ਦੇਖ ਲਓ ਪੰਜਾਬ ਪੁਲਿਸ ਦੇ ਕੰਮ, ਕਹਿੰਦਾ- ਸ਼ਰਾਬ ਦੀ ਬੋਤਲ ਦਿਓ, ਨਹੀਂ ਤਾਂ ਪਾ ਦੇਵਾਂਗਾ ਪਰਚਾ

ਦੇਖ ਲਓ ਪੰਜਾਬ ਪੁਲਿਸ ਦੇ ਕੰਮ, ਕਹਿੰਦਾ- ਸ਼ਰਾਬ ਦੀ ਬੋਤਲ ਦਿਓ, ਨਹੀਂ ਤਾਂ ਪਾ ਦੇਵਾਂਗਾ ਪਰਚਾ

ਅੰਮ੍ਰਿਤਸਰ (ਵੀਓਪੀ ਬਿਊਰੋ) ਜਿੱਥੇ ਇਕ ਪਾਸੇ ਲੋਕ ਬੇਰੁਜ਼ਗਾਰੀ ਤੋਂ ਤੰਗ-ਪਰੇਸ਼ਾਨ ਹਨ, ਉੱਥੇ ਹੀ ਦੂਜੇ ਪਾਸੇ ਕਈ ਅਜਿਹੇ ਲੋਕ ਵੀ ਹਨ, ਜੋ ਰੁਜ਼ਗਾਰ ਹੋਣ ਦੇ ਬਾਵਜੂਦ ਵੀ ਇਸ ਦੀ ਕਦਰ ਨਹੀਂ ਕਰਦੇ ਅਤੇ ਲਾਲਚ ਇੰਨਾ ਦੀ ਬਰਬਾਦੀ ਦਾ ਕਾਰਣ ਬਣ ਜਾਂਦਾ ਹੈ। ਜ਼ਿਆਦਾਤਰ ਲਾਲਚ ਤਾਂ ਸਰਕਾਰੀ ਨੋਕਰੀ ਵਾਲਿਆਂ ਵਿਚ ਹੁੰਦਾ ਹੈ ਅਤੇ ਉਹ ਵੀ ਖਾਸ ਕਰ ਕੇ ਪੰਜਾਬ ਪੁਲਿਸ ਦੇ ਜਵਾਨਾਂ ਵਿੱਚ। ਪੰਜਾਬ ਪੁਲਿਸ ਦੀ ਖਾਕੀ ਉਪਰ ਦਾਗ ਲਾਉਣ ਲਈ ਕਈ ਲੋਕ ਨੀਚ ਹਰਕਤਾਂ ਕਰਦੇ ਰਹਿੰਦੇ ਹਨ। ਅਜਿਹਾ ਹੀ ਮਾਮਲਾ ਹੁਣ ਫਿਰ ਅੰਮ੍ਰਿਤਸਰ ਜਿਲ੍ਹੇ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇਕ ਪੁਲਿਸ ਵਾਲਾ ਰਿਸ਼ਵਤ ਦੇ ਬਦਲੇ ਸ਼ਰਾਬ ਦੀ ਇਕ ਬੋਤਲ ਮੰਗ ਰਿਹਾ ਸੀ।

ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਘਰਿੰਡਾ ਥਾਣੇ ਵਿੱਚ ਤਾਇਨਾਤ ਏਐਸਆਈ ਧਨਵੰਤ ਸਿੰਘ ਨੂੰ ਇੱਕ ਪਰਿਵਾਰ ਤੋਂ ਸ਼ਰਾਬ ਦੀ ਇੱਕ ਬੋਤਲ ਲਈ ਪੈਸੇ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬਚੀਵਿੰਡ ਚੌਕੀ ਦੇ ਇੰਚਾਰਜ ਭਗਵਾਨ ਸਿੰਘ ਨੂੰ ਨਸ਼ੇ ਦੇ ਦੋਸ਼ ‘ਚ ਇਕ ਪਰਿਵਾਰ ‘ਤੇ ਮਾਮਲਾ ਦਰਜ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਮੰਗਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋਵਾਂ ਮਾਮਲਿਆਂ ਵਿੱਚ ਕਾਰਵਾਈ ਕੀਤੀ ਗਈ ਅਤੇ ਡੀਐਸਪੀ ਪ੍ਰਵੇਸ਼ ਚੋਪੜਾ ਜਾਂਚ ਕਰ ਰਹੇ ਹਨ। ਡੀਐਸਪੀ ਨੇ ਉਪਰੋਕਤ ਦੋਵੇਂ ਕੇਸਾਂ ਦੇ ਮੁਲਜ਼ਮਾਂ ਨੂੰ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ।

ਡੀਐਸਪੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਉਹ ਕਿਸੇ ਸਰਕਾਰੀ ਕੰਮ ਦੇ ਸਬੰਧ ਵਿੱਚ ਖਾਸਾ ਚੌਕ ਵਿੱਚ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਥਾਣਾ ਘਰਿੰਡਾ ‘ਚ ਤਾਇਨਾਤ ਵਾਇਰਲੈੱਸ ਆਪ੍ਰੇਟਰ ਧਨਵੰਤ ਸਿੰਘ ਕਿਸੇ ਕੰਮ ਦੇ ਬਦਲੇ ਇਕ ਪਰਿਵਾਰ ਤੋਂ ਸ਼ਰਾਬ ਦੀ ਬੋਤਲ ਲਈ ਪੈਸੇ ਦੀ ਮੰਗ ਕਰ ਰਿਹਾ ਹੈ। ਉਸ ਨੂੰ ਇਹ ਵੀ ਪਤਾ ਲੱਗਾ ਕਿ ਉਕਤ ਵਾਇਰਲੈੱਸ ਆਪਰੇਟਰ ਵੱਲੋਂ ਪੈਸਿਆਂ ਦੀ ਮੰਗ ਕਰਨ ਦੀ ਵੀਡੀਓ ਵੀ ਵਾਇਰਲ ਹੋਈ ਹੈ, ਇਸ ਲਈ ਉਸ ਨੇ ਤੁਰੰਤ ਦੋਸ਼ੀ ਏ.ਐੱਸ.ਆਈ ਦੇ ਖਿਲਾਫ 7 ਪੀ.ਸੀ.ਐਕਟ (ਸੋਧ ਐਕਟ) 2018 ਤਹਿਤ ਮਾਮਲਾ ਦਰਜ ਕਰ ਲਿਆ।

error: Content is protected !!