ਦੇਸ਼ ਭਰ ਦੇ ਕਿਸਾਨ ਭਲਕੇ ਭਾਰਤੀ ਕਿਸਾਨ ਸੰਘ ਦੇ ਬੈਨਰ ਹੇਠ ਨਵੀਂ ਦਿੱਲੀ ਵਿਖੇ ਗਰਜਣਗੇ
ਖੇਤੀ ਨਾਲ ਸਬੰਧਤ ਵਾਅਦੇ ਕਰਵਾਏ ਜਾਣਗੇ ਸਰਕਾਰ ਨੂੰ ਮੁੜ ਯਾਦ
ਨਵੀਂ ਦਿੱਲੀ 18 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਸਰਕਾਰ ਦੀਆਂ ਰੀਤੀ-ਰਿਵਾਜਾਂ ਅਤੇ ਨੀਤੀਆਂ ਤੋਂ ਤੰਗ ਆ ਕੇ ਖੇਤਾਂ ਅਤੇ ਖੇਤੀਬਾੜੀ ਦੀਆਂ ਵੱਧ ਰਹੀਆਂ ਸਮੱਸਿਆਵਾਂ ਦਾ ਹੱਲ ਲੱਭ ਰਹੇ ਕਿਸਾਨ 19 ਦਸੰਬਰ ਨੂੰ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਨ। ਇਹ ਰੋਸ ਪ੍ਰਦਰਸ਼ਨ ਭਾਰਤੀ ਕਿਸਾਨ ਸੰਘ ਵੱਲੋਂ ਕੀਤਾ ਜਾ ਰਿਹਾ ਹੈ।
ਸੂਬੇ ਦੇ ਨਾਲ-ਨਾਲ ਹੋਰਨਾਂ ਸੂਬਿਆਂ ਦੇ ਕਿਸਾਨ ਵੀ ਹੁਣ ਮੋਦੀ ਸਰਕਾਰ ਨੂੰ ਖੇਤੀ ਦਾ ਹਿਸਾਬ ਕਿਤਾਬ ਸਮਝਾਉਣ ਲਈ ਕਮਰ ਕੱਸ ਰਹੇ ਹਨ। ਕਿਸਾਨ ਇਸ ਤੋਂ ਪਹਿਲਾਂ ਸਾਰੇ ਸੰਸਦ ਮੈਂਬਰਾਂ ਦਾ ਘਿਰਾਓ ਕਰਕੇ ਆਪਣੀਆਂ ਮੰਗਾਂ ਦਾ ਪਰਚਾ ਸੌਂਪ ਰਹੇ ਹਨ। ਇਸ ਦੇ ਨਾਲ ਹੀ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਵੀ ਸੰਸਦ ਵਿੱਚ ਪੇਸ਼ ਕਰਨ ਲਈ ਕਿਹਾ ਜਾ ਰਿਹਾ ਹੈ।
ਲੋਕ ਸਭਾ ਅਤੇ ਰਾਜ ਸਭਾ ਦੇ ਜ਼ਿਆਦਾਤਰ ਸੰਸਦ ਮੈਂਬਰਾਂ ਨੂੰ ਕੁੰਭਕਰਨੀ ਨੀਂਦ ਤੋਂ ਜਗਾ ਕੇ ਉਨ੍ਹਾਂ ਨੂੰ ਫਰਜ਼ ਦਾ ਅਹਿਸਾਸ ਕਰਵਾਇਆ ਜਾਏਗਾ ।