ਜਾਇਦਾਦ ਦੇ ਚੱਕਰ ‘ਚ ਆਪਣਾ 92 ਸਾਲ ਦਾ ਪਿਓ ਹੀ ਮਾਰ’ਤਾ, ਲਾਸ਼ ਵੀ ਕੀਤੀ ਖੁਰਦ-ਬੁਰਦ

ਜਾਇਦਾਦ ਦੇ ਚੱਕਰ ‘ਚ ਆਪਣਾ 92 ਸਾਲ ਦਾ ਪਿਓ ਹੀ ਮਾਰ’ਤਾ, ਲਾਸ਼ ਵੀ ਕੀਤੀ ਖੁਰਦ-ਬੁਰਦ

ਕੋਟਕਪੂਰਾ (ਵੀਓਪੀ ਬਿਊਰੋ) ਅਜੌਕੇ ਸਮੇਂ ਹਰ ਕਿਸੇ ਦਾ ਖੂਨ ਸਫੈਦ ਹੋਇਆ ਹੈ। ਲੋਕ ਪੈਸਿਆਂ-ਜ਼ਮੀਨਾਂ ਪਿੱਛੇ ਹੀ ਰਿਸ਼ਤੇ ਖਤਮ ਕਰ ਰਹੇ ਹਨ। ਹੱਦ ਤਾਂ ਉਸ ਸਮੇਂ ਹੋ ਜਾਂਦੀ ਜਦ ਪਿਓ-ਪੁੱਤ ਦਾ ਰਿਸ਼ਤਾ ਵੀ ਖਤਮ ਹੋ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇਕ ਪੁੱਤ ਨੇ ਕਪੁੱਤ ਬਣਦੇ ਹੋਏ ਆਪਣੇੇ 92 ਸਾਲਾਂ ਦਾ ਪਿਓ ਹੀ ਮਾਰ ਦਿੱਤਾ ਅਤੇ ਬਾਅਦ ਵਿੱਚ ਲਾਸ਼ ਵੀ ਖੁਰਦ-ਬੁਰਦ ਕਰ ਦਿੱਤੀ। ਪੁਲਿਸ ਨੇ ਮ੍ਰਿਤਕ ਕਿੱਕਰ ਸਿੰਘ ਦੀ ਵਿਆਹੁਤਾ ਲੜਕੀ ਨਿਰਮਲ ਕੌਰ ਦੇ ਬਿਆਨਾਂ ’ਤੇ ਉਸ ਦੇ ਭਰਾ ਲਖਵੀਰ ਸਿੰਘ ਖ਼ਿਲਾਫ਼ ਕਤਲ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮੋਗਾ ਦੇ ਪਿੰਡ ਡੇਮਰੂ ਕਲਾਂ ਦੀ ਵਸਨੀਕ ਨਿਰਮਲ ਕੌਰ ਨੇ ਦੱਸਿਆ ਕਿ ਉਸ ਦਾ ਪਿਤਾ ਕਿੱਕਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਆਪਣੇ ਭਰਾ ਲਖਵੀਰ ਸਿੰਘ ਨਾਲ ਪਿੰਡ ਜੀਵਨਵਾਲਾ ਵਿੱਚ ਰਹਿ ਰਿਹਾ ਸੀ। ਦੋ ਦਿਨ ਪਹਿਲਾਂ ਜਦੋਂ ਉਹ ਆਪਣੇ ਨਾਨਕੇ ਘਰ ਆਈ ਤਾਂ ਉਸ ਦੇ ਪਿਤਾ ਨੇ ਦੱਸਿਆ ਕਿ ਲਖਵੀਰ ਨੇ ਸਾਰੀ ਜਾਇਦਾਦ ਆਪਣੇ ਨਾਂ ਕਰਵਾ ਲਈ ਹੈ ਅਤੇ ਹੁਣ ਉਹ ਉਸ ਨੂੰ ਮਾਰਨ ਦੀ ਨੀਅਤ ਨਾਲ ਕੁੱਟਮਾਰ ਕਰਦਾ ਹੈ ਅਤੇ ਰੋਟੀ ਵੀ ਨਹੀਂ ਦਿੰਦਾ।

ਇਸ ਤੋਂ ਬਾਅਦ ਨਿਰਮਲ ਕੌਰ ਆਪਣੇ ਸਹੁਰੇ ਘਰ ਆ ਗਈ। ਇੱਕ ਦਿਨ ਸਵੇਰੇ ਉਸ ਦੇ ਪਿੰਡ ਤੋਂ ਇੱਕ ਵਿਅਕਤੀ ਦਾ ਫ਼ੋਨ ਆਇਆ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਅੰਤਿਮ ਸੰਸਕਾਰ ਵੀ ਸਵੇਰੇ ਪੰਜ ਵਜੇ ਕਰ ਦਿੱਤਾ ਗਿਆ ਸੀ।

error: Content is protected !!