ਧੁੰਦ ਦਾ ਕਹਿਰ; ਉਪ ਮੁੱਖ ਮੰਤਰੀ ਦੇ ਕਾਫਲੇ ਦੀ ਕਾਰ ਦੁਰਘਟਨਾਗ੍ਰਸਤ

ਧੁੰਦ ਦਾ ਕਹਿਰ; ਉਪ ਮੁੱਖ ਮੰਤਰੀ ਦੇ ਕਾਫਲੇ ਦੀ ਕਾਰ ਦੁਰਘਟਨਾਗ੍ਰਸਤ


ਹਿਸਾਰ (ਵੀਓਪੀ ਬਿਊਰੋ) ਧੁੰਦ ਨੇ ਇਸ ਸਮੇਂ ਉਤਰ ਭਾਰਤ ਵਿੱਚ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹਾਈਵੇ ਉੱਪਰ ਵਾਹਨਾਂ ਦੀ ਰਫਤਾਰ ਧੀਮੀ ਹੋ ਗਈ ਹੈ ਅਤੇ ਵੱਖ-ਵੱਖ ਜਗ੍ਹਾ ਤੋਂ ਸੰਘਣੀ ਧੁੰਦ ਕਾਰਨ ਸੜਕ ਦੁਰਘਟਨਾਵਾਂ ਦੀਆਂ ਖਬਰਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ। ਹਿਸਾਰ ‘ਚ ਸੋਮਵਾਰ ਦੇਰ ਰਾਤ ਡਿਪਟੀ ਸੀਐੱਮ ਦੁਸ਼ਯੰਤ ਚੌਟਾਲਾ ਨੂੰ ਲੈ ਕੇ ਜਾ ਰਹੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੇ ਨਾਲ ਹੀ ਐਮਰਜੈਂਸੀ ਬ੍ਰੇਕ ਲਗਾ ਕੇ ਦੁਸ਼ਯੰਤ ਚੌਟਾਲਾ ਦੀ ਕਾਰ ਨੂੰ ਰੋਕਿਆ ਗਿਆ।

ਸੂਤਰਾਂ ਮੁਤਾਬਕ ਹਾਦਸਾ ਦੇਰ ਰਾਤ ਹਿਸਾਰ ਤੋਂ ਸਿਰਸਾ ਜਾਂਦੇ ਸਮੇਂ ਅਗਰੋਹਾ ਨੇੜੇ ਵਾਪਰਿਆ। ਕਾਫਲੇ ‘ਚ ਚੱਲ ਰਹੀ ਪੁਲਸ ਦੀ ਬੋਲੈਰੋ ਦੀ ਅਚਾਨਕ ਬ੍ਰੇਕ ਲੱਗਣ ਕਾਰਨ ਕਾਫਲੇ ਦੀ ਕਾਰ ਟਕਰਾ ਗਈ। ਸੜਕ ‘ਤੇ ਸੰਘਣੀ ਧੁੰਦ ਕਾਰਨ ਇਹ ਟੱਕਰ ਹੋਈ। ਇਸ ਹਾਦਸੇ ‘ਚ ਕਾਫਲੇ ‘ਚ ਮੌਜੂਦ ਪੁਲਸ ਕਮਾਂਡੋ ਜ਼ਖਮੀ ਹੋ ਗਏ।

error: Content is protected !!