Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
December
20
12-12 ਲੱਖ ਰੁਪਏ ਦੀ ਸ਼ਰਤ ਲਾ ਕੇ ਕਰਵਾ ਰਹੇ ਸੀ ਕੁੱਕੜਾਂ ਦੀ ਲੜਾਈ, ਪੁਲਿਸ ਨੇ 20-25 ਜਣੇ ਕੀਤੇ ਨਾਮਜ਼ਦ
Latest News
Punjab
12-12 ਲੱਖ ਰੁਪਏ ਦੀ ਸ਼ਰਤ ਲਾ ਕੇ ਕਰਵਾ ਰਹੇ ਸੀ ਕੁੱਕੜਾਂ ਦੀ ਲੜਾਈ, ਪੁਲਿਸ ਨੇ 20-25 ਜਣੇ ਕੀਤੇ ਨਾਮਜ਼ਦ
December 20, 2022
Voice of Punjab
12-12 ਲੱਖ ਰੁਪਏ ਦੀ ਸ਼ਰਤ ਲਾ ਕੇ ਕਰਵਾ ਰਹੇ ਸੀ ਕੁੱਕੜਾਂ ਦੀ
ਲੜਾਈ, ਪੁਲਿਸ ਨੇ 20-25 ਜਣੇ ਕੀਤੇ ਨਾਮਜ਼ਦ
ਗੁਰਦਾਸਪੁਰ (ਲੱਕੀ) ਸੀਆਈਏ ਸਟਾਫ ਗੁਰਦਾਸਪੁਰ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕੁੱਕੜਾਂ ਦੀ ਲੜਾਈ ਦੇ ਨਾਮ ‘ਤੇ ਪ੍ਰਤੀ ਲੜਾਈ 2 ਤੋਂ 5 ਲੱਖ ਰੁਪਏ ਤੱਕ ਦੀਆਂ ਸ਼ਰਤਾਂ ਲਾਉਂਦਾ ਸੀ। ਮੁਲਜ਼ਮ ਇਸ ਇਨਾਮੀ ਰਾਸ਼ੀ ਦਾ 10 ਫੀਸਦੀ ਪੁਲਿਸ ਦੇ ਨਾਂ ’ਤੇ ਕੱਢਵਾ ਕੇ ਠੱਗੀ ਮਾਰਦੇ ਸਨ। ਪੁਲਿਸ ਵੱਲੋਂ ਮਾਮਲੇ ਵਿਚ ਕੁੱਲ 12 ਵਿਅਕਤੀਆਂ ਦੀ ਪਹਿਚਾਣ ਗਈ ਹੈ ਅਤੇ ਉਨ੍ਹਾਂ ਖਿਲਾਫ ਨਾਮ ਸਮੇਤ ਅਤੇ 25/30 ਅਣਪਛਾਤੇ ਵਿਅਕਤੀਆਂ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸੀਆਈਏ ਸਟਾਫ ਗੁਰਦਾਸਪੁਰ ਦੇ ਇੰਚਾਰਜ ਕਪਿਲ ਕੌਸ਼ਲ ਨੇ ਦੱਸਿਆ ਕਿ ਅੱਜ ਸਾਡੀ ਇੱਕ ਪਾਰਟੀ ਸਿੰਧਵਾ ਮੋੜ ‘ਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਕਿਸੇ ਮੁਖਬਰ ਨੇ ਪੁਲਿਸ ਪਾਰਟੀ ਨੂੰ ਇਤਲਾਹ ਦਿੱਤੀ ਕਿ ਪਿੰਡ ਅਲਾਵਲਪੁਰ ‘ਚ ਕੁਝ ਦੋਸ਼ੀ ਕੁੱਕੜ ਦੀ ਲੜਾਈ ‘ਚ ਸ਼ਾਮਲ ਹਨ।
ਉਥੇ ਸਬੰਧਤ ਸ਼ਰਤਾਂ ਲਗਾ ਕੇ ਕੀਤੀ ਜਾ ਰਹੀ ਹੈ ਅਤੇ ਮੌਕੇ ‘ਤੇ ਕਾਫੀ ਲੋਕ ਆਪਣੇ-ਆਪਣੇ ਮੁਰਗੇ ਲੈ ਕੇ ਆਏ ਹਨ। ਇਹ ਲੋਕ 2 ਤੋਂ 5 ਲੱਖ ਰੁਪਏ ਪ੍ਰਤੀ ਕੁੱਕੜ ਦੀ ਲੜਾਈ ਦੀਆਂ ਸ਼ਰਤਾਂ ਲਾਉਂਦੇ ਹਨ। ਜੋ ਵੀ ਸ਼ਰਤਾਂ ‘ਤੇ ਜਿੱਤਦਾ ਹੈ, ਪੁਲਿਸ ਦੇ ਨਾਮ ‘ਤੇ ਜਿੱਤੀ ਰਕਮ ਦਾ 10 ਪ੍ਰਤੀਸ਼ਤ ਇਹ ਕਹਿ ਕੇ ਲੈ ਲੈਂਦਾ ਹੈ ਕਿ ਪੁਲਿਸ ਇਸ ਗੈਰ-ਕਾਨੂੰਨੀ ਕੰਮ ਲਈ 10 ਪ੍ਰਤੀਸ਼ਤ ਪੈਸੇ ਲੈਂਦੀ ਹੈ। ਕਪਿਲ ਕੌਸ਼ਲ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਸਾਰੀ ਜਾਣਕਾਰੀ ਦਿੱਤੀ, ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਅਲਾਵਲਪੁਰ ਦੇ ਇੱਟਾਂ ਦੇ ਭੱਠੇ ਨੇੜੇ ਦੱਸੀ ਜਗ੍ਹਾ ‘ਤੇ ਛਾਪਾ ਮਾਰਿਆ, ਜਿੱਥੇ ਕੁੱਕੜਾਂ ਦੀ ਲੜਾਈ ਦਾ ਕੰਮ ਚੱਲ ਰਿਹਾ ਸੀ। ਦੋਸ਼ੀ 22 ਮੁਰਗਿਆਂ ਨੂੰ ਮੌਕੇ ‘ਤੇ ਹੀ ਛੱਡ ਕੇ ਭੱਜਣ ‘ਚ ਕਾਮਯਾਬ ਹੋ ਗਏ। ਜਿੰਨ੍ਹਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ‘ਚ ਲੈ ਲਿਆ ਹੈ।
ਇਸ ਸਬੰਧੀ ਇੰਸਪੈਕਟਰ ਕਪਿਲ ਕੋਸ਼ਲ ਇੰਚਾਰਜ ਸੀਆਈਏ ਸਟਾਫ ਗੁਰਦਾਸਪੁਰ ਨੇ ਦੱਸਿਆ ਕਿ ਥਾਣਾ ਤਿੱਬੜ ਵਿੱਚ ਮੁੱਖ ਮੁਲਜ਼ਮ ਕਾਕਾ ਵਾਸੀ ਪਿੰਡ ਲੇਹਲ ਅਤੇ ਪਵਨਪ੍ਰੀਤ ਸਿੰਘ ਉਰਫ਼ ਟੀਟੂ ਵਾਸੀ ਪਿੰਡ ਬੌਲੀ ਇੰਦਰਜੀਤ ਸਿੰਘਾਂ ਸਮੇਤ ਕੁੱਲ 12 ਵਿਅਕਤੀਆਂ ਦੇ ਨਾਮ ਸਮੇਤ ਅਤੇ 25-30 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਗੈਂਬਲਿੰਗ ਐਕਟ ਸਮੇਤ ਪੰਛੀਆਂ ’ਤੇ ਅੱਤਿਆਚਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਕੁਝ ਲੋਕਾਂ ਵੱਲੋਂ ਮੁਰਗਿਆਂ ਨੂੰ ਲੜਾਉਂਦਿਆਂ ਦੀ ਇਕ ਵੀਡੀਓ ਵੀ ਪੱਤਰਕਾਰਾਂ ਨੂੰ ਉਪਲੱਬਧ ਕਰਾਈ ਗਈ ਹੈ।
Post navigation
ਪੰਜਾਬ ‘ਚ ਰੈੱਡ ਅਲਰਟ: ਸੰਘਣੀ ਧੁੰਦ ਕਾਰਨ ਜਨ-ਜੀਵਨ ਹੋੋਇਆ ਪ੍ਰਭਾਵਿਤ, ਟਰੇਨਾਂ ਲੇਟ
ਹੁਣ ਕਾਲਜ ਦੀਆਂ ਕੰਧਾਂ ‘ਤੇ ਲਿਖੇ ਖਾਲਿਸਤਾਨੀ ਨਾਅਰੇ, ਕਿਹਾ- ਰਾਹੁਲ ਗਾਂਧੀ ਦੀ ਯਾਤਰਾ ਨੂੰ ਰੋਕਾਂਗੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us