ਮੁੱਖ ਮੰਤਰੀ ਮਾਨ ਬੋਲੇ- ਸਾਨੂੰ ਮਜਬੂਰ ਨਾ ਕਰੋ, ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਨੂੰ ਭੇਦ ਹੀ ਰਹਿਣ ਦਿਓ

ਮੁੱਖ ਮੰਤਰੀ ਮਾਨ ਬੋਲੇ- ਸਾਨੂੰ ਮਜਬੂਰ ਨਾ ਕਰੋ, ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਨੂੰ ਭੇਦ ਹੀ ਰਹਿਣ ਦਿਓ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬੀ ਸਿੰਗਰ ਰੈਪਰ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦੇ ਮੁੱਖ ਦੋਸ਼ੀ ਵਿਦੇਸ਼ ਬੈਠੈ ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਅਜੇ ਭੇਦ ਹੀ ਬਣੀ ਹੋਈ ਹੈ ਅਤੇ ਵੱਡੀਆਂ-ਵੱਡੀਆਂ ਗੱਪਾਂ ਮਾਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਇਸ ਨੂੰ ਭੇਦ ਹੀ ਰੱਖਣਾ ਚਾਹੁੰਦੇ ਹਨ ਅਤੇ ਉਹ ਅਜੇ ਤਕ ਵੀ ਇਸ ਮਾਮਲੇ ਉਪਰ ਕੁਝ ਸਪੱਸ਼ਟ ਤੌਰ ‘ਤੇ ਨਹੀਂ ਦੱਸ ਸਕੇ ਹਨ। ਉਨ੍ਹਾਂ ਨੇ ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕੁਝ ਦਿਨ ਪਹਿਲਾਂ ਹੀ ਕਿਹਾ ਸੀ ਕਿ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਇਕ ਰਾਜ਼ ਹੈ।

ਮੁੱਖ ਮੰਤਰੀ ਮਾਨ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ 3 ਦਸੰਬਰ ਨੂੰ ਅਹਿਮਦਾਬਾਦ ਵਿੱਚ ਐਲਾਨ ਕੀਤੇ ਸਨ ਕਿ ਗੋਲਡੀ ਨੂੰ ਅਮਰੀਕਾ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਛੇਤੀ ਹੀ ਭਾਰਤ ਲਿਆਂਦਾ ਜਾਵੇਗਾ, ਉਸ ਤੋਂ ਬਾਅਦ ਹੋਰ ਵੇਰਵੇ ਦੱਸਣ ਲਈ ਮਾਨ ਉੱਤੇ ਸਿਆਸੀ ਵਿਰੋਧੀਆਂ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ। ਮਾਨ ਨੇ ਸ਼ਨੀਵਾਰ ਨੂੰ ਕਿਹਾ, “ਇਹ ਇੱਕ ਪ੍ਰਮੁੱਖ ਰਾਜ਼ ਹੈ। ਜਿਸ ਦਿਨ ਸਭ ਕੁਝ ਹੋ ਜਾਵੇਗਾ, ਤੁਹਾਨੂੰ ਪਤਾ ਲੱਗ ਜਾਵੇਗਾ। ਅਸੀਂ ਕੇਂਦਰੀ ਏਜੰਸੀਆਂ ਅਤੇ ਐਫਬੀਆਈ ਦੇ ਸੰਪਰਕ ਵਿੱਚ ਹਾਂ। ਬਹੁਤ ਜਲਦੀ, ਇਸ ਦੇ ਨਤੀਜੇ ਸਾਹਮਣੇ ਆਉਣਗੇ। ਇਸ ਵਿੱਚ ਕੋਈ ਹੋਰ ਦੇਸ਼ ਸ਼ਾਮਲ ਹੈ। ਅਤੇ ਸਾਨੂੰ ਉਨ੍ਹਾਂ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਪਵੇਗੀ।

error: Content is protected !!