ਪ੍ਰਾਈਵੇਟ ਬੱਸ ਆਪਰੇਟਰਾਂ ਦੀਆਂ ਬੱਸਾਂ ਹੁਣ ਨਹੀਂ ਦਾਖਲ ਹੋਣਗੀਆਂ ਚੰਡੀਗੜ੍ਹ ‘ਚ, ਟਰਾਂਸਪੋਰਟ ਮੰਤਰੀ ਨੇ ਆਖੀ ਇਹ ਗੱਲ

ਪ੍ਰਾਈਵੇਟ ਬੱਸ ਆਪਰੇਟਰਾਂ ਦੀਆਂ ਬੱਸਾਂ ਹੁਣ ਨਹੀਂ ਦਾਖਲ ਹੋਣਗੀਆਂ ਚੰਡੀਗੜ੍ਹ ‘ਚ, ਟਰਾਂਸਪੋਰਟ ਮੰਤਰੀ ਨੇ ਆਖੀ ਇਹ ਗੱਲ


ਚੰਡੀਗੜ੍ਹ (ਵੀਓਪੀ ਬਿਊਰੋ) ਮਾਨਯੋਗ ਪੰਜਾਬ ਸਰਕਾਰ ਨੇ ਰੋਡਵੇਜ਼ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਬਾਦਲ ਪਰਿਵਾਰ ਅਤੇ ਹੋਰ ਵੱਡੇ ਪ੍ਰਾਈਵੇਟ ਬੱਸ ਅਪਰੇਟਰਾਂ ਦੀਆਂ ਬੱਸਾਂ ਦੇ ਚੰਡੀਗੜ੍ਹ ਵਿੱਚ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਟਰਾਂਸਪੋਰਟ ਸਕੀਮ-2018 ਨੂੰ ਪੰਜਾਬ ਟਰਾਂਸਪੋਰਟ ਰਿਵਾਈਜ਼ਡ ਸਕੀਮ-2022 ਵਿੱਚ ਸੋਧਿਆ ਗਿਆ ਹੈ। ਹੁਣ ਸਿਰਫ਼ ਸੂਬਾ ਸਰਕਾਰ ਦੀਆਂ 100 ਫ਼ੀਸਦੀ ਹਿੱਸੇਦਾਰੀ ਵਾਲੀਆਂ ਬੱਸਾਂ ਹੀ ਇਸ ਦੀ ਧਾਰਾ-3 ਦੀ ਉਪ ਧਾਰਾ-ਬੀ ਤਹਿਤ ਚੰਡੀਗੜ੍ਹ ਵਿੱਚ ਦਾਖ਼ਲ ਹੋ ਸਕਣਗੀਆਂ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਅੰਤਰ-ਰਾਜੀ ਰੂਟਾਂ ‘ਤੇ 39 ਜਾਂ ਇਸ ਤੋਂ ਵੱਧ ਯਾਤਰੀਆਂ ਦੀ ਸਮਰੱਥਾ ਵਾਲੀਆਂ ਏਅਰ ਕੰਡੀਸ਼ਨਰ ਸਟੇਜ ਕੈਰੇਜ਼ ਬੱਸਾਂ ਸਿਰਫ ਸਟੇਟ ਟਰਾਂਸਪੋਰਟ ਅੰਡਰਟੇਕਿੰਗਜ਼ ਦੁਆਰਾ ਹਰੇਕ ਸ਼੍ਰੇਣੀ ਵਿੱਚ ਆਪਣੇ ਪੂਰੇ ਹਿੱਸੇ ਨਾਲ ਚਲਾਈਆਂ ਜਾਣਗੀਆਂ। ਟਰਾਂਸਪੋਰਟ ਮੰਤਰੀ ਨੇ ਬਾਦਲ ਪਰਿਵਾਰ ‘ਤੇ ਆਪਣੀ ਨਿੱਜੀ ਦੌਲਤ ਅਤੇ ਆਪਣੇ ਸਾਥੀਆਂ ਦੇ ਕਾਰੋਬਾਰ ਨੂੰ ਵਧਾਉਣ ਲਈ ਮਨਮਾਨੀਆਂ ਸਕੀਮਾਂ ਬਣਾਉਣ ਦਾ ਦੋਸ਼ ਲਗਾਇਆ ਹੈ।


ਟਰਾਂਸਪੋਰਟ ਮੰਤਰੀ ਨੇ ਕਿਹਾ ਕਿ 2007 ਤੋਂ 2017 ਤੱਕ ਦੀਆਂ ਆਪਣੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਬਾਦਲ ਪਰਿਵਾਰ ਨੇ ਆਪਣੇ ਨਿੱਜੀ ਕਾਰੋਬਾਰ ਚਲਾਉਣ ਦੀ ਨੀਤੀ ਬਣਾਈ। ਇਸ ਤੋਂ ਬਾਅਦ ਕਾਂਗਰਸ ਸਰਕਾਰ ਨੇ ਵੀ ਬਾਦਲਾਂ ਦੇ ਟਰਾਂਸਪੋਰਟ ਕਾਰੋਬਾਰ ਨੂੰ ਚਲਾਉਣ ਵਿੱਚ ਮਦਦ ਕੀਤੀ। ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਇਸੇ ਮਕਸਦ ਤਹਿਤ ਪੰਜਾਬ ਟਰਾਂਸਪੋਰਟ ਸਕੀਮ-2018 ਬਣਾਈ ਹੈ। ਜਿਸ ਵਿੱਚ ਵੱਡੇ ਬੱਸ ਅਪਰੇਟਰਾਂ ਨੇ ਸੂਬੇ ਦਾ ਹਿੱਸਾ ਘਟਾ ਕੇ ਫਾਇਦਾ ਉਠਾਇਆ। ਇਸ ਦਾ ਸਿੱਧਾ ਫਾਇਦਾ ਬਾਦਲ ਪਰਿਵਾਰ ਨੂੰ ਮਿਲਿਆ। ਚੰਡੀਗੜ੍ਹ ਵਿੱਚ ਵੀ ਬਾਦਲ ਪਰਿਵਾਰ ਦੀਆਂ ਬੱਸਾਂ ਦੇ ਲਗਾਤਾਰ ਦਾਖਲੇ ਕਾਰਨ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ।

error: Content is protected !!