ਪੰਜਾਬ ਦੇ ਪਾਣੀਆਂ ਦੇ ਸੰਕਟ ਨੂੰ ਲੈਕੇ ਪੰਜਾਬ ਜਮਹੂਰੀ ਮੋਰਚਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਕੀਤੀ ਕਨਵੈਨਸ਼ਨ

ਪੰਜਾਬ ਦੇ ਪਾਣੀਆਂ ਦੇ ਸੰਕਟ ਨੂੰ ਲੈਕੇ ਪੰਜਾਬ ਜਮਹੂਰੀ ਮੋਰਚਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਕੀਤੀ ਕਨਵੈਨਸ਼ਨ

ਜੀਰਾ ਸ਼ਰਾਬ ਫੈਕਟਰੀ ਦੇ ਧਰਨੇ ਸਮੇਤ ਪੰਜਾਬ ਦੇ ਵੱਖ ਵੱਖ ਮੁੱਦਿਆਂ ਦੇ ਹੱਕ ਵਿੱਚ ਮਤੇ ਪਾਸ

ਫਿਰੋਜ਼ਪੁਰ ( ਜਤਿੰਦਰ ਪਿੰਕਲ )

ਅੱਜ ਪੰਜਾਬ ਜਮਹੂਰੀ ਮੋਰਚਾ ਨੇ ਪੰਜਾਬ ਦੇ ਪਾਣੀਆਂ ਦੇ ਸੰਕਟ ਉੱਪਰ ਵਿਚਾਰ ਚਰਚਾ ਲਈ ਪਿੰਡ ਸਾਂਦੇ ਹਾਸ਼ਮ ਵਿਖੇ ਕਨਵੈਨਸ਼ਨ ਆਯੋਜਿਤ ਕੀਤੀ । ਜਿਸ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਵੇਰਕਾ ਮਿਲਕ ਪਲਾਂਟ ਠੇਕਾ ਮੁਲਾਜ਼ਮ ਯੂਨੀਅਨ ਨੇ ਭਰਵੀੰ ਸ਼ਮੂਲੀਅਤ ਕੀਤੀ ਗਈ। ਅੱਜ ਦੀ ਕਨਵੈਨਸ਼ਨ ਨੂੰ ਪੰਜਾਬ ਜਮਹੂਰੀ ਮੋਰਚਾ ਦੇ ਸੂਬਾ ਕਨਵੀਨਰ ਜੁਗਰਾਜ ਸਿੰਘ ਟੱਲੇਵਾਲ, ਹਰਜਿੰਦਰ ਸਿੰਘ ਪਟਿਆਲਾ, ਸੁੱਚਾ ਸਿੰਘ ਪਟਿਆਲਾ, ਜਸਵੰਤ ਸਿੰਘ ਪੱਟੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ ਆਦਿ ਬੁਲਾਰਿਆਂ ਨੇ ਭਰਪੂਰ ਚਾਨਣਾ ਪਾਇਆ ।

ਆਗੂਆਂ ਨੇ ਕਿਹਾ ਕਿ ਕੇੰਦਰ ਸਰਕਾਰ ਅਤੇ ਸੂਬਿਆਂ ਦੀ ਸਰਕਾਰਾਂ ਵਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਨਾ ਤੇ ਸਿਰਫ ਲੋਕਾਂ ਵਿੱਚ ਪਾਟਕ ਪਾ ਕੇ ਆਪਣਾ ਸਿਆਸੀ ਲਾਹਾ ਲਿਆ ਜਾ ਰਿਹਾ ਹੈ। ਪਰ ਧਰਤੀ ਹੇਠਲੇ ਮੁੱਕ ਰਹੇ ਅਤੇ ਦੂਸ਼ਿਤ ਕੀਤੇ ਜਾ ਰਹੇ ਪਾਣੀ ਸਬੰਧੀ ਕੋਈ ਵੀ ਗੰਭੀਰਤਾ ਨਹੀ ਵਿਖਾਈ ਜਾ ਰਹੀ। ਉਨ੍ਹਾਂ ਕਿਹਾ ਕਿ ਕਾਰਪੋਰੇਟ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਪਾਣੀ ਨੂੰ ਖਰਾਬ ਕਰਨ ਅਤੇ ਸਾਫ ਕਰਕੇ ਵੇਚਣ ਦੇ ਕਾਰੋਬਾਰ ਨੂੰ ਵਧਾਵਾ ਦਿੱਤਾ ਜਾ ਰਿਹਾ। ਡੈਮ ਸੇਫਟੀ ਅੈਕਟ ਬਣਾ ਕੇ ਸਾਡੇ ਦਰਿਆਈ ਪਾਣੀ ਨੂੰ ਖੋਹਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਧਰਤੀ ਵਿੱਚ ਪਾਣੀ ਨੂੰ ਰੀਸਟੋਰ ਕਰਨ ਲਈ ਮੀੰਹ ਅਤੇ ਦਰਿਆਈ ਪਾਣੀ ਲਈ ਚਾਰਜਿੰਗ ਪੁਆਇੰਟ ਬਣਾਏ ਜਾਣ। ਧਰਤੀ ਅਤੇ ਦਰਿਆਈੋ ਪਾਣੀ ਨੂੰ ਦੂਸ਼ਿਤ ਕਰਨ ਵਾਲਿਆਂ ਨਾਲ ਸਖਤੀ ਨਾਲ ਨਿਪਟਿਆ ਜਾਵੈ ਅਤੇ ਦਰਿਆਈ ਪਾਣੀ ਹਰ ਖੇਤ ਤੱਕ ਪੁੱਜਣਾ ਯਕੀਨੀ ਬਣਾਇਆ ਜਾਵੇ।

ਇਸਤੋਂ ਇਲਾਵਾ ਅੱਜ ਦੀ ਕਨਵੈਨਸ਼ਨ ਨੇ ਚੰਡੀਗੜ੍ਹ ਸਮੇਤ ਪੰਜਾਬ ਦੇ ਸਾਰੇ ਹੱਕ ਪੰਜਾਬ ਨੂੰ ਦਿੱਤੇ ਜਾਣ, ਲਤੀਫਪੁਰਾ ਵਿੱਚ ਉਜਾੜੇ ਲੋਕਾਂ ਲਈ ਘਰ ਬਣਾਕੇ ਦੇਣ, ਮੋਜੋ ਕਲਾਂ ਦੀ ਸਰਪੰਚ ਨੂੰ ਇਨਸਾਫ ਦੁਵਾਉਣ , ਦੇਸ਼ ਦੀਆਂ ਵੱਖ ਵੱਖ ਜੇਲਾਂ ਵਿੱਚ ਬੰਦ ਸਿੱਖਾਂ ਸਮੇਤ ਸਾਰੇ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਅਤੇ ਮਾਲਬਰੋਜ਼ ਸ਼ਰਾਬ ਫੈਕਟਰੀ ਜ਼ੀਰਾ ਅੱਗੇ ਪ੍ਰਦਰਸ਼ਨ ਕਰ ਰਹੇ ਲੋਕਾਂ ਦੀਆਂ ਮੰਗਾ ਪੂਰੀਆਂ ਕਰਨ ਦੀਆਂ ਮੰਗਾਂ ਨੂੰ ਲੈਕੇ ਮਤੇ ਪਾਸ ਕੀਤੇ ।

error: Content is protected !!