਰ ਲਿਆ ਗ੍ਰਿਫਤਾਰ, ਵੀਡੀਓ ਵਾਇਰਲ ਹੋਣ ਪਿੱਛੋਂ ਪੁਲਿਸ ਨੇ ਲਿਆ ਐਕਸ਼ਨ

ਚੋਰ ਨੂੰ ਫੜ ਕੇ ਪੁਲਿਸ ਚੌਕੀ ਲਿਆਇਆ ਡਰਾਈਵਰ ਵੀ ਪੁਲਿਸ ਨੇ ਕਰ ਲਿਆ ਗ੍ਰਿਫਤਾਰ, ਵੀਡੀਓ ਵਾਇਰਲ ਹੋਣ ਪਿੱਛੋਂ ਪੁਲਿਸ ਨੇ ਲਿਆ ਐਕਸ਼ਨ


ਮੁਕਤਸਰ (ਵੀਓਪੀ ਬਿਊਰੋ) ਬੀਤੇ ਦਿਨੀਂ ਇਕ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ ਵਿੱਚ ਝੋਨੇ ਦੀ ਬੋਰੀ ਚੋਰੀ ਕਰਦੇ ਫੜੇ ਗਏ ਨੌਜਵਾਨ ਨੂੰ ਟਰੱਕ ਡਰਾਈਵਰ ਨੇ ਆਪਣੇਟਰੱਕ ਦੇ ਅੱਗੇ ਬੰਨ੍ਹ ਕੇ ਪੁਲਿਸ ਚੌਕੀ ਸ਼ਿਕਾਇਤ ਦੇਣ ਆਇਆ ਸੀ। ਇਹ ਵੀਡੀਓ ਕਾਫੀ ਵਾਇਰਲ ਹੋਈ ਅਤੇ ਮਾਮਲਾ ਭੱਖਦਾ ਦੇਖ ਕੇ ਹੁਣ ਪੁਲਿਸ ਨੇ ਚੋਰ ਦੇ ਨਾਲ-ਨਾਲ ਟਰੱਕ ਚਾਲਕ ਦੇ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਹੈ। ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਕਤ ਘਟਨਾ ਤੋਂ ਬਾਅਦ ਤੋਂ ਹੀ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਸੀ।


ਟਰੱਕ ਡਰਾਈਵਰ ਜ਼ੈਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਜਲਾਲਾਬਾਦ ਰੋਡ ’ਤੇ ਸਥਿਤ ਮਾਰਕਫੈੱਡ ਦੇ ਗੋਦਾਮ ਤੋਂ ਪਿੰਡ ਬੋਦੀਵਾਲਾ ਵੱਲ ਝੋਨੇ ਦੀਆਂ ਬੋਰੀਆਂ ਲੈ ਕੇ ਜਾ ਰਿਹਾ ਸੀ। ਜਦੋਂ ਉਹ ਟਰੱਕ ਲੈ ਕੇ ਬੱਲਮਗੜ੍ਹ ਰੋਡ ’ਤੇ ਰੰਗ ਬੁੱਲਾ ਕੰਡੇ ਦੇ ਕਿਨਾਰੇ ਪੁੱਜਿਆ ਤਾਂ ਟਰੱਕ ਦੇ ਪਿੱਛੇ ਮੋਟਰਸਾਈਕਲ ’ਤੇ ਦੋ ਨੌਜਵਾਨ ਆ ਗਏ। ਇਕ ਨੇ ਟਰੱਕ ‘ਤੇ ਚੜ੍ਹ ਕੇ ਝੋਨੇ ਦੀ ਭਰੀ ਬੋਰੀ ਲਾਹ ਲਈ। ਜਦਕਿ ਉਸਦਾ ਸਾਥੀ ਟਰੱਕ ਦੇ ਪਿੱਛੇ ਖੜ੍ਹਾ ਸੀ। ਜਦੋਂ ਦੋਵੇਂ ਮੋਟਰ ਸਾਈਕਲ ’ਤੇ ਬੋਰੀ ਰੱਖਣ ਲੱਗੇ ਤਾਂ ਆਸਪਾਸ ਖੜ੍ਹੇ ਲੋਕਾਂ ਨੇ ਰੌਲਾ ਪਾ ਦਿੱਤਾ। ਇਸ ਤੋਂ ਬਾਅਦ ਉਸ ਨੇ ਇਕ ਨੌਜਵਾਨ ਨੂੰ ਬੋਰੀ ਸਮੇਤ ਫੜ ਲਿਆ। ਜਦਕਿ ਦੂਜਾ ਫਰਾਰ ਹੋ ਗਿਆ। ਫੜੇ ਗਏ ਨੌਜਵਾਨ ਦੀ ਪਛਾਣ ਭੂਰਾ ਸਿੰਘ ਵਾਸੀ ਮੌੜ ਰੋਡ, ਮੁਕਤਸਰ ਵਜੋਂ ਹੋਈ ਹੈ। ਟਰੱਕ ਡਰਾਈਵਰ ਨੇ ਨੌਜਵਾਨ ਨੂੰ ਫੜ ਕੇ ਟਰੱਕ ਅੱਗੇ ਰੱਸੀ ਨਾਲ ਬੰਨ੍ਹ ਦਿੱਤਾ ਅਤੇ ਸੜਕਾਂ ‘ਤੇ ਘੁੰਮਦਾ ਰਿਹਾ। ਬਾਅਦ ਵਿੱਚ ਮਲੋਟ ਰੋਡ ’ਤੇ ਬੱਸ ਸਟੈਂਡ ਚੌਕੀ ਪੁਲਿਸ ਨੂੰ ਸੌਂਪ ਦਿੱਤਾ ਗਿਆ।


ਦੂਜੇ ਪਾਸੇ ਡੀਐਸਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਭੂਰਾ ਸਿੰਘ ਵਾਸੀ ਮੌੜ ਰੋਡ ਤੇ ਉਸ ਦੇ ਅਣਪਛਾਤੇ ਸਾਥੀ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕਰਕੇ ਭੂਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦੋਂਕਿ ਡਰਾਈਵਰ ਜੈਲ ਸਿੰਘ ਵਾਸੀ ਡੇਰਾ ਭਾਈ ਮਸਤਾਨ ਸਿੰਘ ਨਗਰ ਦੇ ਖ਼ਿਲਾਫ਼ ਵੀ ਟਰੱਕ ਅੱਗੇ ਬੰਨ੍ਹਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ।

error: Content is protected !!