ਪ੍ਰਭੂ ਯਸ਼ੂ ਮਸੀਹ ਦੇ ਸਬੰਧ ਵਿੱਚ ਸੋਭਾ ਯਾਤਰਾ ਕੱਢੀ

ਪ੍ਰਭੂ ਯਸ਼ੂ ਮਸੀਹ ਦੇ ਸਬੰਧ ਵਿੱਚ ਸੋਭਾ ਯਾਤਰਾ ਕੱਢੀ

ਪ੍ਰਭੂ ਨੇ ਸੰਸਾਰ ਨੂੰ ਪ੍ਰੇਮ ਵੰਡਣ ਦਾ ਸੰਦੇਸ਼ ਦਿੱਤਾ – ਫੌਜੀ ਅੰਗਰੇਜ ਸਿੰਘ

ਫਿਰੋਜ਼ਪੁਰ ( ਜਤਿੰਦਰ ਪਿੰਕਲ )

ਪ੍ਰਭੂ ਯਸ਼ੂ ਮਸੀਹ ਦੇ ਜਨਮ ਦਿਨ ਦੇ ਮੱਦੇ ਨਜ਼ਰ ਅੱਜ ਫ਼ਿਰੋਜ਼ਪੁਰ ਦੇ ਮਸੀਹੀ ਭਾਈਚਾਰੇ ਵੱਲੋਂ ਸੋਭਾ ਯਾਤਰਾ ਕੱਢੀ ਗਈ। ਇਸ ਸੋਭਾ ਯਾਤਰਾ ਨੂੰ ਰਵਾਨਾ ਕਰਨ ਲਈ ਯਾਤਰਾ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਫੌਜੀ ਅੰਗਰੇਜ ਸਿੰਘ ਮਮਦੋਟ ਵੱਲੋਂ ਕੀਤਾ।

ਸੋਭਾ ਯਾਤਰਾ ਸ਼ਹਿਰ ਅਤੇ ਛਾਉਣੀ ਦੇ ਬਾਜ਼ਾਰਾਂ ਵਿੱਚੋਂ ਦੀ ਲੰਘੀ ਜਿੱਥੇ ਵੱਖ ਵੱਖ ਥਾਵਾਂ ‘ਤੇ ਪ੍ਰਭੂ ਦੇ ਭਗਤਾਂ ਵੱਲੋਂ ਸੁਆਗਤ ਕੀਤਾ ਗਿਆ ਅਤੇ ਮਸੀਹੀ ਭਜਨ ਗਾਏ ਗਏ।

ਸੋਭਾ ਯਾਤਰਾ ਵਿਚ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਫੌਜੀ ਅੰਗਰੇਜ ਸਿੰਘ ਮਮਦੋਟ ਵਿਸ਼ੇਸ਼ ਤੌਰ ‘ਤੇ ਪੁੱਜੇ। ਇਸ ਮੌਕੇ ‘ਤੇ ਸਮੂਹ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਅੰਗਰੇਜ ਸਿੰਘ ਨੇ ਕਿਹਾ ਕਿ ਪ੍ਰਭੂ ਦੀਆਂ ਸਿੱਖਿਆਵਾਂ ਸਾਨੂੰ ਸੰਸਾਰ ਵਿਚ ਪ੍ਰੇਮ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਦਾ ਸੁਨੇਹਾ ਦਿੰਦੀਆਂ ਹਨ। ਓਹਨਾ ਨੇ ਕਿਹਾ ਕਿ ਇਹ ਪ੍ਰਭੂ ਯਸ਼ੂ ਦੀ ਦੇਣ ਹੈ ਕਿ ਮਸੀਹੀ ਲੋਕ ਹਿੰਸਾ ਦੇ ਵਿਰੋਧੀ ਅਤੇ ਇੱਕ ਦੂਜੇ ਦੀ ਸਹਾਇਤਾ ਲਈ ਤਤਪਰ ਰਹਿੰਦੇ ਹਨ।

ਫੌਜੀ ਅੰਗਰੇਜ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਮਸੀਹੀ ਭਾਈਚਾਰੇ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਹੀਂ ਆਉਣ ਦੇਵੇਗੀ। ਫੌਜੀ ਅੰਗਰੇਜ ਸਿੰਘ ਨੇ ਪ੍ਰਭੂ ਦੇ ਜਨਮ ਦਿਨ ਦੀਆਂ ਸਭਨਾ ਨੂੰ ਮੁਬਾਰਕਾਂ ਦਿੱਤੀਆਂ।

ਇਸ ਮੌਕੇ ‘ਤੇ ਪਾਸਟਰ ਜੈ ਪਾਲ, ਪਾਸਟਰ ਅਜਮੇਰ ਮਸੀਹੀ, ਪਾਸਟਰ ਕੁਲਦੀਪ ਮੈਥਿਓ, ਪਾਸਟਰ ਸੁਸ਼ੀਲ ਖੋਖਰ, ਪਾਸਟਰ ਥੋਮਾ ਮੰਗਲ, ਪਾਸਟਰ ਬਾਵਾ ਭੱਟੀ, ਪਾਸਟਰ ਪਤਰਸ ਪਠਾਨ, ਸੰਨੀ ਮਸੀਹੀ ਫਿਰੋਜ਼ਪੁਰੀਆ ਆਦਿ ਹਾਜ਼ਿਰ ਸਨ।

error: Content is protected !!