Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
December
17
ਦਿੱਲੀ ਕਮੇਟੀ ਵਲੋਂ ਛੋਟੇ ਸਾਹਿਬਜਾਦਿਆਂ ਦੇ ਸ਼ਹਾਦਤ ਦਿਹਾੜੇ ਨੂੰ ਬਾਲ ਦਿਵਸ ਨਾਮ ਤੇ ਮਣਾਉਣ ਦਾ ਮਤਲਬ ਬਹੁ ਗਿਣਤੀ ਨੂੰ ਖੁਸ਼ ਕਰਣਾ ਤੇ ਸਿੱਖ ਇਤਿਹਾਸ ਨਾਲ ਛੇੜਛਾੜ : ਜਸਮੀਤ ਸਿੰਘ
Latest News
National
Punjab
ਦਿੱਲੀ ਕਮੇਟੀ ਵਲੋਂ ਛੋਟੇ ਸਾਹਿਬਜਾਦਿਆਂ ਦੇ ਸ਼ਹਾਦਤ ਦਿਹਾੜੇ ਨੂੰ ਬਾਲ ਦਿਵਸ ਨਾਮ ਤੇ ਮਣਾਉਣ ਦਾ ਮਤਲਬ ਬਹੁ ਗਿਣਤੀ ਨੂੰ ਖੁਸ਼ ਕਰਣਾ ਤੇ ਸਿੱਖ ਇਤਿਹਾਸ ਨਾਲ ਛੇੜਛਾੜ : ਜਸਮੀਤ ਸਿੰਘ
December 17, 2022
editor
ਦਿੱਲੀ ਕਮੇਟੀ ਵਲੋਂ ਛੋਟੇ ਸਾਹਿਬਜਾਦਿਆਂ ਦੇ ਸ਼ਹਾਦਤ ਦਿਹਾੜੇ ਨੂੰ ਬਾਲ ਦਿਵਸ ਨਾਮ ਤੇ ਮਣਾਉਣ ਦਾ ਮਤਲਬ ਬਹੁ ਗਿਣਤੀ ਨੂੰ ਖੁਸ਼ ਕਰਣਾ ਤੇ ਸਿੱਖ ਇਤਿਹਾਸ ਨਾਲ ਛੇੜਛਾੜ : ਜਸਮੀਤ ਸਿੰਘ
ਨਵੀਂ ਦਿੱਲੀ 17 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਗੁਰਦਵਾਰਾ ਕਮੇਟੀ ਵਲੋਂ ਛੋਟੇ ਸ਼ਹਿਬਜਾਦੀਆਂ ਦੇ ਸ਼ਹਾਦਤ ਦਿਹਾੜੇ ਨੂੰ ਬਾਲ ਦਿਵਸ ਰੂਪੀ ਮਨਾਉਣ ਤੇ ਵੱਖ ਵੱਖ ਜਥੇਬੰਦੀਆਂ ਨੇ ਸੁਆਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ।
ਜਸਮੀਤ ਸਿੰਘ ਪੀਤਮਪੁਰਾ ਯੂਥ ਆਗੂ ਨੇ ਕਮੇਟੀ ਆਗੂਆਂ ਨੂੰ ਕਰੜੇ ਹਥੀ ਲੈਂਦਿਆਂ ਕਿਹਾ ਕਿ ਇਹ ਨੇਤਾ ਸਿੱਖ ਕੌਮ ਦੇ ਇਤਿਹਾਸ ਨਾਲ ਰਲਗਡ ਕਰਕੇ ਇਤਿਹਾਸ ਨੂੰ ਗ਼ਲਤ ਦਿਸ਼ਾ ਦੇ ਕੇ ਬਹੁਤ ਵੱਡਾ ਪੰਥਕ ਨੁਕਸਾਨ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜਾਦਿਆਂ ਨੇ ਅਦੁਤੀ ਸ਼ਹਾਦਤ ਦੇ ਕੇ ਸਿੱਖ ਕੌਮ ਦਾ ਨਵਾਂ ਇਤਿਹਾਸ ਸਿਰਜਿਆ ਸੀ ਜਿਸ ਨੂੰ ਇਹ ਬਹੁ ਗਿਣਤੀ ਦੇ ਹਕ਼ ਵਿਚ ਭੁਗਤਾਣ ਦੀ ਕੋਸ਼ਿਸ਼ ਕਰ ਰਹੇ ਹਨ । ਇਸ ਗੱਲ ਦਾ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਖ਼ਤ ਨੋਟਿਸ ਲੈ ਕੇ ਸ਼ਹਾਦਤ ਦਿਹਾੜਿਆ ਨੂੰ ਬਾਲ ਦਿਵਸ ਤੇ ਨਾਮ ਹੇਠ ਨਾ ਮਨਾ ਕੇ ਸਿੱਖ ਕੌਮ ਦੀ ਮਰਿਯਾਦਾ ਅਨੁਸਾਰ ਹੀ ਕੌਮੀ ਸ਼ਹਾਦਤ ਦਿਹਾੜੇ ਰੂਪੀ ਹੀ ਮਨਾਇਆ ਜਾਏ, ਅਤੇ ਇਨ੍ਹਾਂ ਨੇਤਾਵਾਂ ਤੇ ਪੰਥਕ ਮਰਿਯਾਦਾ ਅਨੁਸਾਰ ਸਿੱਖ ਕੌਮ ਦੇ ਇਤਿਹਾਸ ਨਾਲ ਛੇੜਛਾੜ ਕਰਣ ਦੇ ਦੋਸ਼ਾਂ ਹੇਠ ਪੇਸ਼ੀ ਭੁਗਤਾ ਕੇ ਬਣਦੀ ਕਾਰਵਾਈ ਕੀਤੀ ਜਾਏ ।
ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਮੰਜੀਤ ਸਿੰਘ ਜੀ ਕੇ ਅਤੇ ਹੋਰ ਸਿੱਖ ਨੇਤਾ ਵੀਂ ਛੋਟੇ ਸਾਹਿਬਜਾਦਿਆਂ ਦੇ ਸ਼ਹਾਦਤ ਦਿਹਾੜੇ ਨੂੰ ਬਾਲ ਦਿਵਸ ਦੇ ਨਾਮ ਹੇਠ ਮਣਾਉਣ ਦਾ ਵਿਰੋਧ ਜਤਾ ਚੁੱਕੇ ਹਨ ।
Post navigation
ਪੂਰਬੀ ਕਮਾਂਡ ਦੇ ਮੁੱਖੀ ਜਰਨਲ ਕਲਿਤਾ ਵੱਲੋਂ ਇਹ ਕਹਿਣਾ ਕਿ ਚੀਨ ਨੇ ਇੰਡੀਆਂ ਦੇ ਕਿਸੇ ਖੇਤਰ ਤੇ ਕਬਜਾ ਨਹੀ ਕੀਤਾ, ਫਿਰ ਪਾਰਲੀਮੈਂਟ ਵਿਚ ਬਹਿਸ ਕਿਉਂ ਨਹੀਂ ? : ਮਾਨ
ਦੇਸ਼ ਭਰ ਦੇ ਕਿਸਾਨ ਭਲਕੇ ਭਾਰਤੀ ਕਿਸਾਨ ਸੰਘ ਦੇ ਬੈਨਰ ਹੇਠ ਨਵੀਂ ਦਿੱਲੀ ਵਿਖੇ ਗਰਜਣਗੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us