ਪਾਕਿਸਤਾਨ ਗਏ ਪੰਜਾਬੀ ਨੌਜਵਾਨ ਨੂੰ ਹੋ ਗਿਆ ਉੱਥੋਂ ਦੀ ਲੜਕੀ ਨਾਲ ਪਿਆਰ, ਹੁਣ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰ ਕੇ ਮੰਗ ਰਿਹਾ ਵੀਜ਼ਾ, ਕਹਿੰਦਾ- ਲਾ ਦਿਓ ਸਾਡਾ ਆਸ਼ਿਕਾਂ ਦਾ ਬੇੜਾ ਪਾਰ

ਪਾਕਿਸਤਾਨ ਗਏ ਪੰਜਾਬੀ ਨੌਜਵਾਨ ਨੂੰ ਹੋ ਗਿਆ ਉੱਥੋਂ ਦੀ ਲੜਕੀ ਨਾਲ ਪਿਆਰ, ਹੁਣ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰ ਕੇ ਮੰਗ ਰਿਹਾ ਵੀਜ਼ਾ, ਕਹਿੰਦਾ- ਲਾ ਦਿਓ ਸਾਡਾ ਆਸ਼ਿਕਾਂ ਦਾ ਬੇੜਾ ਪਾਰ

ਬਟਾਲਾ (ਵੀਓ ਬਿਊਰੋ) ਅਜਿਹੇ ਕਈ ਮਾਮਲੇ ਸਾਡੇ ਸਾਹਮਣੇ ਆਉਂਦੇ ਰਹਿੰਦੇ ਹਨ, ਜਦ ਅਸੀ ਦੇਖਦੇ ਹਾਂ ਕਿ ਸਰਹੱਦਾਂ ਦਾ ਵੀ ਪਰਵਾਹ ਨਾ ਕਰਦੇ ਹੋਏ ਕਈ ਪ੍ਰੇਮੀ ਜੋੜਿਆਂ ਨੇ ਆਪਣਾ ਪਿਆਰ ਹਾਸਲ ਕੀਤਾ ਹੈ ਅਤੇ ਕਈ ਵਾਰ ਤਾਂ 7 ਸਮੁੰਦਰ ਪਾਰ ਕਰ ਕੇ ਵੀ ਲੋਕ ਆਪਣਾ ਪਿਆਰ ਹਾਸਲ ਕਰਨ ਦੇ ਲਈ ਚਲੇ ਆਉਂਦੇ ਹਨ। ਪਰ ਇਸ ਵਾਰ ਪਿਆਰ ਸਰਹੱਦ ਪਾਰ ਕਰ ਕੇ ਥੋੜੀ ਮੁਸ਼ਕਲ ਆ ਗਈ ਹੈ ਕਿਉਂਕਿ ਸਰਹੱਦ ਸਾਡੇ ਗੁਆਂਢੀ ਦੇਸ਼ ਭਾਵ ਕਿ ਪਾਕਿਸਤਾਨ ਦੀ ਹੈ ਅਤੇ ਪੰਜਾਬ ਦੇ ਇਕ ਵਕੀਲ ਲੜਕੇ ਨੂੰ ਉੱਥੋਂ ਦੀ ਲੜਕੀ ਦੇ ਨਾਲ ਪਿਆਰ ਹੋ ਗਿਆ ਹੈ ਅਤੇ ਇਨਹਾਂ ਦੋਵਾਂ ਦੇ ਮੇਲ ਵਿੱਚ ਵੀਜਾ ਨਾ ਮਿਲਣਾ ਬਹੁਤ ਵੱਡੀ ਸਮੱਸਿਆ ਬਣ ਰਿਹਾ ਹੈ।

ਪਾਕਿਸਤਾਨੀ ਮੰਗੇਤਰ ਨੂੰ ਵਾਰ-ਵਾਰ ਵੀਜ਼ਾ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਬਟਾਲਾ ਦੇ ਇੱਕ ਵਕੀਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਦਦ ਦੀ ਅਪੀਲ ਕੀਤੀ ਹੈ। ਵਕੀਲ ਨੇ ਪਿਆਰ ਨਾਲ ਮਿਲਾਉਣ ਲਈ ਕਿਹਾ। ਜੇਕਰ ਮੰਗੇਤਰ ਨੂੰ ਵੀਜ਼ਾ ਮਿਲ ਜਾਂਦਾ ਹੈ ਤਾਂ ਪਿਛਲੇ 6 ਸਾਲਾਂ ਦੇ ਪਿਆਰ ਨੂੰ ਦਿਸ਼ਾ ਮਿਲ ਸਕਦੀ ਹੈ। ਬਟਾਲਾ ਦੇ ਵਕੀਲ ਦਾ ਨਾਂ ਨਮਨ ਲੂਥਰਾ ਹੈ। ਆਜ਼ਾਦੀ ਦੀ ਵੰਡ ਵੇਲੇ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ ਸੀ ਪਰ ਬਾਕੀ ਰਿਸ਼ਤੇਦਾਰ ਪਾਕਿਸਤਾਨ ਵਿੱਚ ਹੀ ਰਹੇ। ਸਮੇਂ ਦੇ ਨਾਲ, ਉਸਨੇ ਈਸਾਈ ਧਰਮ ਅਪਣਾ ਲਿਆ, ਪਰ ਪਾਕਿਸਤਾਨ ਵਿੱਚ ਰਿਸ਼ਤੇਦਾਰਾਂ ਨੇ ਉਸਦੇ ਸੰਪਰਕ ਵਿੱਚ ਰੱਖਿਆ। 2016 ਵਿੱਚ ਉਹ ਆਪਣੀ ਮਾਂ ਅਤੇ ਭੈਣ ਨਾਲ ਪਾਕਿਸਤਾਨ ਗਿਆ ਸੀ। ਜਿੱਥੇ ਉਸ ਦੀ ਮੁਲਾਕਾਤ ਸ਼ਾਹਨੀਲ ਜਾਵੇਦ ਨਾਲ ਹੋਈ। ਦੋਵੇਂ ਪਿਆਰ ਵਿੱਚ ਪੈ ਗਏ ਅਤੇ ਵਿਆਹ ਕਰਵਾ ਲਿਆ ਗਿਆ।

2018 ਵਿੱਚ ਸ਼ਾਹਨੀਲ ਆਪਣੇ ਪਰਿਵਾਰ ਨਾਲ ਪੰਜਾਬ ਆਈ ਸੀ। ਬਟਾਲਾ ‘ਚ ਉਸ ਦੇ ਨਾਲ ਰਿਹਾ, ਪਰ ਉਸ ਤੋਂ ਬਾਅਦ ਉਸ ਦੀ ਮੰਗੇਤਰ ਦਾ ਵੀਜ਼ਾ ਵਾਰ-ਵਾਰ ਰੱਦ ਹੋ ਰਿਹਾ ਹੈ। ਉਸ ਨੇ ਵੀਜ਼ਾ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਹਨ ਪਰ ਇਸ ਦੇ ਬਾਵਜੂਦ ਵੀਜ਼ਾ ਦੋ ਵਾਰ ਰੱਦ ਹੋ ਚੁੱਕਾ ਹੈ। ਨਮਨ ਨੇ ਪਿਛਲੇ ਦਿਨੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਫੈਸਲਾ ਕੀਤਾ ਸੀ। ਜਿੱਥੇ ਉਸ ਦੀ ਮੰਗੇਤਰ ਪਰਿਵਾਰ ਸਮੇਤ ਲਾਹੌਰ ਤੋਂ ਇੱਥੇ ਪਹੁੰਚੀ। ਦੋਵੇਂ ਮਿਲੇ ਅਤੇ ਦੋਵਾਂ ਨੇ ਭਵਿੱਖ ਬਾਰੇ ਵੀ ਗੱਲ ਕੀਤੀ। ਨਮਨ ਨੇ ਅਪੀਲ ਕੀਤੀ ਕਿ ਉਸ ਦੀ ਮੰਗੇਤਰ ਨੂੰ ਭਾਰਤ ਦਾ ਵੀਜ਼ਾ ਦਿੱਤਾ ਜਾਵੇ, ਤਾਂ ਜੋ ਦੋਵੇਂ ਆਪਣਾ ਵਿਆਹੁਤਾ ਜੀਵਨ ਸ਼ੁਰੂ ਕਰ ਸਕਣ।

error: Content is protected !!