Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
December
15
ਪੰਜਾਬ ਦੇ ਇਹ 18 ਟੋਲ ਪਲਾਜ਼ਾ ਰਹਿਣਗੇ ਬੰਦ, ਕਿਸਾਨ ਲੰਘਾਉਣਗੇ ਬਿਨਾਂ ਟੋਲ ਤੋਂ ਗੱਡੀਆਂ, ਜਾਣੋ ਕੀ ਹੀ ਵਜ੍ਹਾ
Latest News
Punjab
ਪੰਜਾਬ ਦੇ ਇਹ 18 ਟੋਲ ਪਲਾਜ਼ਾ ਰਹਿਣਗੇ ਬੰਦ, ਕਿਸਾਨ ਲੰਘਾਉਣਗੇ ਬਿਨਾਂ ਟੋਲ ਤੋਂ ਗੱਡੀਆਂ, ਜਾਣੋ ਕੀ ਹੀ ਵਜ੍ਹਾ
December 15, 2022
Voice of Punjab
ਪੰਜਾਬ ਦੇ ਇਹ 18 ਟੋਲ ਪਲਾਜ਼ਾ ਰਹਿਣਗੇ ਬੰਦ, ਕਿਸਾਨ ਲੰਘਾਉਣਗੇ ਬਿਨਾਂ ਟੋਲ ਤੋਂ ਗੱਡੀਆਂ, ਜਾਣੋ ਕੀ ਹੀ ਵਜ੍ਹਾ
ਚੰਡੀਗੜ੍ਹ (ਵੀਓਪੀ ਬਿਊਰੋ) ਸਰਕਾਰ ਵੱਲੋਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਕਾਰਨ ਸੰਘਰਸ਼ ਦੇ ਰਾਹ ਉੱਪਰ ਫਿਰ ਤੋਂ ਚੱਲ ਰਹੇ ਕਿਸਾਨਾਂ ਨੇ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਦਾ ਹੱਲ ਨਾ ਕੀਤੇ ਜਾਣ ਕਾਰਨ ਹੁਣ ਪੰਜਾਬ ਭਰ ਦੇ ਟੋਲ ਪਲਾਜਾ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਦੌਰਾਨ ਆਮ ਲੋਕ ਇੱਥੋ ਬਿਨਾਂ ਕੋਈ ਟੋਲ ਕਟਵਾਏ ਹੀ ਵਾਹਨ ਲੈ ਕੇ ਲੰਘ ਸਕਣਗੇ। ਕਿਸਾਨਾਂ ਨੇ ਪੰਜਾਬ ਦੇ ਸਾਰੇ ਮੁੱਖ ਟੋਲ ਪਲਾਜ਼ੇ 15 ਦਸੰਬਰ ਤੋਂ 15 ਜਨਵਰੀ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਕਿਸਾਨਾਂ ਵੱਲੋਂ ਅੱਜ ਸਵੇਰੇ 11 ਵਜੇ ਤੋਂ 2 ਵਜੇ ਤੱਕ ਸਾਰੇ ਵੱਡੇ ਟੋਲ ਪਲਾਜ਼ੇ ਬੰਦ ਰੱਖੇ ਜਾਣਗੇ। ਇਸ ਦੌਰਾਨ ਲੋਕਾਂ ਤੋਂ ਟੋਲ ਟੈਕਸ ਨਹੀਂ ਵਸੂਲਿਆ ਜਾਵੇਗਾ।
ਕਿਸਾਨਾਂ ਦਾ ਇਹ ਰੋਸ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨਣ ਅਤੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨ ਕਾਰਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਵਿੱਚ ਇਹ 18 ਟੋਲ ਪਲਾਜ਼ੇ ਬੰਦ ਕੀਤੇ ਜਾਣਗੇ, ਜਿਨ੍ਹਾਂ ਵਿੱਚ ਅੰਮ੍ਰਿਤਸਰ ਦਾ ਕੱਥੂਨੰਗਲ, ਮਾਨਾਂਵਾਲਾ ਅਤੇ ਅਟਾਰੀ ਟੋਲ ਪਲਾਜ਼ਾ, ਪਠਾਨਕੋਟ ਦਾ ਦੀਨਾਨਗਰ ਟੋਲ ਪਲਾਜ਼ਾ, ਕਪੂਰਥਲਾ ਦਾ ਢਿਲਵਾਂ ਟੋਲ ਪਲਾਜ਼ਾ, ਮੋਗਾ ਬਾਘਾਪੁਰਾਣਾ ਟੋਲ ਪਲਾਜ਼ਾ, ਤਰਨਤਾਰਨ ਦਾ USMA ਮਾਨ ਟੋਲ ਪਲਾਜ਼ਾ, ਹੁਸ਼ਿਆਰਪੁਰ ਵਿਖੇ ਮੁਕੇਰੀਆਂ, ਚਿਲਾਂਗ, ਚੱਬੇਵਾਲ, ਮਾਨਸਰ ਅਤੇ ਗੱਦੀਵਾਲਾ ਟੋਲ ਪਲਾਜ਼ਾ, ਫ਼ਿਰੋਜ਼ਪੁਰ ਵਿਖੇ ਗਿੱਦੜਪਿੰਡੀ ਅਤੇ ਫ਼ਿਰੋਜ਼ਸ਼ਾਹ ਟੋਲ ਪਲਾਜ਼ਾ, ਜਲੰਧਰ ਵਿਖੇ ਚੱਕਬਾਹਮੀਆਂ ਟੋਲ ਪਲਾਜ਼ਾ, ਫਾਜ਼ਿਲਕਾ ਵਿਖੇ ਕਲੰਦਰ ਅਤੇ ਮਾਮੋਜੀ ਟੋਲ ਪਲਾਜਾ ਆਦਿ ਬੰਦ ਰਹਿਣਗੇ।
ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਭਾਜਪਾ ਅਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਅਤੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ 24 ਦਸੰਬਰ ਨੂੰ ਕਰਨਾਲ ਵਿਖੇ ਹੋਣ ਵਾਲੀ ਮੀਟਿੰਗ ਤੋਂ ਬਾਅਦ 26 ਦਸੰਬਰ ਨੂੰ ਦੇਸ਼ ਭਰ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਕਈ ਮੰਗਾਂ ਹਨ, ਜਿਨ੍ਹਾਂ ‘ਚ ਕਿਸਾਨਾਂ ‘ਤੇ ਦਰਜ ਕੀਤੇ ਕੇਸ ਰੱਦ ਕੀਤੇ ਜਾਣ, ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ, ਬੀਮਾ, ਬੀਮਾਰੀਆਂ ਨਾਲ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ, ਜਿਸ ਨੂੰ ਲਾਗੂ ਕਰਵਾਉਣ ਲਈ ਉਹ ਰੋਸ ਪ੍ਰਦਰਸ਼ਨ ਕਰ ਰਹੇ ਹਨ।
Post navigation
ਦਰਦਨਾਕ ਹਾਦਸਾ; ਤੇਜ਼ ਰਫਤਾਰ ਬੱਸ ਨੇ ਦਰੜੇ ਬਾਈਕ ਸਵਾਰ 2 ਨੌਜਵਾਨ, ਹਸਪਤਾਲ ਲਿਜਾਂਦਿਆ ਤੋੜਿਆ ਦਮ
ਪਾਕਿਸਤਾਨ ਗਏ ਪੰਜਾਬੀ ਨੌਜਵਾਨ ਨੂੰ ਹੋ ਗਿਆ ਉੱਥੋਂ ਦੀ ਲੜਕੀ ਨਾਲ ਪਿਆਰ, ਹੁਣ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰ ਕੇ ਮੰਗ ਰਿਹਾ ਵੀਜ਼ਾ, ਕਹਿੰਦਾ- ਲਾ ਦਿਓ ਸਾਡਾ ਆਸ਼ਿਕਾਂ ਦਾ ਬੇੜਾ ਪਾਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us