ਲਗਾਤਾਰ ਹੋਏ ਧਮਾਕਿਆਂ ਨਾਲ ਦਹਿਲਿਆ ਲੁਧਿਆਣਾ, 8 ਦੁਕਾਨਾਂ ਸੜ ਕੇ ਹੋਈਆਂ ਖਾਕ

ਲਗਾਤਾਰ ਹੋਏ ਧਮਾਕਿਆਂ ਨਾਲ ਦਹਿਲਿਆ ਲੁਧਿਆਣਾ, 8 ਦੁਕਾਨਾਂ ਸੜ ਕੇ ਹੋਈਆਂ ਖਾਕ

ਲੁਧਿਆਣਾ (ਵੀਓਪੀ ਬਿਊਰੋ) ਬੀਤੀ ਰਾਤ ਲੁਧਿਆਣਾ ਵਿਚ ਲੋਕਾਂ ਨੂੰ ਉਸ ਸਮੇਂ ਭਾਜੜ ਪੈ ਗਈ ਜਦੋਂ ਆਸਮਾਨੀ ਉੱਠਦੀ ਅੱਗ ਦੀਆਂ ਲਾਟਾਂ ਅਤੇ ਇਕ ਤੋਂ ਬਾਅਦ ਇਕ ਹੋ ਰਹੇ ਧਮਾਕੇ ਨੇ 8 ਦੁਕਾਨਾਂ ਮਿੱਟੀ ਕਰ ਦਿੱਤੀਆਂ। ਲੁਧਿਆਣਾ ਜ਼ਿਲ੍ਹੇ ਦੇ ਕੋਹਾੜਾ ਕਸਬੇ ਵਿੱਚ ਅੱਗ ਲੱਗਣ ਕਾਰਨ 8 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਦੁਕਾਨ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਛੋਟੇ ਸਿਲੰਡਰ ਭਰਦਾ ਸੀ। ਇਸ ਦੌਰਾਨ ਇੱਕ ਸਿਲੰਡਰ ਵਿੱਚੋਂ ਗੈਸ ਲੀਕ ਹੋ ਗਈ। ਗੈਸ ਲੀਕ ਹੋਣ ਕਾਰਨ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਧਮਾਕਿਆਂ ਦੀ ਆਵਾਜ਼ ਕਾਰਨ ਆਲੇ-ਦੁਆਲੇ ਦੇ ਲੋਕਾਂ ‘ਚ ਭਗਦੜ ਮੱਚ ਗਈ।

ਜਦੋਂ ਤੱਕ ਦੁਕਾਨਦਾਰ ਅੱਗ ਲੱਗਣ ਦਾ ਕਾਰਨ ਸਮਝ ਸਕਿਆ, ਉਦੋਂ ਤੱਕ ਦੁਕਾਨ ਅੰਦਰ ਧਮਾਕੇ ਹੋਣੇ ਸ਼ੁਰੂ ਹੋ ਗਏ। ਇਸ ਦੌਰਾਨ ਅੱਗ ਨਾਲ ਲੱਗਦੀਆਂ 7 ਤੋਂ 8 ਦੁਕਾਨਾਂ ਤੱਕ ਪਹੁੰਚ ਗਈ। ਅੱਗ ਨੇ ਦੁਕਾਨਾਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਕਰ ਦਿੱਤਾ। ਮੌਕੇ ‘ਤੇ ਮੌਜੂਦ ਲੋਕਾਂ ਨੇ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗ ‘ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ।

ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਜਿਸ ਦੁਕਾਨ ਤੋਂ ਅੱਗ ਲੱਗੀ ਉਸ ਦੁਕਾਨ ਵਿੱਚ ਵੱਡੇ ਸਿਲੰਡਰਾਂ ਤੋਂ ਲੈ ਕੇ ਛੋਟੇ ਸਿਲੰਡਰਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਗੈਸ ਭਰੀ ਜਾ ਰਹੀ ਸੀ। ਪੁਲੀਸ ਚੌਕੀ ਰਾਮਗੜ੍ਹ ਦੇ ਇੰਚਾਰਜ ਏਐਸਆਈ ਸੁਰਜੀਤ ਸਿੰਘ ਸੈਣੀ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

error: Content is protected !!